ਨਵੀਂ ਦਿੱਲੀ, ਜੇਐੱਨਐੱਨ : ਦੇਸ਼ 'ਚ ਇੰਟਰਨੈੱਟ ਦੀ ਪਹੁੰਚ ਵਧਣ ਨਾਲ ਹੀ ਬੈਂਕ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ ਦੇ ਰਹੀਆਂ ਹਨ। ਅੱਜ-ਕੱਲ੍ਹ WhatsApp ਤੋਂ ਤੁਸੀਂ ਬੈਂਕਿੰਗ ਕਰ ਸਕਦੇ ਹੋ। ਦੇਸ਼ ਭਰ ਦੇ ਕਈ ਵਪਾਰਕ ਬੈਂਕ ਜਿਵੇਂ ਆਈਸੀਆਈਸੀਆਈ ਬੈਂਕ, ਐੱਚਡੀਐੱਫਸੀ ਬੈਂਕ, ਕੋਟਕ ਮਹਿੰਦਰਾ ਬੈਂਕ WhatsApp ਬੈਂਕਿੰਗ ਦੀ ਸਹੂਲਤ ਦੇ ਰਹੇ ਹਨ। ਇਸ ਨਾਲ ਇਕ ਵੱਡਾ ਫ਼ਾਇਦਾ ਇਹ ਹੈ ਕਿ WhatsApp ਬੈਂਕਿੰਗ ਸੇਵਾਵਾਂ ਦੇ ਮਾਧਿਅਮ ਨਾਲ ਗਾਹਕਾਂ ਨੂੰ ਰਿਅਲ ਟਾਈਮ ਸਹੂਲਤ ਮਿਲ ਰਹੀ ਹੈ। ਇਕ ਚੰਗੀ ਗੱਲ ਇਹ ਹੈ ਕਿ ਇਸ ਸੇਵਾ ਦੀ ਵਰਤੋਂ ਕਰਨ ਦੀ ਕੋਈ ਫੀਸ ਨਹੀਂ ਹੈ। WhatsApp ਬੈਂਕਿੰਗ ਸੇਵਾ ਦਾ ਲਾਭ ਚੁੱਕਣ ਲਈ ਯੂਜ਼ਰਜ਼ ਨੂੰ ਬੈਂਕ ਦਾ ਗਾਹਕ ਹੋਣਾ ਜ਼ਰੂਰੀ ਨਹੀਂ ਹੈ।


WhatsApp ਬੈਂਕਿੰਗ ਦੇ ਮਾਧਿਅਮ ਨਾਲ ਰਿਣਦਾਤਾ ਦੁਆਰਾ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ


- ਅਕਾਊਂਟ ਬੈਲੇਂਸ ਚੈੱਕ ਕਰਨਾ


- ਅੰਤਿਮ 3 ਲੈਣ-ਦੇਣ ਦੀ ਡਿਟੇਲ


- ਕ੍ਰੈਡਿਟ ਕਾਰਡ ਦੀ ਬਕਾਇਆ ਰਾਸ਼ੀ ਦੀ ਜਾਂਚ


- ਕ੍ਰੈਡਿਟ ਕਾਰਡ 'ਤੇ ਉਪਲਬਧ credit limit ਦੀ ਜਾਂਚ


- ਕੀਤੇ ਵੀ, ਕਦੇ ਵੀ ਡੈਬਿਟ, ਕ੍ਰੈਡਿਟ ਕਾਰਡ ਨੂੰ ਬਲਾਕ ਤੇ ਅਨਬਲਾਕ ਕਰਨਾ


- ਬਚਤ ਖਾਤਾ ਆਨਲਾਈਨ ਖੋਲ੍ਹਣਾ


ਇਸ ਤਰ੍ਹਾਂ ਚੁੱਕ ਸਕਦੇ ਹੋ WhatsApp ਬੈਂਕਿੰਗ ਸਹੂਲਤ ਦਾ ਲਾਭ


1. ਬੈਂਕ WhatsApp ਨੰਬਰ ਨੂੰ Contact list 'ਚ ਸੇਵ ਕਰੋ ਤੇ ਮਿਸਡ ਕਾਲ ਦਿਓ।


2. ਇਕ ਮਿਸਡ ਕਾਲ ਦੇਣ ਤੋਂ ਬਾਅਦ ਤੁਹਾਨੂੰ ਮੈਂਬਰਸ਼ਿਪ ਮਿਲ ਜਾਵੇਗੀ। ਤੁਹਾਨੂੰ ਬੈਂਕ ਦੇ Whats1pp ਨੰਬਰ ਨਾਲ ਇਕ ਵੈਲਕਮ ਮੈਸੇਜ ਮਿਲੇਗਾ।


