ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਸਫ਼ਲ ਨਿਵੇਸ਼ਕਾਂ 'ਚੋਂ ਇਕ Warren Buffett ਨੇ ਸ਼ਨੀਵਾਰ ਨੂੰ ਕਿਹਾ ਕਿ Berkshire Hathaway ਉਨ੍ਹਾਂ ਦੀ ਵਿਧਾਈ ਲਈ ਤਿਆਰ ਹੈ। ਬਫੇਟ ਨੇ ਇਸ ਦੇ ਨਾਲ ਹੀ ਆਪਣੇ 96 ਸਾਲਾ ਸਾਥੀ ਚਾਰਲੀ ਮੁੰਗੇਰ (96) ਦੇ ਵੀ ਜਲਦੀ ਛੱਡਣ ਦਾ ਐਲਾਨ ਕੀਤਾ। ਸਿਰਫ਼ 11 ਸਾਲ ਦੀ ਉਮਰ 'ਚ ਆਪਣਾ ਪਹਿਲਾਂ ਨਿਵੇਸ਼ ਕਰਨ ਵਾਲੇ ਬਫੇਟ ਨੇ ਆਪਣੀ ਸਮਝਦਾਰੀ ਤੇ ਅਨੁਭਵ ਨਾਲ ਇਕ ਵੱਡੀ ਕਾਮਯਾਬੀ ਹਾਸਿਲ ਕੀਤੀ। ਆਪਣੇ ਕੰਮ ਲਈ ਪ੍ਰਸਿੱਧ ਤੇ 'Oracle of Omaha' ਦੇ ਨਾਂ ਨਾਲ ਮਸ਼ਹੂਰ ਬਫੇਟ ਪਿਛਲੇ ਕਈ ਸਾਲਾ ਤੋਂ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ 'ਚ ਸ਼ਾਮਿਲ ਹਨ।


ਅਜੀਤ ਜੈਨ ਜਾਂ ਗ੍ਰੇਗ ਏਬਲ ਸੰਭਾਲ ਸਕਦੇ ਹਨ ਕੰਪਨੀ ਦੀ ਬਾਗਡੋਰ

89 ਸਾਲਾ ਬਫੇਟ ਨੇ Shareholders ਨੂੰ ਆਪਣਾ ਸਾਲਾਨਾ ਪੱਤਰ 'ਚ ਕਿਹਾ ਹੈ ਕਿ Berkshire ਦੇ Shareholders ਨੂੰ ਪੇਰਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਕੰਪਨੀ ਉਨ੍ਹਾਂ ਦੋਵਾਂ ਦੀ ਵਿਧਾਈ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲਾਂਕਿ ਉਨ੍ਹਾਂ ਦੇ ਆਪਣੇ ਉੱਤਰਧਿਕਾਰੀ ਦੇ ਬਾਰੇ ਗੱਲ ਨਹੀਂ ਕੀਤੀ। ਹਾਲਾਂਕਿ ਪਿਛਲੇ ਸਾਲ ਮਈ 'ਚ Shareholders ਦੀ ਸਾਲਾਨਾ ਬੈਠਕ 'ਚ ਉਨ੍ਹਾਂ ਨੇ ਇਸ ਗੱਲ ਦਾ ਸੰਕੇਤ ਦਿੱਤਾ ਸੀ ਕਿ ਗ੍ਰੇਗ ਏਬਲ ਜਾਂ ਭਾਰਤੀ ਅਜੀਤ ਜੈਨ ਆਉਣ ਵਾਲੇ ਸਮੇਂ 'ਚ ਕੰਪਨੀ ਦੀ ਬਾਗਡੋਰ ਸੰਭਾਲ ਸਕਦੇ ਹਨ।

ਬਫੇਟ ਦੀ ਬਰਕਸ਼ਾਇਰ ਨੇ ਕੀਤੀ ਰਿਕਾਰਡ ਕਮਾਈ


ਬਫੇਟ ਦੀ ਬਰਕਸ਼ਾਇਰ ਹੈਥਵੇ ਨੇ 81.42 ਅਰਬ ਡਾਲਰ ਦੀ ਰਿਕਾਰਡ ਕਮਾਈ ਕੀਤੀ ਹੈ। ਕੰਪਨੀ ਦੇ Common Stock Holdings 'ਚ ਵੱਡਾ ਫ਼ਾਇਦਾ ਹੋਇਆ। ਹਾਲਾਂਕਿ Operating Profit ਤਿੰਨ ਫੀਸਦੀ ਡਿੱਗਿਆ ਹੈ। ਵਾਰੇਨ ਬਫੇਟ ਨੇ ਏਪਲ ਜਿਹੀਆਂ ਕੰਪਨੀਆਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਸੀ ਪਰ ਸੌਦੇ ਨੂੰ ਅੰਤਿਮ ਰੂਪ ਨਾ ਮਿਲ ਸਕਿਆ।

Posted By: Rajnish Kaur