ਆਉਣ ਵਾਲੇ ਸਾਲ 2022 'ਚ ਚੋਣਾਂ ਹੋਣ ਵਾਲੀਆਂ ਹਨ। ਜੀ ਹਾਂ! ਅਗਲੇ ਸਾਲ ਦੇਸ਼ ਦੇ ਸਭ ਤੋਂ ਵੱਡੇ ਸੂਬੇ ਯੂਪੀ ਸਮੇਤ ਪੰਜਾਬ, ਉੱਤਰਾਖੰਡ ਵਰਗੇ ਸੂਬਿਆਂ 'ਚ ਚੋਣਾਂ ਹੋਣ ਜਾ ਰਹੀਆਂ ਹਨ। ਇਸੇ ਨੂੰ ਧਿਆਨ 'ਚ ਰੱਖਦੇ ਹੋਏ ਸਿਆਸੀ ਪਾਰਟੀਆਂ ਵੀ ਕਮਰ ਕੱਸੇ ਕਰ ਚੁੱਕੀਆਂ ਹਨ। ਚੋਣਾਂ ਸਾਡੇ ਲੋਕਤੰਤਰ ਦਾ ਬੁਨਿਆਦੀ ਹਿੱਸਾ ਹਨ। ਇਕ ਸਵੱਛ ਲੋਕਤੰਤਰ ਨੂੰ ਬਣਾਈ ਰੱਖਣ ਲਈ ਹਰ 5 ਸਾਲ ਬਾਅਦ ਚੋਣਾਂ ਹੁੰਦੀਆਂ ਹਨ। ਜਨਤਾ ਜਿਸ ਨੂੰ ਸਭ ਤੋਂ ਜ਼ਿਆਦਾ ਵੋਟਾਂ ਪਾਉਂਦੀ ਹੈ, ਸਰਕਾਰ ਉਸੇ ਦੀ ਬਣਦੀ ਹੈ। ਭਾਰਤ 'ਚ 18 ਸਾਲ ਤੋਂ ਉੱਪਰਲੇ ਸਾਰੇ ਲੋਕ ਵੋਟ ਪਾ ਸਕਦੇ ਹਨ। ਹਾਲਾਂਕਿ ਇਸ ਦੇ ਲਈ ਤੁਹਾਡਾ ਵੋਟਰ ਆਈਡੀ ਕਾਰਡ ਬਣਿਆ ਹੋਣਾ ਜ਼ਰੂਰੀ ਹੈ। ਵੋਟ ਦੇਣਾ ਆਮ ਆਦਮੀ ਦਾ ਅਧਿਕਾਰ ਹੈ। ਜੇਕਰ ਤੁਹਾਡਾ ਵੀ ਵੋਟਰ ਆਈਡੀ ਕਾਰਡ ਨਹੀਂ ਬਣਿਆ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਅੱਜ ਅਸੀਂ ਤੁਹਾਨੂੰ ਆਨਲਾਈਨ ਵੋਟਰ ਆਈਡੀ ਕਾਰਡ ਬਣਾਉਣ ਦਾ ਪ੍ਰੋਸੈੱਸ ਦੱਸਾਂਗੇ। ਇਸੇ ਲੜੀ 'ਚ ਆਓ ਜਾਣਦੇ ਹਾਂ ਇਸ ਪ੍ਰੋਸੈੱਸ ਬਾਰੇ ਵਿਸਥਾਰ ਨਾਲ।

ਵੋਟਰ ਆਈਡੀਕਾਰਡ ਲਈ ਇੰਝ ਕਰੋ ਆਨਲਾਈਨ ਅਪਲਾਈ

ਵੋਟਰ ਆਈਡੀ ਕਾਰਡ ਰਜਿਸਟ੍ਰੇਸ਼ਨ ਲਈ ਜ਼ਰੂਰੀ ਦਸਤਾਵੇਜ਼

  • ਮੋਬਾਈਲ ਨੰਬਰ
  • ਈ-ਮੇਲ ਆਈਡੀ
  • ਐਡਰੈੱਸ ਪਰੂਫ (ਆਧਾਰ ਕਾਰਡ, ਬੈਂਕ ਪਾਸਬੁੱਕ, ਪਾਸਪੋਰਟ, ਬਰਥ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ ਆਦਿ) ਕਿਸੇ ਇਕ ਦੀ ਸਕੈਨ ਕਾਪੀ
  • ਪਾਸਪੋਰਟ ਸਾਈਜ਼ ਫੋਟੋ
  • ਆਧਾਰ ਕਾਰਡ

ਘਰ ਪਹੁੰਚ ਜਾਵੇਗਾ ਤੁਹਾਡਾ ਵੋਟਰ ਆਈਡੀ ਕਾਰਡ

ਵੋਟਰ ਆਈਡੀ ਕਾਰਡ ਆਨਲਾਈਨ ਅਪਾਲਈ ਕਰਨ ਤੋਂ ਠੀਕ 1 ਮਹੀਨੇ ਬਾਅਦ ਤੁਹਾਡਾ ਵੋਟਰ ਆਈਡੀ ਕਾਰਡ ਤੁਹਾਡੇ ਘਰ ਆ ਜਾਂਦਾ ਹੈ। ਇਸ ਦੇ ਲਈ ਕੋਈ ਵੀ ਪੈਸਾ ਖਰਚ ਨਹੀਂ ਕਰਨਾ ਪਵੇਗਾ। ਤੁਸੀਂ ਆਪਣੇ ਮੋਬਾਈਲ ਤੋਂ ਵੀ ਇਸ ਨੂੰ ਅਪਲਾਈ ਕਰ ਸਕਦੇ ਹੋ।

Posted By: Seema Anand