ਕੋਲਕਾਤਾ : ਬਿ੍ਟੇਨ ਦੇ ਦੱਖਣੀ ਏਸ਼ੀਆ 'ਚ ਟ੍ਰੇਡ ਕਮਿਸ਼ਨਰ ਕ੍ਰਿਸਪਿਨ ਸਾਈਮਨ ਨੇ ਕਿਹਾ ਹੈ ਕਿ ਬ੍ਰੈਗਜ਼ਿਟ ਮਗਰੋਂ ਭਾਰਤ ਤੇ ਬਿ੍ਟੇਨ ਦੇ ਕਾਰੋਬਾਰੀ ਰਿਸ਼ਤਿਆਂ 'ਤੇ ਕੋਈ ਉਲਟ ਅਸਰ ਪੈਣ ਦੀ ਸ਼ੰਕਾ ਨਹੀਂ ਹੈ।

ਸਾਈਮਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਦੁਵੱਲਾ ਕਾਰੋਬਾਰ 25 ਅਰਬ ਡਾਲਰ ਦਾ ਹੈ। ਭਾਰਤ ਅਹਿਮ ਕਾਰੋਬਾਰੀ ਹਿੱਸੇਦਾਰ ਹੈ। ਬ੍ਰੈਗਜ਼ਿਟ ਤੋਂ ਬਾਅਦ ਕਾਰੋਬਾਰ 'ਤੇ ਕੋਈ ਅਸਰ ਨਹੀਂ ਪਵੇਗਾ। ਦੁਵੱਲਾ ਕਾਰੋਬਾਰ 17 ਫ਼ੀਸਦੀ ਦੀ ਸਾਲਾਨਾ ਦਰ ਨਾਲ ਵਧ ਰਿਹਾ ਹੈ। ਇਸ ਦੀ ਰਫ਼ਤਾਰ ਕਾਫ਼ੀ ਵਧੀਆ ਬਣੀ ਹੋਈ ਹੈ।

ਇਸ ਸਮੇਂ ਵਪਾਰ ਸੰਤੁਲਨ ਬਿ੍ਟੇਨ ਦੇ ਪੱਖ 'ਚ ਹੈ। ਪਰ ਨਵੇਂ ਕਾਰੋਬਾਰੀ ਸਮਝੌਤੇ ਨਾਲ ਸਕਾਰਾਤਮਕ ਅਸਰ ਪਵੇਗਾ। ਦੋਵਾਂ ਦੇਸ਼ਾਂ ਦਰਮਿਆਨ ਟੈਕਨਾਲੋਜੀ, ਫਾਈਨਾਂਸ, ਰੀਨਿਊਏਬਲ ਐਨਰਜੀ ਦੇ ਖੇਤਰ 'ਚ ਕਾਫ਼ੀ ਕਾਰੋਬਾਰ ਹੁੰਦਾ ਹੈ। ਬਿ੍ਟੇਨ ਗ੍ਰੀਨ ਫਾਈਨਾਂਸ ਆਸਾਨ ਕਰਵਾ ਰਿਹਾ ਹੈ। ਸਾਈਮਨ ਨੇ ਕਿਹਾ ਕਿ ਭਾਰਤ 'ਚ ਇਸ ਦੀ ਮੰਗ ਲਗਾਤਾਰ ਵਧ ਰਹੀ ਹੈ। ਭਾਰਤ ਨੇ ਬਿ੍ਟੇਨ ਤੋਂ 13 ਅਰਬ ਡਾਲਰ ਦੀ ਦਰਾਮਦ ਕੀਤੀ ਜਦਕਿ 12 ਅਰਬ ਡਾਲਰ ਦੀ ਬਰਾਮਦ ਕੀਤੀ।

ਬਿ੍ਟੇਨ ਦੀ ਵਿਕਾਸ ਦਰ ਛੇ ਸਾਲ 'ਚ ਸਭ ਤੋਂ ਹੌਲੀ

ਬ੍ਰੈਗਜ਼ਿਟ ਕਾਰਨ ਬੇਭਰੋਸਗੀ ਤੇ ਸੁਸਤ ਗਲੋਬਲ ਵਿਕਾਸ ਦਰ ਕਾਰਨ ਪਿਛਲੇ ਸਾਲ ਦੀ ਆਖ਼ਰੀ ਤਿਮਾਹੀ 'ਚ ਬਿ੍ਟੇਨ ਦੀ ਵਿਕਾਸ ਦਰ ਪਿਛਲੇ ਛੇ ਮਹੀਨੇ 'ਚ ਸਭ ਤੋਂ ਹੌਲੀ ਰਹੀ ਤੇ ਉਤਪਾਦਨ ਲਗਪਗ ਸਥਿਰ ਰਿਹਾ। ਬਿ੍ਟੇਨ ਦੇ ਸਰਕਾਰ ਅੰਕੜਿਆਂ ਮੁਤਾਬਕ ਸਾਲ 2018 ਦੀ ਆਖ਼ਰੀ ਤਿਮਾਹੀ 'ਚ ਵਿਕਾਸ ਦਰ ਸਿਰਫ਼ 0.2 ਫ਼ੀਸਦੀ ਰਹੀ। ਪਿਛਲੇ ਸਾਲ ਜੀਡੀਪੀ ਦੀ ਵਿਕਾਸ ਦਰ 1.4 ਫ਼ੀਸਦੀ ਰਹੀ ਜਦਕਿ ਸਾਲ 2017 'ਚ ਵਿਕਾਸ ਦਰ 1.8 ਫ਼ੀਸਦੀ ਰਹੀ ਸੀ।