ਨਵੀਂ ਦਿੱਲੀ : ਅੱਜ ਯਾਨੀ ਪਹਿਲੀ ਜੁਲਾਈ ਤੋਂ ਦੇਸ਼ ਵਿਚ ਬਹੁਤ ਸਾਰੇ ਅਜਿਹੇ ਬਦਲਾਅ ਹੋ ਰਹੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ੍ਹ 'ਤੇ ਹੋਣ ਵਾਲਾ ਹੈ। ਕਈ ਚੀਜ਼ਾਂ ਅਤੇ ਸਹੂਲਤਾਂ ਅੱਜ ਤੋਂ ਮਹਿੰਗੀਆਂ ਹੋ ਗਈਆਂ ਹਨ ਤਾਂ ਕਈ ਸਸਤੀਆਂ ਵੀ ਹੋਈਆਂ ਹਨ। ਇਸ ਬਦਲਾਅ ਕਾਰਨ ਤੁਹਾਡੀ ਜੇਬ੍ਹ 'ਤੇ ਕਿੰਨਾ ਅਸਰ ਪਵੇਗਾ, ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ...

ਕੀ ਹੋਇਆ ਮਹਿੰਗਾ...

Paytm ਸਰਵਿਸ

ਪੇਟੀਐੱਮ ਸਰਵਿਸ ਦਾ ਲਾਭ ਉਠਾਉਣਾ ਹੁਣ ਮਹਿੰਗਾ ਹੋਣ ਵਾਲਾ ਹੈ ਕਿਉਂਕਿ ਅੱਜ ਤੋਂ ਪੇਟੀਐੱਮ ਮਰਚੈਂਟ ਡਿਸਕਾਉਂਟ ਰੇਟ (MDR) ਪਾਸ ਹੋਵੇਗਾ। ਕ੍ਰੈਡਿਟ ਕਾਰਡ ਜ਼ਰੀਏ ਪੇਮੈਂਟ 'ਤੇ 1 ਫ਼ੀਸਦੀ ਚਾਰਜ ਲੱਗੇਗਾ, ਡੈਬਿਟ ਕਾਰਡ ਲਈ 0.9 ਫ਼ੀਸਦੀ ਲੱਗੇਗਾ ਅਤੇ ਨੈੱਟ ਬੈਂਕਿੰਗ ਤੇ ਯੂਪੀਆਈ ਟ੍ਰਾਂਜ਼ੈਕਸ਼ਨ ਲਈ 12-15 ਰੁਪਏ ਲੱਗੇਗਾ। ਇਕਨਾਮਿਕ ਟਾਈਮਜ਼ ਦੀ ਰਿਪੋਰਟ ਅਨੁਸਾਰ, Paytm ਟ੍ਰਾਂਜ਼ੈਕਸ਼ਨ 'ਤੇ ਇਹ ਚਾਰਜ ਲਾਗੂ ਹੋਵੇਗਾ।

Indigo ਟਿਕਟ ਕੈਂਸਲ ਕਰਨ 'ਤੇ ਚਾਰਜ ਹੋਇਆ ਮਹਿੰਗਾ

ਇੰਡੀਗੋ ਨੇ ਯਾਤਰਾ ਦੀ ਤਰੀਕ ਤੋਂ 0 ਤੋਂ 3 ਦਿਨਾਂ ਦੇ ਅੰਦਰ ਟਿਕਟ 'ਚ ਬਦਲਾਅ ਜਾਂ ਕੈਂਸਲ ਕਰਨ 'ਤੇ ਚਾਰਜ 'ਚ ਬਦਲਾਅ ਕੀਤਾ ਹੈ, ਜੋ ਕਿ ਹੁਣ 500 ਰੁਪਏ ਮਹਿੰਗਾ ਹੋ ਗਿਆ ਹੈ। ਡੋਮੈਸਟਿਕ ਰੂਟਸ ਲਈ ਜਿੱਥੇ ਚਾਰਜ 3,000 ਅਤੇ 2,500 ਰੁਪਏ ਸੀ, ਉੱਥੇ ਇਸ ਐਲਾਨ ਤੋਂ ਬਾਅਦ 3,500 ਤੋਂ 3,000 ਰੁਪਏ ਹੋ ਗਿਆ ਹੈ।

