ਨਵੀਂ ਦਿੱਲੀ : ਕਈ ਵਾਰ ਸੀਨੀਅਰ ਸਿਟੀਜਨਜ਼ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਿਯਮਿਤ ਆਮਦਨ ਲਈ ਰਿਵਰਸ ਮੋਰਗੇਜ ਦੀ ਵਰਤੋਂ ਕਰ ਸਕਦੇ ਹਨ। ਕਿਉਂਕਿ ਸੀਨੀਅਰ ਨਾਗਰਿਕਾਂ ਕੋਲ ਕਈ ਵਾਰ ਅੱਗੇ ਜ਼ਿੰਦਗੀ ਜਿਊਣ ਲਈ ਪੈਸੇ ਨਹੀਂ ਹੁੰਦੇ ਹਨ। ਇਸ ਲਈ ਉਨ੍ਹਾਂ ਲਈ ਰਿਵਰਸ ਮੋਰਗੇਜ ਬਿਹਤਰ ਮੌਕਾ ਸਾਬਿਤ ਹੁੰਦਾ ਹੈ। ਇਸ ਨੂੰ ਇਕ ਉਦਹਾਰਣ ਦੇ ਰਾਹੀਂ ਸਮਝੋ। 65 ਸਾਲਾ ਤੁਸ਼ਾਰ ਮਹਿਤਾ ਆਪਣੀ ਪਤਨੀ ਦੇ ਦੇਹਾਂਤ ਤੋਂ ਬਾਅਦ ਇੰਦੌਰ 'ਚ ਇਕਲੇ ਰਹਿੰਦੇ ਹਨ। ਉਨ੍ਹਾਂ ਦੀ ਬੇਟੀ ਦਾ ਵਿਆਹ ਹੋ ਗਿਆ ਹੈ ਤੇ ਉਹ ਦੇਸ਼ ਤੋਂ ਬਾਹਰ ਰਹਿੰਦੀ ਹੈ। ਉਨ੍ਹਾਂ ਦਾ ਬੇਟਾ ਦਿੱਲੀ 'ਚ ਰਹਿੰਦਾ ਹੈ ਤੇ ਉਹ ਇੰਦੌਰ 'ਚ ਆਪਣੇ ਪਿਤਾ ਕੋਲ ਆ ਕੇ ਨਹੀਂ ਸ਼ਿਫਟ ਹੋਣਾ ਚਾਹੁੰਦਾ। ਪਿਤਾ ਵੀ ਆਪਣੀ ਬਾਕੀ ਜ਼ਿੰਦਗੀ ਦੇ ਦਿਨ ਇੰਦੌਰ 'ਚ ਹੀ ਬਿਤਾਉਣਾ ਚਾਹੁੰਦੇ ਹਨ। ਮਹਿਤਾ ਦਿਲ ਦੇ ਮਰੀਜ਼ ਹਨ ਤੇ ਉਨ੍ਹਾਂ ਨੂੰ ਆਪਣੀ ਦਵਾਈ 'ਤੇ ਮਹੀਨੇ 'ਚ ਬਹੁਤ ਜ਼ਿਆਦਾ ਖਰਚਾ ਕਰਨਾ ਪੈਂਦਾ ਹੈ। ਹਾਲਾਂਕਿ ਉਨ੍ਹਾਂ ਨੂੰ ਪੈਨਸ਼ਨ ਵੀ ਮਿਲਦੀ ਹੈ ਪਰ ਉਹ ਉਸ ਤੋਂ ਸੰਤੁਸ਼ਟ ਨਹੀਂ ਹਨ। ਉਨ੍ਹਾਂ ਦੇ ਦੋਸਤਾਂ ਨੇ ਸੁਝਾਇਆ ਕਿ ਉਹ ਰਿਵਰਸ ਮੋਰਗੇਜ ਲੈ ਲੈਣ।

ਕੀ ਹੈ ਰਿਵਰਸ ਮੋਰਗੇਜ

ਰਿਵਰਸ ਮੋਰਗੇਜ ਰਾਹੀਂ ਮਹਿਤਾ ਆਪਣੇ ਘਰ ਨੂੰ ਗਿਰਵੀ ਰੱਖ ਕੇ ਉਸ 'ਤੇ ਹਰ ਮਹੀਨੇ ਨਿਯਮਿਤ ਆਮਦਨ ਪਾ ਸਕਦੇ ਹਨ। ਇਸਦਾ ਫ਼ਾਇਦਾ ਇਹ ਹੋਵੇਗਾ ਕਿ ਉਨ੍ਹਾਂ ਦੇ ਘਰ ਦਾ ਮਾਲਿਕਾਨਾ ਹੱਕ ਵੀ ਨਹੀਂ ਬਦਲੇਗਾ ਤੇ ਘਰ ਉਨ੍ਹਾਂ ਦੇ ਨਾਂ ਹੀ ਰਹੇਗਾ ਤੇ ਨਿਯਮਿਤ ਆਮਦਨ ਵੀ ਬਣੀ ਰਹੇਗੀ। ਰਿਵਰਸ ਮੋਰਗੇਜ ਹੋਮ ਲੋਨ ਦੇ ਉਲਟ ਸੁਵਿਧਾ ਹੈ। ਹੋਮ ਲੋਨ 'ਚ ਤੁਸੀਂ ਘਰ ਖਰੀਦ ਕੇ ਉਸ ਦੀ ਈਐੱਮਆਈ ਭਰਦੇ ਹੋ ਤੇ ਰਿਵਰਸ 'ਚ ਤੁਸੀਂ ਆਪਣਾ ਘਰ ਗਿਰਵੀ ਰੱਖ ਕੇ ਉਸ ਦੇ ਬਦਲੇ ਪੈਸੇ ਲੈਂਦੇ ਹੋ।

