ਬਿਜਨੈਸ ਡੈਸਕ, ਨਵੀਂ ਦਿੱਲੀ : ਜੇ ਤੁਹਾਡਾ ਵੋਟਰ ਆਈਡੀ ਕਾਰਡ ਗਵਾਚ ਗਿਆ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ। ਵੋਟਰ ਆੲਡੀ ਦਾ ਇਸਤੇਮਾਲ ਵੋਟ ਦੇਣ ਤੋਂ ਇਲਾਵਾ, ਫੋਟੋ ਆਈਡੀ ਕਾਰਡ ਦੇ ਤੌਰ ’ਤੇ ਵੀ ਕੀਤਾ ਜਾ ਸਕਦਾ ਹੈ। ਇਹ ਅਹਿਮ ਦਸਤਾਵੇਜ਼ਾਂ ਵਿਚੋਂ ਇਕ ਹੈ। ਡਾਕੂਮੈਂਟਸ ਦੇ ਤੌਰ ’ਤੇ ਇਹ ਤੁਹਾਡੀ ਮਦਦ ਸਰਕਾਰੀ ਅਤੇ ਗੈਰ ਸਰਕਾਰੀ ਕੰਮਾਂ ਨੂੰ ਨਿਪਟਾਉਣ ਵਿਚ ਕਰ ਸਕਦਾ ਹੈ। ਤੁਸੀਂ ਡਿਜੀਲਾਕਰ ਵਿਚ ਰੱਖਕੇ ਇਸ ਦੀ ਸੁਰੱਖਿਆ ਵਧਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਕਿ ਘਰ ਬੈਠੇ ਆਪਣੇ ਵੋਟਰ ਆਈਡੀ ਕਾਰਡ ਨੂੰ ਕਿਵੇਂ ਕਰੀਏ ਡਾਊਨਲੋਡ

ਕਿਵੇਂ ਕਰੀਏ ਡਾਊਨਲੋਡ

ਡਿਜੀਟਲ ਵੋਟਰ ਆਈਡੀ ਕਾਰਡ ਨੂੰ ਡਾਊਨਲੋਡ ਕਰਨ ਲਈ ਐਪਲੀਕੈਂਟ ਨੂੰ ਸਭ ਤੋਂ ਪਹਿਲਾਂ voterportal.eci.gov.in ’ਤੇ ਖੁਦ ਨੂੰ ਰਜਿਸਟਰ ਕਰਨਾ ਹੋਵੇਗਾ। ਫਿਰ https://voterportal.eci.gov.in ਜਾਂ ਫਿਰ ਰਾਸ਼ਟਰੀ ਮਤਦਾਤਾ ਸੇਵਾ ਪੋਰਟਲ ’ਤੇ ਲਾਗਇਨ ਪੇਜ਼ https://www.nvsp.in/account/login ’ਤੇ ਜਾਣਾ ਹੋਵੇਗਾ।

ਇਸ ਤੋਂ ਬਾਅਦ ਤੁਹਾਨੂੰ ਈਪੀਆਈਸੀ ਨੰਬਰ ਜਾਂ ਫਿਰ ਫਾਰਮ ਰੈਫਰੈਂਸ ਨੰਬਰ ਦਰਜ ਕਰਨਾ ਪਵੇਗਾ। ਇਸ ਤੋਂ ਬਾਅਦ ਰਜਿਸਟਰਡ ਮੋਬਾਈਲ ਨੰਬਰ ’ਤੇ ਇਕ ਓਟੀਪੀ ਆਵੇਗਾ, ਜਿਸ ਨੂੰ ਵੈਬ ਪੋਰਟਲ ’ਤੇ ਦਰਜ ਕਰਨਾ ਹੋਵੇਗਾ।

ਇਸ ਤੋਂ ਬਾਅਦ ਤੁਹਾਨੂੰ ਈਪੀਆਈਸੀ ਨੰਬਰ ਜਾਂ ਫਿਰ ਫਾਰਮ ਰੈਂਫਰੈਂਸ ਨੰਬਰ ਦਰਜ ਕਰਨਾ ਪਵੇਗਾ।

ਇਸ ਤੋਂ ਬਾਅਦ ਰਜਿਸਟਰਡ ਮੋਬਾਈਲ ਨੰਬਰ ’ਤੇ ਇਕ ਓਟੀਪੀ ਆਵੇਗਾ, ਜਿਸ ਨੂੰ ਵੈਬ ਪੋਰਟਲ ’ਤੇ ਦਰਜ ਕਰਨਾ ਹੋਵੇਗਾ।

ਇਸ ਤੋਂ ਬਾਅਦ ਤੁਹਾਨੂੰ ਆਪਣੀ ਵੈਬਸਾਈਟ ’ਤੇ ਕਈ ਆਪਸ਼ਨ ਨਜ਼ਰ ਆਉਣਗੇ। ਜਿਸ ਵਿਚ ਡਾਊਨਲੋਡ਼ ਈ ਐਪਿਕ ਦਾ ਆਪਸ਼ਨ ਮਿਲੇਗਾ, ਇਸ ’ਤੇ ਕਲਿੱਕ ਕਰੋ।

Posted By: Tejinder Thind