ਮਹਿੰਦਰਾ ਐਂਡ ਮਹਿੰਦਰਾ ਦੀਆਂ ਕਾਰਾਂ ਹੋਣਗੀਆਂ ਮਹਿੰਗੀਆਂ

1 ਜੁਲਾਈ ਤੋਂ ਮਹਿੰਦਰਾ ਐਂਡ ਮਹਿੰਦਰਾ ਦੀਆਂ ਕਾਰਾਂ ਖਰੀਦਣਾ 36,000 ਰੁਪਏ ਤਕ ਮਹਿੰਗਾ ਹੋ ਜਾਵੇਗਾ। ਕੰਪਨੀ ਕੱਚੇ ਮਾਲ ਦੀ ਕੀਮਤ ਵਧਣ ਅਤੇ ਨਵੇਂ ਸਕਿਓਰਟੀ ਫੀਚਰ ਸ਼ਾਮਲ ਕਰਨ ਦੀ ਵਜ੍ਹਾ ਨਾਲ ਕੀਮਤਾਂ ਵਧਾ ਰਹੀਆਂ ਹਨ।

ਕੀ ਹੋਇਆ ਸਸਤਾ...

ਐੱਸਬੀਆਈ ਹੋਮ ਲੋਨ

ਐੱਸਬੀਆਈ ਅੱਜ 1 ਜੁਲਾਈ ਤੋਂ ਰੈਪੋ ਰੇਟ ਲਿੰਕਡ ਹੋਮ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ, ਜਿਸ ਕਾਰਨ ਰੈਪੋ ਰੇਟ ਵਧਣ 'ਤੇ ਲੋਨ 'ਤੇ ਵਿਆਜ ਵਧੇਗਾ ਅਤੇ ਘਟਣ 'ਤੇ ਵਿਆਜ ਘਟੇਗਾ। ਇਸ ਕਾਰਨ ਇਹ ਕੈਸ਼ ਕ੍ਰੈਡਿਟ ਅਕਾਊਂਟ ਅਤੇ ਓਵਰ ਡ੍ਰਾਫਟ ਗਾਹਕਾਂ ਲਈ 1 ਲੱਖ ਰੁਪਏ ਤੋਂ ਜ਼ਿਆਦਾ ਲਿਮਟ ਨਾਲ ਵਿਆਜ ਦਰ ਨੂੰ ਵੀ ਘਟਾਏਗਾ। ਕੈਸ਼ ਕ੍ਰੈਡਿਟ ਅਤੇ ਓਵਰਡ੍ਰਾਫਟ ਗਾਹਕਾਂ ਲਈ ਵਰਤਮਾਨ 'ਚ ਰੈਪੋ-ਲਿੰਕਡ ਲੈਂਡਿੰਗ ਰੈਸਟ (RLLR) 8 ਫ਼ੀਸਦੀ ਹੈ। ਐੱਸਬੀਆਈ ਦੇ ਸਟੇਟਮੈਂਟ ਅਨੁਸਾਰ, RBI ਵਲੋਂ 25 ਬੀਸੀਐੱਸ (ਬੇਸ ਪੁਆਇੰਟਸ) 'ਚ ਕਟੌਤੀ ਦਾ ਬੈਨੀਫਿਟ 1 ਜੁਲਾਈ, 2019 ਤੋਂ ਸਾਡੇ CC/OD (1 ਲੱਖ ਰੁਪਏ ਤੋਂ ਜ਼ਿਆਦਾ ਲਿਮਟ) ਵਾਲਿਆਂ ਲਈ ਲਾਗੂ ਕੀਤਾ ਗਿਆ ਹੈ।

