ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਗੂਗਲ ਨੇ ਆਪਣੇ ਕਰਮਚਾਰੀਆਂ ਲਈ Hybrid word week ਲਿਆਂਦਾ ਹੈ। Google ਅਤੇ Alphabet ਦੇ CEO ਸੁੰਦਰ ਪਿਚਾਈ ਅਨੁਸਾਰ ਇਸ ਵੀਕ ’ਚ Googler 3 ਦਿਨ ਦਫ਼ਤਰ ਅਤੇ ਦੋ ਦਿਨ ਜਿਥੇ ਉਨ੍ਹਾਂ ਨੂੰ ਚੰਗਾ ਲੱਗੇ, ਉਹ ਕੰਮ ਕਰਨਗੇ। ਪਿਚਾਈ ਅਨੁਸਾਰ 20 ਫ਼ੀਸਦ ਸਟਾਫ ਦਫ਼ਤਰ ਖੁੱਲ੍ਹਣ ਤੋਂ ਬਾਅਦ ਵੀ ਆਪਣੇ ਘਰਾਂ ਤੋਂ ਕੰਮ ਕਰਨਗੇ ਜਦਕਿ 60 ਫ਼ੀਸਦ Googler ਕੁਝ ਦਿਨਾਂ ਲਈ ਦਫ਼ਤਰ ਆਉਣਗੇ।

ਦਫ਼ਤਰ ’ਚ ਹਾਜ਼ਰੀ

ਪਿਚਾਈ ਅਨੁਸਾਰ ਦਫ਼ਤਰ ’ਚ ਸਾਰੇ ਕੰਮ ’ਤੇ ਫੋਕਸ ਕਰਨਗੇ। ਉਸੇ ਹਿਸਾਬ ਨਾਲ ਤੈਅ ਹੋਵੇਗਾ ਕਿ ਕੌਣ ਕਦੋਂ ਦਫ਼ਤਰ ਆਵੇਗਾ। ਇਹੀ ਨਹੀਂ ਜੋ ਲੋਕ ਆਪਣੀ ਲੋਕੇਸ਼ਨ ਨਾਲ ਕੰਮ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਆਫਰ ਦਿੱਤਾ ਜਾਵੇਗਾ। ਇਹ ਪੂਰੀ ਤਰ੍ਹਾਂ ਉਨ੍ਹਾਂ ਦੇ ਰੋਲ ਅਤੇ ਟੀਮ ਦੀ ਜ਼ਰੂਰਤ ’ਤੇ ਡਿਪੈਂਡ ਹੋਵੇਗਾ।

1.40 ਲੱਖ ਵਰਕਰ

Q1 ’ਚ Google ਦੇ 1,39,995 ਫੁੱਲ ਟਾਈਮ ਵਰਕਰ ਸਨ। ਹਾਲਾਂਕਿ Google ਨੇ ਦੇਸ਼ ਦੇ ਹਿਸਾਬ ਨਾਲ Head count ਦਾ ਖੁਲਾਸਾ ਨਹੀਂ ਕੀਤਾ ਹੈ। ਪਰ ਭਾਰਤ ’ਚ ਉਸਦੇ 4000 ਕਰਮਚਾਰੀ ਹੋਣ ਦਾ ਅਨੁਮਾਨ ਹੈ। ਗੂਗਲ ਭਾਰਤ ’ਚ ਗਲੋਬਲ ਪ੍ਰੋਡਕਟ ਡਿਵੈਲਪਮੈਂਟ ਲਈ ਸਟ੍ਰੈਟੇਜਿਕ ਹੱਬ ਬਣਾ ਰਿਹਾ ਹੈ।

1980 ਕਰੋੜ ਦੀ ਬਚਤ

ਇਹੀ ਨਹੀਂ Q1 ’ਚ Alphabet ਨੇ ਪ੍ਰਮੋਸ਼ਨ, ਟਰੈਵਲ ਅਤੇ ਇੰਟਰਟੇਨਮੈਂਟ ਦੇ ਖਰਚਿਆਂ ’ਚ ਲਗਪਗ 1,980 ਕਰੋੜ ਰੁਪਏ ਦੀ ਬਚਤ ਕੀਤੀ ਹੈ। ਇਹ ਕੋਵਿਡ-19 ਕਾਰਨ ਇਹ ਮੁਮਕਿਨ ਹੋਇਆ ਹੈ। ਸਾਲਾਨਾ ਤੌਰ ’ਤੇ ਇਹ 7,400 ਕਰੋੜ ਰੁਪਏ ਤੋਂ ਜ਼ਿਆਦਾ ਹੋਵੇਗਾ।

ਕਈ ਹੋਰ ਲਾਗਤ ਦੀ ਭਰਪਾਈ

ਇਹ ਬਚਤ ਹਜ਼ਾਰਾਂ ਹੋਰ ਕਰਮਚਾਰੀਆਂ ਨੂੰ ਕੰਮ ’ਤੇ ਰੱਖਣ ਦੇ ਨਾਲ ਆਉਣ ਵਾਲੀਆਂ ਕਈ ਹੋਰ ਲਾਗਤਾਂ ਦੀ ਭਰਪਾਈ ਕਰਦੀ ਹੈ। ਮਹਾਮਾਰੀ ਨੇ ਕੰਪਨੀ ਨੂੰ 34 ਫੀਸਦੀ ਰੈਵੀਨਿਊ ਵਧਾਉਣ ਦੇ ਬਾਵਜੂਦ, ਪਹਿਲੀ ਤਿਮਾਹੀ ਲਈ ਆਪਣੀ ਮਾਰਕੀਟਿੰਗ ਅਤੇ ਐਡਮਨਿਸਟ੍ਰੇਟਿਵ ਲਾਗਤਾਂ ਨੂੰ ਪ੍ਰਭਾਵੀ ਢੰਗ ਨਾਲ ਬਰਾਬਰ ਬਣਾਈ ਰੱਖਣ ’ਚ ਮਦਦ ਕੀਤੀ।

Real Estate ’ਚ ਨਿਵੇਸ਼

ਗੂਗਲ ਦੁਬਾਰਾ ਆਫਿਸ ਤੋਂ ਕੰਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। CFO ਰੂਥ ਪੋਰਾਟ ਨੇ ਨਿਵੇਸ਼ਕਾਂ ਨੂੰ ਦੱਸਿਆ ਕਿ ਕੰਪਨੀ ਇਕ ਹਾਈਬਿ੍ਰਡ ਮਾਡਲ ਦੀ ਯੋਜਨਾ ਬਣਾ ਰਹੀ ਹੈ, ਜਿਸ ’ਚ ਕਰਮਚਾਰੀਆਂ ਦੀ ਥਾਂ ਪਹਿਲਾਂ ਦੀ ਤੁਲਨਾ ’ਚ ਘੱਟ ਹੈ। ਪੋਰਾਟ ਨੇ ਇਹ ਵੀ ਕਿਹਾ ਕਿ ਗੂਗਲ ਦੁਨੀਆ ਭਰ ’ਚ Real Estate ’ਚ ਨਿਵੇਸ਼ ਕਰਨਾ ਜਾਰੀ ਰੱਖੇਗਾ।

Posted By: Ramanjit Kaur