ਮਹਿਤਾ ਨੂੰ ਆਮਦਨ ਦੇ ਇਕ ਨਿਯਮਿਤ ਪ੍ਰਵਾਹ ਦੇ ਬਦਲੇ 'ਚ ਕਰਜ਼ਦਾਤਾ ਨੂੰ ਆਪਣੇ ਘਰ ਦਾ ਅਧਿਕਾਰ ਗਿਰਵੀ ਰੱਖਣਾ ਹੋਵੇਗਾ। ਉਸ ਦੀ ਜਾਇਦਾਦ, ਵਰਤਮਾਨ ਜਾਇਦਾਦ ਦੀਆਂ ਕੀਮਤਾਂ ਤੇ ਘਰ ਦੀ ਸਥਿਤੀ ਦੀ ਮੰਗ ਦੇ ਆਧਾਰ 'ਤੇ ਕਰਜ਼ਦਾਤਾ ਇਕ ਕਰਜ਼ ਰਾਸ਼ੀ, ਆਮਤੌਰ 'ਤੇ ਜਾਇਦਾਦ ਦੇ ਮੁੱਲ ਦਾ ਲਗਪਗ 60 ਫੀਸਦੀ ਇਕਮੁਸ਼ਤ ਜਾ ਸਮੇਂ 'ਤੇ ਭੁਗਤਾਨ ਦੇ ਰੂਪ 'ਚ ਦੇਵੇਗਾ। ਸਮੇਂ 'ਤੇ ਭੁਗਤਾਨ ਜਿਸ ਤਰ੍ਹਾਂ ਰਿਵਰਸ ਈਐੱਮਆਈ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ, ਇਕ ਨਿਸ਼ਚਿਤ ਕਾਰਜਕਾਲ (ਜ਼ਿਆਦਾਤਰ ਸਮਾਂ 15 ਸਾਲ) ਤੋਂ ਵਧ ਦਾ ਭੁਗਤਾਨ ਕੀਤਾ ਜਾਵੇਗਾ।

ਕਾਰਜਕਾਲ ਦੇ ਅੰਤ 'ਚ ਆਮਦਨ ਰੁਕ ਜਾਵੇਗੀ ਪਰ ਮਹਿਤਾ ਮੌਤ ਤਕ ਘਰ 'ਤੇ ਆਪਣਾ ਕਬਜ਼ਾ ਕਰ ਸਕਦੇ ਹਨ। ਜਦੋਂ ਤਕ ਉਹ ਜਿਉਂਦੇ ਹਨ ਉਦੋਂ ਤਕ ਪੂਰੇ ਭੁਗਤਾਨ ਦੀ ਜ਼ਰੂਰਤ ਨਹੀਂ ਹੋਵੇਗੀ। ਰਿਵਰਸ ਮੋਰਗੇਜ ਕਰਜ਼ਾ ਜਾਂ ਤਾਂ ਉਦੋਂ ਤਕ ਮਿਲੇਗਾ ਜਦੋਂ ਮਹਿਤਾ ਦੀ ਮੌਤ ਨਹੀਂ ਹੋ ਜਾਵੇਗੀ ਜਾਂ ਉਹ ਘਰ ਵੇਚਣ ਦਾ ਫ਼ੈਸਲਾ ਕਰਨਗੇ। ਉਨ੍ਹਾਂ ਦੀ ਮੌਤ 'ਤੇ ਉਨ੍ਹਾਂ ਦੇ ਬੱਚਿਆਂ ਕੋਲ ਕਰਜ਼ ਦਾ ਭੁਗਤਾਨ ਕਰਨ ਤੇ ਘਰ ਨੂੰ ਪੂਰਨ ਪ੍ਰਾਪਤ ਕਰਨ ਜਾ ਕਰਜ਼ਦਾਤਾ ਨੂੰ ਜਾਇਦਾਦ 'ਤੇ ਕਬਜ਼ਾ ਕਰਨ ਦਾ ਵਿਕਲਪ ਹੋਵੇਗਾ।

Posted By: Sukhdev Singh