RTGS ਅਤੇ NEFT ਤੋਂ ਫੰਡ ਟਰਾਂਸਫਰ

ਭਾਰਤੀ ਰਿਜ਼ਰਵ ਬੈਂਕ ਨੇ ਅੱਜ ਤੋਂ RTGS ਅਤੇ NEFT ਜ਼ਰੀਏ ਫੰਡ ਟਰਾਂਸਫਰ 'ਤੇ ਸਾਰੇ ਚਾਰਜ ਹਟਾਉਣ ਦਾ ਫ਼ੈਸਲਾ ਕੀਤਾ ਹੈ। ਆਰਟੀਜੀਐੱਸ ਜ਼ਰੀਏ ਮੋਟੀ ਰਕਮ ਟਰਾਂਸਫਰ ਕੀਤੀ ਜਾਂਦੀ ਹੈ ਜਦਕਿ ਐੱਨਈਐੱਫਟੀ ਜ਼ਰੀਏ 2 ਲੱਖ ਰੁਪਏ ਤਕ ਦੀ ਵਧ ਤੋਂ ਵਧ ਹੱਦ 'ਚ ਪੈਸਾ ਟਰਾਂਸਫਰ ਕੀਤਾ ਜਾ ਸਕਦਾ ਹੈ।

LPG ਸਿਲੰਡਰ ਹੋਇਆ ਸਸਤਾ

ਅੱਜ ਤੋਂ ਦਿੱਲੀ 'ਚ ਨਾਨ-ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ (LPG) ਦੀ ਕੀਮਤ 100 ਰੁਪਏ ਘਟ ਹੋਵੇਗੀ। ਇੰਡੀਅਨ ਆਇਲ ਅਨੁਸਾਰ, ਨਾਨ-ਸਬਸਿਡੀ ਵਾਲਾ ਐੱਲਪੀਜੀ ਗੈਸ ਸਿਲੰਡਰ ਹੁਣ 637 ਰੁਪਏ ਪ੍ਰਤੀ ਸਿਲੰਡਰ 'ਚ ਉਪਲਬਧ ਹੋਵੇਗਾ। IOC ਨੇ ਕਿਹਾ ਕਿ ਦਿੱਲੀ 'ਚ ਨਾਨ-ਸਬਸਿਡੀ ਵਾਲੇ ਐੱਲਪੀਜੀ ਦੀ ਕੀਮਤ 100.50 ਰੁਪਏ ਘਟੇਗੀ। 1 ਜੁਲਾਈ 2019 ਨੂੰ ਸਿਲੰਡਰ ਦੀ ਨਵੀਆਂ ਕੀਮਤਾਂ ਲਾਗੂ ਹੋਣਗੀਆਂ।

BSBD ਅਕਾਊਂਟ

1 ਜੁਲਾਈ ਤੋਂ ਬੇਸਿਕ ਸੇਵਿੰਗ ਬੈਂਕ ਅਕਾਊਂਟ (BSBD ਅਕਾਊਂਟ) ਦੇ ਨਿਯਮਾਂ 'ਚ ਬਦਲਾਅ ਹੋ ਰਹੇ ਹਨ। ਬੇਸਿਕ ਅਕਾਊਂਟ ਵਾਲੇ ਗਾਹਕਾਂ ਨੂੰ ਚੈੱਕ ਬੁੱਕ ਅਤੇ ਹੋਰ ਸਰਵਿਸ ਮਿਲੇਗੀ। ਆਨਲਾਈਨ ਬੈਂਕਿੰਗ ਟ੍ਰਾਂਜ਼ੈਕਸ਼ਨ 'ਤੇ ਚਾਰਜ ਨਹੀਂ ਲੱਗੇਗਾ। ਸਰਕਾਰੀ ਸਕੀਮ ਦਾ ਪੈਸਾ ਚੈੱਕ ਰਾਹੀਂ ਕੱਢਣ, ਜਮ੍ਹਾਂ ਕਰਨ ਲਈ ਕੋਈ ਚਾਰਜ ਨਹੀਂ ਹੋਵੇਗਾ।

Posted By: Seema Anand