ਨਵੀਂ ਦਿੱਲੀ- ਦੁਨੀਆ ਦਾ ਸਭ ਤੋਂ ਪਸੰਦੀਦਾ ਇੰਨਸਟੈਂਟ ਮੈਸਜਿੰਗ ਪਲੈਟਫਾਰਮ WhatsApp 'ਤੇ ਤੁਸੀਂ 1.8 ਕਰੋੜ ਰੁਪਏ ਜਿੱਤ ਸਕਦੇ ਹੋ। WhatsApp ਨੇ ਆਪਣੇ ਇਸ ਮੈਸੇਜਿੰਗ ਸਰਵਿਸ ਨੂੰ ਕੇਵਲ ਚੈਂਟਿਗ ਤਕ ਹੀ ਸੀਮਤ ਨਹੀਂ ਰੱਖਿਆ ਹੈ। ਇਸ ਸੇਵਾ ਦਾ ਇਸਤੇਮਾਲ ਵਪਾਰ ਸੰਚਾਰ ਲਈ ਵੀ ਕਿਤਾ ਜਾ ਰਿਹਾ ਹੈ। WhatsApp ਨੇ ਇਕ ਬਿਜ਼ਨੈਸ ਐਪ ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਇਹ ਸਟਾਰਟ ਅਪ ਨੂੰ ਅੱਗੇ ਵਧਾਉਣ ਚ ਵੀ ਲੋਕਾਂ ਦੀ ਮਦਦ ਕਰ ਰਿਹਾ ਹੈ। ਇਸ ਲਈ WhatsApp ਨੇ ਅਲਗ ਤੋਂ ਬਿਜ਼ਨੈਸ ਐਪ ਵੀ ਪਿਛਲੇ ਸਾਲ ਲਾਂਚ ਕੀਤਾ ਸੀ। ਇਸ ਬਿਜ਼ਨੈਸ ਐਪ ਚ ਕਈ ਬਿਜ਼ਨੈਸ ਟੂਲਸ ਮੌਜੂਦ ਹਨ ਜਿਨ੍ਹਾਂ ਦਾ ਇਸਤੇਮਾਲ ਬਿਜ਼ਨੈਸ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ।

WhatsApp ਨੇ ਹਾਲ ਹੀ ਚ ਆਪਣੇ ਮੀਡੀਆ ਰਿਲੀਜ਼ ਚ ਕਿਹਾ, ਨਵੇਂ ਵਿਚਾਰਾਂ ਤੇ ਅਜਿਹੇ ਵਪਾਰਕ ਮਾਡਲਾਂ ਨਾਲ ਇੰਡਸਟ੍ਰੀਅਲਿਸਟ ਜਿਹੜੇ ਭਾਰਤ ਚ ਸਥਾਨਕ ਸਮੱਸਿਆਵਾਂ ਨੂੰ ਹੱਲ ਕਰਦੇ ਹਨ ਤੇ ਵੱਡੇ ਪੱਧਰ ਤੇ ਸਮਾਜਕ ਆਰਥਿਕ ਪ੍ਰਭਾਵ ਬਣਾਉਂਦੇ ਹਨ, ਮੁਕਾਬਲੇ ਲਈ ਅਰਜ਼ੀ ਦੇ ਸਕਦੇ ਹਨ। ਇਸ ਕਾੱਨਟੈਸਟ ਲਈ ਤੁਸੀਂ 10 ਮਾਰਚ 2019 ਤਕ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਇਹ ਹੈ ਸਿਲੈਕਸ਼ਨ ਦੀ ਪ੍ਰੀਕਿਆ

  • ਇਸ ਕਾੱਨਟੇਸਟ 'ਚ ਹਿੱਸਾ ਲੈਣ ਲਈ ਵਾਲੇ ਉਮੀਦਵਾਰ ਦੀ ਚੋਣ ਸੁਤੰਤਰ ਅਨੁਮਾਨ ਕਮੇਟੀ ਵੱਲੋਂ ਕੀਤੀ ਜਾਵੇਗੀ।
  • ਚੁਣੇ ਗਏ ਆਵੇਦਨਾਂ ਚੋਂ 30 ਬੈਸਟ ਆਇਡੀਆਜ਼ ਨੂੰ ਅਗਲੇ ਲਿਸਟ ਲਈ ਸ਼ਾਰਟ ਲਿਸਟ ਕੀਤਾ ਜਾਵੇਗਾ ਤੇ ਅਗਲੇ ਰਾਊਂਡ ਚ ਇਨ੍ਹਾਂ ਨੂੰ ਟਾਪ 10 ਆਇਡੀਆਜ਼ ਚ ਬਦਲ ਦਿੱਤਾ ਜਾਵੇਗਾ।
  • ਆਖਰੀ ਰਾਊਂਡ ਚ ਟਾਪ 6 ਵਿਜੇਤਾਵਾਂ ਨੂੰ ਚੁਣਿਆ ਜਾਵੇਗਾ। ਜਿਨ੍ਹਾਂ ਨੂੰ 50 ਹਜ਼ਾਰ ਅਮਰੀਕੀ ਡਾਲਰ (ਲਗਭਗ 35.6 ਲੱਖ ਰੁਪਏ) ਇਨਾਮ ਵਜੋਂ ਦਿੱਤੇ ਜਾਣਗੇ। ਪੰਜ ਵਿਜੇਤਾਵਾਂ ਨੂੰ ਕੁਲ ਮਿਲਾ ਕੇ 1.8 ਕਰੋੜ ਰੁਪਏ ਦਿੱਤਾ ਜਾਵੇਗਾ।

Posted By: Amita Verma