ਜੇਐੱਨਐੱਨ, ਨਵੀਂ ਦਿੱਲੀ : ਹੁਣ ਤੁਹਾਨੂੰ ਆਪਣੇ ਆਧਾਰ ਕਾਰਡ 'ਚ ਕੋਈ ਬਦਲਾਅ ਕਰਨਾ ਹੋਵੇਗਾ ਤਾਂ ਇਸ ਲਈ ਤੁਹਾਡੇ ਕੋਲ ਪਹਿਲੇ ਤੋਂ ਜ਼ਿਆਦਾ ਪੈਸੇ ਚੁਕਾਣੇ ਪੈਣਗੇ। UIDAI ਵੱਲ਼ੋਂ ਜਾਰੀ ਸਰਕੁਲਰ ਮੁਤਾਬਿਕ, ਜੇ ਕੋਈ ਵਿਅਕਤੀ ਆਪਣੇ ਆਧਾਰ ਕਾਰਡ 'ਚ ਪਤਾ, ਮੋਬਾਈਲ ਨੰਬਰ ਤੇ ਬਾਓਮੈਟ੍ਰਿਕਸ 'ਚ ਕੋਈ ਬਦਲਾਅ ਕਰਾਉਂਦਾ ਹੈ, ਤਾਂ ਉਸ ਤੋਂ ਨਵੀਂ ਕੀਮਤ ਵਸੂਲੀ ਜਾਵੇਗੀ। ਜਾਰੀ ਸਰਕੁਲਰ ਮੁਤਾਬਿਕ ਹੁਣ ਨਾਂ, ਪਤਾ, ਜੇਂਡਰ, ਈਮੇਲ ਆਈਡੀ, ਮੋਬਾਈਲ ਨੰਬਰ 'ਚ ਬਦਲਾਅ ਕਰਾਉਣ 'ਤੇ 50 ਰੁਪਏ ਦੇਣੇ ਹੋਣਗੇ। ਪਹਿਲਾ ਇਸ ਲਈ 25 ਰੁਪਏ ਦੇਣੇ ਪੈਂਦੇ ਸਨ। ਇਸ 'ਚ ਸਾਰੇ ਤਰ੍ਹਾਂ ਦੇ ਟੈਕਸ ਸ਼ਾਮਲ ਹਨ। ਇਸ ਤੋਂ ਇਲਾਵਾ ਫੋਟੋਗ੍ਰਾਫ, ਫਿੰਗਰਪ੍ਰਿੰਟਸ ਤੇ ਆਈਰਿਸ 'ਤੇ ਵੀ 50 ਰੁਪਏ ਦੇਣੇ ਹੋਣਗੇ।

ਜੇ ਕੋਈ ਵਿਅਕਤੀ UIDAI ਦੀ ਵੈੱਬਸਾਈਟ ਤੋਂ ਆਪਣੇ ਆਧਾਰ ਕਾਰਡ 'ਚ ਕੋਈ ਅਪਡੇਟ ਕਰਦਾ ਹੈ ਤਾਂ ਇਸ ਲਈ ਉਸ ਨੂੰ ਕੋਈ ਚਾਰਜ ਨਹੀਂ ਕਰਨਾ ਪਵੇਗਾ। ਇਸ ਤੋਂ ਇਲਾਵਾ ਜੇ ਆਧਾਰ ਸੈਂਟਰ ਤੋਂ ਕੋਈ ਅਪਡੇਟ ਕਰਵਾਉਂਦਾ ਹੈ ਤਾਂ ਇਸ ਲਈ ਚਾਰਜ ਲਗੇਗਾ। ਜੇ UIDAI ਦੀ ਵੈੱਬਸਾਈਟ ਤੋਂ ਆਧਾਰ ਕਾਰਡ ਨੂੰ ਰੀਪ੍ਰਿੰਟ ਕੀਤਾ ਜਾਂਦਾ ਹੈ ਤਾਂ ਇਸ ਲਈ ਵੀ ਚਾਰਜ ਦੇਣਾ ਹੋਵੇਗਾ।

ਆਧਾਰ ਕਾਰਡ ਰੀਪ੍ਰਿੰਟ ਕਰਾਉਣ 'ਤੇ 50 ਰੁਪਏ ਚੁਕਾਣੇ ਹੋਣਗੇ। ਇਸ 'ਚ ਕਾਰਡ ਦਾ ਪ੍ਰਿੰਟ, ਸਪੀਡ ਪੋਸਟ ਦਾ ਖਰਚ ਤੇ ਜੀਐੱਸਟੀ ਵੀ ਸ਼ਾਮਲ ਹੈ। ਇਸ ਲਈ ਤੁਸੀਂ ਆਨਲਾਈਨ ਪੇਮੇਂਟ ਵੀ ਕਰ ਸਕਦੇ ਹੋ।

ਜੇ ਤੁਸੀਂ ਪਹਿਲੀ ਵਾਰ ਆਧਾਰ ਦੇ ਐਨਰੋਲਮੈਂਟ ਲਈ ਅਪਲਾਈ ਕਰ ਰਹੇ ਹੋ ਤਾਂ ਇਸ ਲਈ ਤੁਹਾਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ ਇਸ ਤੋਂ ਇਲਾਵਾ ਕਿਸੇ ਬੱਚੇ ਦੀ ਉਮਰ 5 ਸਾਲ ਤੋਂ 15 ਸਾਲ ਦੇ ਵਿਚਕਾਰ ਹੁੰਦੀ ਹੈ ਤੇ ਉਸ ਦਾ ਬਾਓਮੈਟ੍ਰਿਕ ਅਪਡੇਟ ਹੁੰਦਾ ਹੈ ਤਾਂ ਇਸ 'ਤੇ ਵੀ ਕੋਈ ਫੀਸ ਨਹੀਂ ਦੇਣੀ ਪਵੇਗੀ।

Posted By: Amita Verma