ਜੇਐੱਨਐੱਨ, ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ 1 ਫਰਵਰੀ ਨੂੰ ਬਜਟ ਪੇਸ਼ ਕਰਨਗੇ। ਕੇਂਦਰੀ ਬਜਟ ਹੋਣ ਕਾਰਨ ਪੂਰੇ ਦੇਸ਼ ਦੀ ਨਜ਼ਰ ਇਸ ਬਜਟ 'ਤੇ ਹੈ। ਦੱਸ ਦੇਈਏ ਕਿ ਹੁਣ ਰੇਲਵੇ ਨਾਲ ਜੁੜਿਆ ਐਲਾਨ ਵੀ ਇਸ ਬਜਟ ਵਿਚ ਸ਼ਾਮਲ ਹੈ, ਪਿਛਲੇ ਕੁਝ ਸਾਲਾਂ ਤੋਂ ਇਸ ਦੇ ਲਈ ਅਲੱਗ ਤੋਂ ਕੋਈ ਬਜਟ ਪੇਸ਼ ਨਹੀਂ ਹੁੰਦਾ ਹੈ। ਆਮਤੌਰ 'ਤੇ ਬਜਟ ਸ਼ਬਦ ਆਪਣੇ-ਆਪ 'ਚ ਕਾਫੀ ਭਾਰੀ ਹੈ। ਬਜਟ ਵਿਚ ਕਈ ਅਜਿਹੇ ਸ਼ਬਦ ਸ਼ਾਮਲ ਹੁੰਦੇ ਹਨ ਜਿਨ੍ਹਾਂ ਦਾ ਮਤਲਬ ਆਮ ਆਦਮੀ ਆਸਾਨੀ ਨਾਲ ਨਹੀਂ ਸਮਝਦਾ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਸ਼ਬਦਾਂ ਮਤਲਬ ਦੱਸਾਂਗੇ ਤੇ ਉਨ੍ਹਾਂ ਨੂੰ ਆਮ ਬੋਲਚਾਲ ਦੀ ਭਾਸ਼ਾ 'ਚ ਸਮਝਾਉਣਗੇ।

ਵਿੱਤੀ ਸਾਲ : ਭਾਰਤ 'ਚ ਵਿੱਤੀ ਸਾਲ ਇਕ ਅਪ੍ਰੈਲ ਤੋਂ ਸ਼ੁਰੂ ਹੋ ਕੇ 31 ਮਾਰਚ ਤਕ ਚੱਲਦਾ ਹੈ। ਇਹ ਅਜਿਹਾ ਸਮਾਂ ਹੈ ਜਿਸ ਦੇ ਲਈ ਸਰਕਾਰ ਸਾਲਾਨਾ ਬਜਟ ਤਿਆਰ ਕਰਦੀ ਹੈ। ਇਕ ਵਿੱਤੀ ਵਰ੍ਹੇ ਦੀ ਸਮਾਪਤੀ 'ਤੇ ਸਰਕਾਰ ਸੰਸਦ 'ਚ ਬਜਟ ਸੈਸ਼ਨ ਦੌਰਾਨ ਉਸ ਵਿੱਤੀ ਵਰ੍ਹੇ ਦਾ ਲੇਖਾ-ਜੋਖਾ ਤੇ ਆਉਣ ਵਾਲੇ ਵਿੱਤੀ ਵਰ੍ਹੇ ਦੇ ਅਨੁਮਾਨਿਤ ਖਰਚਿਆਂ ਦਾ ਵੇਰਵਾ ਬਜਟ 'ਚ ਪੇਸ਼ ਕਰਦੀ ਹੈ। ਇਸੇ ਮਿਆਦ ਲਈ ਸਰਕਾਰ ਬਜਟ ਪੇਸ਼ ਕਰਦੀ ਹੈ।

