ਨਵੀਂ ਦਿੱਲੀ, ਪੀਟੀਆਈ : ਦੇਸ਼ ਦੇ ਮੋਹਰੀ ਕਰਜ਼ਦਾਤਾ ਪੰਜਾਬ ਨੈਸ਼ਨਲ ਬੈਂਕ ਨੂੰ 1,700 ਤੋਂ ਜ਼ਿਆਦਾ ਵੱਡੇ ਡਿਫਾਲਟਰਜ਼ ਭਾਵ ਜਾਣ-ਬੁੱਝ ਕੇ ਕਰਜ਼ ਨਾਂ ਚਕਾਉਣ ਵਾਲਿਆਂ ਨੇ 37,000 ਕਰੋੜ ਰਪਏ ਤੋਂ ਜ਼ਿਆਦਾ ਦਾ ਚੂਨਾ ਲਾਇਆ ਹੈ। ਪੀਐੱਨਬੀ ਦੀ ਵੈੱਬਸਾਈਟ ਮੁਤਾਬਕ ਇਸ ਸਾਲ 30 ਜੂਨ ਦੇ ਅੰਤ ਦੀ ਸਥਿਤੀ ਮੁਤਾਬਕ 1,787 ਵੱਡੇ ਡਿਫਾਲਟਰਜ਼ 'ਤੇ 37,020.27 ਕਰੋੜ ਰੁਪਏ ਬਕਾਇਆ ਹੈ। ਇਨ੍ਹਾਂ 'ਚ 25 ਲੱਖ ਰੁਪਏ ਜਾਂ ਉਸ ਤੋਂ ਜ਼ਿਆਦਾ ਦੇ ਕਰਜ਼ਦਾਰ ਸ਼ਾਮਲ ਹਨ। ਇਸ ਸੂਚੀ 'ਚ ਪਹਿਲਾਂ ਸਥਾਨ 'ਤੇ ਭਗੌੜੇ ਕਾਰੋਬਾਰੀ ਮੇਹੁਲ ਚੌਕਸੀ ਦੀ ਗੀਤਾਂਜਲੀ ਜੇਮਸ ਲਿਮੀਟਿਡ ਹੈ ਜਿਸ ਉੱਪਰ 5,064.84 ਕਰੋੜ ਰੁਪਏ ਬਕਾਇਆ ਹੈ। ਗੀਤਾਂਜਲੀ ਗਰੁੱਪ ਕੀਤੀ ਕੰਪਨੀਆਂ ਜਿਲੀ ਇੰਡੀਆ 'ਤੇ 1,447 ਕਰੋੜ ਤੇ ਨਸ਼ਤਰ ਬ੍ਰਾਂਡਜ਼ 'ਤੇ ਬੈਂਕ ਦਾ 1,109 ਕਰੋੜ ਰੁਪਏ ਬਕਾਇਆ ਹੈ।

ਸੂਚੀ ਮੁਤਾਬਕ ਜਤਿਨ ਮਹਿਤਾ ਦੀ ਕੰਪਨੀ ਵਿਨਸਮ ਡਾਇਮੰਡ ਐਂਡ ਜਵੈਲਰੀ ਲਿਮੀਟਿਡ ਨੇ 1,036.85 ਕਰੋੜ ਰੁਪਏ ਨਹੀਂ ਚੁਕਾਇਆ ਹੈ। ਏਬੀਜੀ ਸ਼ਿਪਯਾਰਡ ਲਿਮੀਟਿਡ 'ਤੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ਪੀਐੱਨਬੀ ਦਾ 1,193.37 ਕਰੋੜ ਰੁਪਏ ਬਕਾਇਆ ਹੈ। ਚੰਡੀਗੜ੍ਹ ਸਥਿਤ ਕੁਡੋਸ ਕੇਸੀ ਲਿਮੀਟਿਡ ਉਨ੍ਹਾਂ ਕੰਪਨੀਆਂ 'ਚ ਸ਼ਾਮਲ ਹੈ ਜਿਨ੍ਹਾਂ ਦੇ 'ਤੇ ਇਕ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਬਾਕੀ ਹੈ। ਇਸ ਨੇ ਪੀਐੱਨਬੀ ਦੇ 1,418 ਕਰੋੜ ਰੁਪਏ ਨਹੀਂ ਚੁਕਾਏ ਹਨ। ਅਜਿਹੇ ਹੋਰ ਵੱਡੇ ਡਿਫਾਲਟਰਜ਼ 'ਚ ਵਿਜੈ ਮਾਲਿਆ ਦੀ ਕਿੰਗਫਿਸ਼ਰ ਏਅਰਲਾਇਨਜ਼ 'ਤੇ 522.48 ਕਰੋੜ ਰੁਪਏ, ਜੂਮ ਡਿਵੈੱਲਪਰਜ਼ 'ਤੇ 702 ਕਰੋੜ ਰੁਪਏ, ਜਿਸ ਨਾਲ ਇਫਰਾਸਟ੍ਰਕਚਰ ਐਂਡ ਪਾਵਰ ਲਿਮੀਟਿਡ 'ਤੇ 755 ਕਰੋੜ ਰੁਪਏ ਬਕਾਇਆ ਹੈ। ਇਸ ਸਾਲ 31 ਮਾਰਚ ਨੂੰ ਸਮਾਪਤ ਤਿਮਾਹੀ 'ਚ ਬੈਂਕ ਦਾ ਸਕਲ ਫੰਸਾ ਕਰਜ਼ ਕੁੱਲ ਵੰਡ ਕਰਜ਼ ਦਾ 14.21 ਫੀਸਦ ਰਹਿ ਗਿਆ, ਜੋ ਇਕ ਸਾਲ ਪਹਿਲਾਂ 15.50 ਫੀਸਦ ਸੀ। ਬੈਂਕ ਦਾ ਸ਼ੁੱਧ ਐੱੇਨਪੀਏ ਵੀ ਇਸ ਦੌਰਾਨ 6.56 ਫੀਸਦ ਤੋਂ ਘੱਟ ਕੇ 5.78 ਫੀਸਦ ਰਹਿ ਗਿਆ ਹੈ। ਸੰਪੱਤੀ ਦੀ ਗੁਣਵੱਤਾ 'ਚ ਸੁਧਾਰ ਦੇ ਯਤਨਾਂ ਦੇ ਤਹਿਤ ਬੈਂਕ ਦਾ ਐੱਨਪੀਏ ਦੇ ਮਦ 'ਚ ਪ੍ਰਬੰਧ ਵੀ ਲਗਪਗ 50 ਫੀਸਦ ਘੱਟ ਗਿਆ ਹੈ।

Posted By: Ravneet Kaur