ਨਈ ਦੁਨੀਆ, ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦੀ ਦੂਸਰੀ ਲਹਿਰ ਆਪਣੇ ਸਿਖਰ 'ਤੇ ਪਹੁੰਚ ਚੁੱਕੀ ਹੈ। ਰੋਜ਼ਾਨਾ ਦੇਸ਼ ਵਿਚ 2 ਲੱਖ ਦੇ ਕਰੀਬ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਦੀ ਵਧਦੀ ਇਨਫੈਕਸ਼ਨ ਨਾਲ ਬੈਂਕ ਯੂਨੀਅਨਾਂ ਵੀ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਇਸੇ ਕਾਰਨ ਬੈਂਕ ਯੂਨੀਅਨਾਂ ਨੇ ਵਿੱਤ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਬੈਂਕ ਮੁਲਾਜ਼ਮਾਂ ਦੀ ਸੁਰੱਖਿਆ ਦੇ ਉਪਾਅ ਕੀਤੇ ਜਾਣ। ਮੁਲਾਜ਼ਮਾਂ ਦੀ ਸੁਰੱਖਿਆ ਲਈ ਯੂਨੀਅਨਾਂ ਨੇ ਬੈਂਕਾਂ ਦੇ working days 'ਚ ਕਮੀ ਤੇ ਬ੍ਰਾਂਚਾਂ ਨੂੰ ਘੱਟੋ-ਘੱਟ ਮੁਲਾਜ਼ਮਾਂ ਤੋਂ ਕੰਮ ਕਰਵਾਉਣ ਦਾ ਸੁਝਾਅ ਦਿੱਤਾ ਹੈ।

ਵਿੱਤੀ ਸਿਹਤ ਵਿਭਾਗ ਦੇ ਸਕੱਤਰ ਨੂੰ ਦਿੱਤਾ ਮੈਮੋਰੰਡਮ

ਵਿੱਤੀ ਸੇਵਾ ਵਿਭਾਗ ਦੇ ਸਕੱਤਰ ਦੇਵਾਸ਼ੀਸ਼ ਪਾਂਡੇ ਨੂੰ ਨੌਂ ਯੂਨੀਅਨਾਂ ਦੇ ਸੰਗਠਨ ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨਜ਼ ਨੇ ਮੈਮੋਰੰਡਮ ਦਿੱਤਾ ਹੈ। ਇਸ ਵਿਚ ਸਾਰੀਆਂ ਬੈਂਕ ਬ੍ਰਾਂਚਾਂ ਨੂੰ ਸੰਭਾਵੀ 'ਹੌਟਸਪਾਟ' ਦੱਸਦੇ ਹੋਏ ਮੁਲਾਜ਼ਮਾਂ ਸੁਰੱਖਿਆ ਉਪਾਅ ਕਰਨ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਯੂਨੀਅਨ ਨੇ ਪਿਛਲੇ ਸਾਲ ਦੀ ਤਰ੍ਹਾਂ ਕੰਮਕਾਜ ਦੇ ਘੰਟੇ ਜਾਂ ਕੰਮ ਦੇ ਦਿਨ ਘਟਾਉਣ ਦਾ ਵੀ ਸੁਝਾਅ ਦਿੱਤਾ ਹੈ।

ਵਰਕ ਫਰਾਮ ਹੋਮ ਦੀ ਮੰਗ

ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨਜ਼ ਨੇ ਕਿਹਾ ਕਿ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਸਾਰੀਆਂ ਬੈਂਕਾਂ ਨੂੰ ਬ੍ਰਾਂਚਾਂ/ਦਫ਼ਤਰਾਂ 'ਚ ਘੱਟ-ਤੋਂ-ਘੱਟ ਮੁਲਾਜ਼ਮਾਂ ਨੂੰ ਬੁਲਾਉਣ ਦਾ ਨਿਰਦੇਸ਼ ਦਿੱਤਾ ਜਾਵੇ। ਅਗਲੇ ਚਾਰ ਤੋਂ ਛੇ ਮਹੀਨੇ ਤਕ ਇਕ-ਤਿਹਾਈ ਮੁਲਾਜ਼ਮਾਂ ਦੇ ਨਾਲ ਕੰਮ, ਘਰੋਂ ਕੰਮ ਯਾਨੀ ਵਰਕ ਫਰਾਮ ਹੋਮ ਦਾ ਸੰਚਾਲਨ ਕੀਤਾ ਜਾਣਾ ਚਾਹੀਦੈ। ਇਨਫੈਕਸ਼ਨ ਤੋਂ ਬਚਾਅ ਲਈ ਸਟਾਫ ਅਧਿਕਾਰੀਆਂ ਨੂੰ ਵਾਰੋ-ਵਾਰੀ ਬੁਲਾਇਆ ਜਾਣਾ ਚਾਹੀਦੈ।'

ਬੈਂਕ ਮੁਲਾਜ਼ਮਾਂ ਨੂੰ ਵੀ ਵੈਕਸੀਨੇਸ਼ਨ ਦੀ ਮੰਗ

ਬੈਂਕ ਯੂਨੀਅਨ ਨੇ ਕਿਹਾ ਕਿ ਕਈ ਕੇਂਦਰ ਅਜਿਹੇ ਹਨ ਜਿੱਥੇ ਸਾਰੀਆਂ ਬ੍ਰਾਂਚਾਂ ਖੋਲ੍ਹਣ ਦੀ ਜ਼ਰੂਰਤ ਨਹੀਂ ਹੈ। ਇਨ੍ਹਾਂ ਦੀ ਗਿਣਤੀ ਸੀਮਤ ਕੀਤੀ ਜਾਣੀ ਚਾਹੀਦੀ ਹੈ। ਬੈਂਕਿੰਗ ਸਹੂਲਤਾਂ ਦਾ ਵਿਸਤਾਰ ਕੁਝ ਚੋਣਵੀਆਂ ਬ੍ਰਾਂਚਾਂ ਤਕ ਹੋਣਾ ਚਾਹੀਦੈ। ਯੂਨੀਅਨ ਨੇ ਬੈਂਕ ਮੁਲਾਜ਼ਮਾਂ ਨੂੰ ਤਰਜੀਹ ਦੇ ਆਧਾਰ 'ਤੇ ਟੀਕਾ ਲਾਉਣ ਦੀ ਮੰਗ ਕੀਤੀ। ਯੂਨੀਅਨ ਦਾ ਮੰਨਣਾ ਹੈ ਕਿ ਇਸ ਨਾਲ ਬੈਂਕ ਮੁਲਾਜ਼ਮਾਂ ਦਾ ਭਰੋਸਾ ਵਧੇਗਾ।

Posted By: Seema Anand