ਪ੍ਰਤੱਖ ਤੇ ਅਪ੍ਰਤੱਖ ਕਰ : ਦੇਸ਼ ਵਿਚ ਦੋ ਤਰ੍ਹਾਂ ਦੀ ਟੈਕਸ ਵਿਵਸਥਾ ਹੈ, ਪਹਿਲਾ ਪ੍ਰਤੱਖ ਤੇ ਦੂਸਰਾ ਅਪ੍ਰਤੱਖ। ਪ੍ਰਤੱਖ ਕਰ ਦੇਸ਼ ਦੇ ਨਾਗਰਿਕ ਦਿੰਦੇ ਹਨ, ਇਹ ਕਰ ਉਨ੍ਹਾਂ ਤੋਂ ਸਿੱਧੇ ਤੌਰ 'ਤੇ ਵਸੂਲਿਆ ਜਾਂਦਾ ਹੈ। ਇਸ ਵਿਚ ਆਮਦਨ ਕਰ, ਵੈਲਥ ਟੈਕਸ ਤੇ ਕਾਰਪੋਰੇਟ ਟੈਕਸ ਸ਼ਾਮਲ ਹਨ। ਇਹ ਟੈਕਸ ਵਿਅਕਤੀ ਜਾਂ ਸੰਸਥਾ ਵਿਸ਼ੇਸ਼ ਤੋਂ ਵਸੂਲੇ ਜਾਂਦੇ ਹਨ ਜਦਕਿ ਅਪ੍ਰਤੱਖ ਕਰ ਕਿਸੇ ਵੀ ਵਿਅਕਤੀ ਨੂੰ ਟਰਾਂਸਫਰ ਹੋ ਸਕਦਾ ਹੈ। ਅਪ੍ਰਤੱਖ ਕਰ 'ਚ ਜੀਐੱਸਟੀ ਸ਼ਾਮਲ ਹੈ ਜੋ ਕਿਸੇ ਸਰਵਿਸ ਪ੍ਰੋਵਾਈਡਰ ਵੱਲੋਂ ਸੇਵਾ 'ਤੇ ਲੱਗਣ ਵਾਲਾ ਟੈਕਸ ਜਾਂ ਉਤਪਾਦ 'ਤੇ ਵਸੂਲਿਆ ਜਾਣ ਵਾਲਾ ਟੈਕਸ ਹੈ।

ਜਨਤਕ ਖ਼ਰਚ : ਬਜਟ ਵਿਚ ਜਨਤਕ ਤੇ ਜਨਤਕ ਖ਼ਰਚ ਦੋਵੇਂ ਸ਼ਾਮਲ ਹੁੰਦੇ ਹਨ, ਇਹ ਇੱਕੋ ਤਰਾਜੂ ਦੇ ਦੋ ਪੱਲੜੇ ਹੁੰਦੇ ਹਨ। ਸਰਕਾਰ ਇਕ ਪਾਸਿਓਂ ਕਮਾ ਕੇ ਦੂਸਰੇ ਪਾਸੇ ਖ਼ਰਚ ਕਰਦੀ ਹੈ। ਜਨਤਕ 'ਚ ਮਾਲੀਆ ਖ਼ਰਚ ਤੇ ਦੂਸਰਾ ਪੂੰਜੀਗਤ ਖ਼ਰਚ ਸ਼ਾਮਲ ਹੁੰਦਾ ਹੈ।

ਮਾਲੀਆ ਖ਼ਰਚ ਕੀ ਹੈ : ਮਾਲੀਆ ਖ਼ਰਚ ਗ਼ੈਰ-ਵਿਕਾਸਾਤਮਕ ਹੁੰਦਾ ਹੈ। ਇਸ ਨਾਲ ਨਾ ਤਾਂ ਦੇਸ਼ ਵਿਚ ਉਤਪਾਦਕਤਾ ਵਧਦੀ ਹੈ ਤੇ ਨਾ ਹੀ ਕਦੀ ਸਰਕਾਰ ਨੂੰ ਕਮਾਈ ਹੁੰਦੀ ਹੈ। ਮਾਲੀਆ ਖ਼ਰਚ 'ਚ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ, ਸਰਕਾਰੀ ਡਿਪਾਰਟਮੈਂਟਸ ਤੇ ਸਰਕਾਰੀ ਸਕੀਮਜ਼ 'ਤੇ ਹੋਣ ਵਾਲਾ ਖ਼ਰਚ ਵਿਆਜ ਅਦਾਇਗੀ ਤੇ ਸੂਬਾ ਸਰਕਾਰਾਂ ਨੂੰ ਦਿੱਤੀ ਜਾਣ ਵਾਲੀ ਗ੍ਰਾਂਟ ਸ਼ਾਮਲ ਹੈ।

ਪੂੰਜੀਗਤ ਖ਼ਰਚ ਕੀ ਹੈ : ਪੂੰਜੀਗਤ ਖ਼ਰਚ ਨਾਲ ਸਰਕਾਰ ਦੀ ਐਸੇਟਸ 'ਚ ਵਾਧਾ ਹੁੰਦਾ ਹੈ। ਅਜਿਹੇ ਖ਼ਰਚਿਆਂ ਤੋਂ ਸਰਕਾਰ ਨੂੰ ਆਉਣ ਵਾਲੇ ਸਮੇਂ 'ਚ ਲਾਭ ਵੀ ਹੋ ਸਕਦਾ ਹੈ। ਪੂੰਜੀਗਤ ਖ਼ਰਚ 'ਚ ਬੰਦਰਗਾਹ, ਹਵਾਈ ਅੱਡੇ, ਸਨਅਤੀ ਧੰਦਿਆਂ ਦੀ ਸਥਾਪਨਾ, ਹਸਪਤਾ, ਪੁਲ਼, ਸੜਕਿਆਂ ਆਦਿ ਦੇ ਨਿਰਮਾਣ ਨਾਲ ਜੁੜੇ ਖ਼ਰਚ ਆਉਂਦੇ ਹਨ।

Posted By: Seema Anand