ਜੇਐੱਨਐੱਨ, ਨਵੀਂ ਦਿੱਲੀ : Aadhaar ਭਾਰਤ ਸਰਕਾਰ ਦਾ ਅਜਿਹਾ ਡਾਕਊਮੈਂਟ ਹੈ ਜੇ ਗਲਤ ਹੱਥ 'ਚ ਪੈ ਜਾਵੇ ਤਾਂ ਮੁਸੀਬਤ ਖੜ੍ਹੀ ਕਰ ਸਕਦਾ ਹੈ ਕਿਉਂਕਿ ਇਸ ਦੇ Bank ਤੇ ਦੂਜੀ ਜ਼ਰੂਰੀ ਸਰਵਿਸੇਜ਼ ਨਾਲ ਜੁੜਿਆ ਹੋਣ ਕਾਰਨ ਇਸ 'ਚ ਕਾਫੀ ਜਾਣਕਾਰੀ ਦਾ ਐਕਸੇਸ ਹੁੰਦਾ ਹੈ। ਅਜਿਹੀ ਕਈ ਘਟਨਾਵਾਂ ਹੋਈਆਂ ਹਨ ਜਿਨ੍ਹਾਂ 'ਚ Cyber Thug ਨੇ ਲੋਕਾਂ ਦੀ Aadhaar Detail ਲੁਕੋ ਕੇ ਬੈਂਕ ਤੋਂ ਰੁਪਏ ਉਡਾ ਲਏ। ਕਈ ਵਾਰ ਅਪਰਾਧੀ ਦੂਜੇ ਦਾ ਆਧਾਰ ਕਾਰਡ ਇਸਤੇਮਾਲ ਕਰ SIM ਤਕ ਅਲਾਟ ਕਰਵਾ ਲੈਂਦੇ ਹਨ। ਫੜ੍ਹੇ ਜਾਣ 'ਤੇ ਪਤਾ ਚੱਲਦਾ ਹੈ ਕਿ SIM ਕਾਰਡ ਦਾ ਪਤਾ ਫ਼ਰਜ਼ੀ ਹੈ।

ਹਾਲਾਂਕਿ ਇਸ ਨਾਲ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਟੈਲੀਕਾਮ ਡਿਪਾਰਟਮੈਂਟ ਨੇ ਇਕ ਵੈੱਬਸਾਈਟ ਬਣਾਈ ਹੈ ਜਿਸ ਨਾਲ SIM connection ਦੀ ਡਿਟੇਲ ਪਤਾ ਚੱਲ ਜਾਵੇਗੀ। ਇਸ 'ਚ Aadhaar ਨੰਬਰ ਭਰੋ ਤੇ ਪੂਰੀ ਡਿਟੇਲ ਤੁਹਾਡੇ ਸਾਹਮਣੇ ਹੋਵੇਗੀ।

ਇਕ ਨਾਂ 'ਤੇ ਕਿੰਨੇ SIM- ਕਿਵੇਂ ਕਰੀਏ ਪਤਾ

- ਦੂਰਸੰਚਾਰ ਵਿਭਾਗ ਦੇ ਪੋਰਟਲ tafcop.dgtelecom.gov.in 'ਤੇ ਜਾਓ।

- ਵੈੱਬਸਟਾਈ 'ਤੇ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ। ਓਟੀਪੀ ਆਵੇਗਾ।

- ਓਟੀਪੀ ਦਰਜ ਕਰਦਿਆਂ ਨੰਬਰ ਵੈਰੀਫਾਈ ਹੋ ਜਾਵੇਗਾ।

- ਉਨ੍ਹਾਂ ਨੰਬਰਾਂ ਦੀ ਲਿਸਟ ਆ ਜਾਵੇਗੀ, ਜੋ ਤੁਹਾਡੇ ਆਈਡੀ ਪ੍ਰੂਫ 'ਤੇ ਚੱਲ ਰਹੇ ਹਨ।

- ਕੋਈ ਫ਼ਰਜ਼ੀ ਸਿਮ ਚੱਲ ਰਹੀ ਹੈ, ਤਾਂ ਉਸ ਦੀ ਰਿਪੋਰਟ ਕਰ ਸਕਦੇ ਹਨ।

- ਪੋਰਟਲ 'ਤੇ ਸ਼ਿਕਾਇਤ ਦਰਜ ਹੋ ਜਾਵੇਗੀ ਤੇ ਜਾਂਚ ਹੋਵੇਗੀ।

Aadhaar Card ਅਪਡੇਟ ਕਿਵੇਂ ਕਰੀਏ

ਜੇ Aadhaar Card 'ਚ ਕੋਈ ਜਾਣਕਾਰੀ ਅਪਡੇਟ ਕਰਨੀ ਹੈ ਤਾਂ ਇਸ ਲਈ UIDAI ਦੀ Handbook ਦੀ ਮਦਦ ਲੈ ਸਕਦੇ ਹੋ। ਇਸ ਨੂੰ UIDAI ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਹੈਂਡਬੁੱਕ 'ਚ Aadhaar 'ਚ ਨਾਂ ਬਦਲਣ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਦੇ ਕਰੈਕਸ਼ਨ ਨੂੰ ਠੀਕ ਕਰਵਾਉਣ ਦਾ ਤਰੀਕਾ ਦਿੱਤਾ ਗਿਆ ਹੈ।

ਇੱਥੇ ਮਿਲੇਗੀ ਪੂਰੀ ਜਾਣਕਾਰੀ

ਆਧਾਰ ਹੈਂਡਬੁੱਕ ਨੂੰ ਡਾਊਨਲੋਡ ਕਰਨ ਲਈ uidai.gov.in/images/AadhaarHandbook2020.pdf 'ਤੇ ਕਲਿੱਕ ਕਰੋ। UIDAI ਦੇ Frequently asked Questions (FAQ) ਨਾਲ ਵੀ ਮਦਦ ਲੈ ਸਕਦੇ ਹੋ। UIDAI ਨੇ ਇਹ ਜਾਣਕਾਰੀ ਮੋਬਾਈਲ ਐਪ 'ਤੇ ਵੀ ਦਿੱਤੀ ਹੈ।

Posted By: Amita Verma