3. ਕਿਸੇ ਵੀ ਬੈਂਕਿੰਗ ਸੇਵਾ ਲਈ Whats1pp ਰਾਹੀਂ ਚੈਟ ਸ਼ੁਰੂ ਕਰਨ ਲਈ ਇਕ ਮੈਸੇਜ ਟਾਈਪ ਕਰੋ 'hi'। ਜ਼ਰੂਰਤ ਅਨੁਸਾਰ ਤੁਸੀਂ ਅੱਗੇ ਦਾ ਵਿਕਲਪ ਚੁਣ ਸਕਦੇ ਹੋ।


ਆਈਸੀਆਈਸੀਆਈ ਬੈਂਕ


ਤੁਹਾਡੀ ਨੰਬਰ ਲਿਸਟ 'ਚ 9324953001 ਨੰਬਰ ਸੇਵ ਕਰੋ ਤੇ Whatsapp messaging platform ਰਾਹੀਂ ਆਪਣੇ ਮੋਬਾਈਲ ਸਕਰੀਨ 'ਤੇ ਇਕ ਸੁਰੱਖਿਅਤ ਤੇ 9nteractive menu ਮਿਲਣ ਤੋਂ ਬਾਅਦ ਗੱਲਬਾਤ ਸ਼ੁਰੂ ਕਰਨ ਲਈ 'ਹਾਏ' ਭੇਜੋ। ਜੋ ਵੀ ਸਹੂਲਤ ਉਪਲੱਬਧ ਹੋਵੇਗੀ ਬੈਂਕ ਉਸ ਦੀ ਡਿਟੇਲ ਤੁਹਾਨੂੰ ਦੇਵੇਗਾ।


ਐੱਚਡੀਐੱਫਸੀ ਬੈਂਕ


ਬੈਂਕ ਨਾਲ Registered mobile number ਨਾਲ 70659-70659 'ਤੇ ਐੱਸਐੱਮਐੱਸ ਭੇਜੋ ਜਾਂ missed calls ਕਰੋ। ਬੈਂਕ ਦੀਆਂ ਸੇਵਾਵਾਂ 24/7x 365 ਉਪਲਬਧ ਹੈ। ਆਪਣੇ ਫੋਨ ਨੰਬਰ ਲਿਸਟ 'ਚ 70659-70659 ਨੰਬਰ ਸੇਵ ਕਰੋ ਤੇ 'hi' ਲਿਖ ਕੇ ਭੇਜੋ। ਮੈਸੇਜ ਭੇਜਣ ਤੋਂ ਬਾਅਦ ਤੁਹਾਨੂੰ ਵੇਲਕਮ ਮੈਸੇਜ ਮਿਲੇਗਾ।


ਕੋਟਕ ਮਹਿੰਦਰਾ ਬੈਂਕ


ਆਪਣੇ ਮੋਬਾਈਲ ਨੰਬਰ ਤੋਂ 9718566655 'ਤੇ ਇਕ ਕਾਲ ਕਰੋ। ਆਪਣੇ ਮੋਬਾਈਲ ਨੰਬਰ ਲਿਸਟ 'ਚ 022 6600 6022 ਸੇਵ ਕਰੋ। whatsapp 'ਤੇ ਜਾ ਕੇ ਉਪਲੱਬਧ ਸੇਵਾਵਾਂ ਦੀ ਸੂਚੀ ਜਾਣਨ ਲਈ ਇਕ ਮੈਸੇਜ 'help' ਲਿਖ ਕੇ ਭੇਜ ਦਿਓ।


ਕਿਸ ਤਰ੍ਹਾਂ ਕਰੀਏ ਸੁਰੱਖਿਅਤ ਬੈਂਕਿੰਗ


ਧਿਆਨ ਦਿਓ, ਨਿੱਜੀ ਜਾਣਕਾਰੀ, ਖਾਤਾ ਜਾਣਕਾਰੀ ਜਿਸ ਤਰ੍ਹਾਂ ਡਿਟੇਲ ਸੰਵੇਦਨਸ਼ੀਲ ਹੈ। ਇਸ ਲਈ ਸਾਵਧਾਨੀ ਵਰਤਣ ਦੀ ਲੋੜ ਹੈ। ਯੂਜ਼ਰਜ਼ ਨੂੰ ਫੋਨ ਤੇ Whatsapp account ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ।

Posted By: Rajnish Kaur