ਜੇਐੱਨਐੱਨ, ਨਵੀਂ ਦਿੱਲੀ : 1 ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ (Union Budget 2021) ਬਜਟ ਸਬੰਧੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਤਸ਼ਾਹ ਹੈ। ਇਸ ਲਈ ਬਜਟ ਸਬੰਧੀ ਸਭ ਦੇ ਮਨ ਵਿਚ ਆਮ ਜਗਿਆਸਾ ਰਹਿੰਦੀ ਹੈ। ਜਿਵੇਂ ਕਿ ਅਸੀਂ ਆਪਣੇ ਮਾਸਿਕ ਬਜਟ ਨੂੰ ਯੋਜਨਾ ਅਨੁਸਾਰ ਬਣਾਉਂਦੇ ਹਾਂ ਤਾਂ ਜੋ ਆਉਣ ਵਾਲੇ ਸਮੇਂ 'ਚ ਵਿੱਤੀ ਸਥਿਤੀ ਨਾ ਗੜਬੜਾਏ, ਠੀਕ ਉਸੇ ਤਰ੍ਹਾਂ ਸਰਕਾਰ ਸਾਲਾਨਾ ਬਜਟ ਤਿਆਰ ਕਰਦੀ ਹੈ।

ਸਾਲਾਨਾ ਬਜਟ ਵਿਚ ਉਨ੍ਹਾਂ ਸ੍ਰੋਤਾਂ ਬਾਰੇ ਡਿਟੇਲ ਹੁੰਦੀ ਹੈ ਜਿਨ੍ਹਾਂ ਤੋਂ ਸਰਕਾਰ ਕੋਲ ਪੈਸੇ ਆਉਣਗੇ। ਇਸ ਤੋਂ ਇਲਾਵਾ ਬਜਟ ਵਿਚ ਵੱਖ-ਵੱਖ ਮੱਦਾਂ ਦਾ ਵੇਰਵਾ ਹੁੰਦਾ ਹੈ ਜਿਸ ਤਹਿਤ ਸਰਕਾਰ ਵਸੀਲਿਆਂ ਦੇ ਖ਼ਰਚ ਕਰਨ ਦਾ ਪ੍ਰਸਤਾਵ ਦਿੰਦੀ ਹੈ।

ਪ੍ਰਾਪਤੀਆਂ ਦਾ ਪ੍ਰਮੁੱਖ ਸ੍ਰੋਤਾਂ 'ਚ ਕਰ, ਵਿਨਿਵੇਸ਼, ਉਧਾਰ ਆਦਿ ਹਨ। ਜਦਕਿ ਖ਼ਰਚਿਆਂ ਵਿਚ ਵੱਡੇ ਪੱਧਰ 'ਤੇ ਇਸ ਦੀ ਮੱਦ ਵਿਚ ਸਾਮਲ ਹਨ ਮੁਲਾਜ਼ਮਾਂ ਦੀਆਂ ਤਨਖ਼ਾਹਾਂ, ਉਧਾਰ 'ਤੇ ਵਿਆਜ, ਰੱਖਿਆ ਖ਼ਰਚ, ਸਬਸਿਡੀ, ਖ਼ਰਚ ਵੱਖ-ਵੱਖ ਲੋਕ ਭਲਾਈ ਖ਼ਰਚ, ਸੂਬਾ ਸਰਕਾਰਾਂ ਨੂੰ ਟੈਕਸਾਂ ਦਾ ਅਲਾਟਮੈਂਟ ਆਦਿ। ਅਜਿਹਾ ਬਜਟ ਜਿੱਥੇ ਸਰਕਾਰ ਕੋਲ ਆਮ ਤੌਰ 'ਤੇ ਖ਼ਰਚ ਆਮਦਨ ਤੋਂ ਜ਼ਿਆਦਾ ਹੁੰਦਾ ਹੈ, ਉਸ ਨੂੰ ਘਾਟੇ ਦਾ ਬਜਟ ਕਿਹਾ ਜਾਵੇਗਾ।

ਘਾਟੇ ਤੋਂ ਉਭਰਨ ਲਈ ਨੋਟਾਂ ਦੀ ਛਪਾਈ

ਘਾਟੇ ਤੋਂ ਉਭਰਨ ਲਈ ਨੋਟਾਂ ਦੀ ਛਪਾਈ ਕੀਤੀ ਜਾਂਦੀ ਹੈ। ਬਜਟ ਦੀ ਵਰਤੋਂ ਅਰਥਵਿਵਸਥਾਂ ਨੂੰ ਦਿਸ਼ਾ ਦੇਣ ਅਤੇ ਵੱਖ-ਵੱਖ ਉਦਯੋਗਾਂ ਨੂੰ ਹੱਲਾਸ਼ੇਰੀ ਦੇਣ, ਵੱਡੇ ਟੈਕਸ ਲਗਾਉਣ ਤੇ ਕਸਟਮ ਡਿਊਟੀਆਂ ਪੂਰੀਆਂ ਕਰਨ ਦੇ ਤਰੀਕੇ ਲਈ ਇਕ ਉਪਕਰਨ ਦੇ ਰੂਪ 'ਚ ਵੀ ਕੀਤੀ ਜਾਂਦੀ ਹੈ। ਬਜਟ ਦੇ ਅਵਸਰ ਦੀ ਵਰਤੋਂ ਵੱਖ-ਵੱਖ ਲੋਕ ਭਲਾਈ ਤੇ ਲੋਕ ਲੁਭਾਉਣੇ ਉਪਰਾਲਿਆਂ ਦਾ ਐਲਾਨ ਕਰਨ ਲਈ ਵੀ ਕੀਤਾ ਜਾਂਦਾ ਹੈ। ਇਸ ਲਈ ਬਜਟ ਨਾ ਸਿਰਫ਼ ਟੈਸਕਾਂ ਤੇ ਪ੍ਰੋਤਸਾਹਨਾਂ 'ਚ ਪਰਿਵਰਤਨ ਕਰਨ ਬਾਰੇ ਹੈ ਬਲਕਿ ਇਹ ਵੱਖ-ਵੱਖ ਆਰਥਿਕ ਸੁਧਾਰਾਂ 'ਤੇ ਸਰਕਾਰ ਦੇ ਮਨ ਦਾ ਖੁਲਾਸਾ ਕਰਦਾ ਹੈ।

Posted By: Seema Anand