ਜੇਐੱਨਐੱਨ, ਜਲੰਧਰ : ਰੋਜ਼ਾਨਾ ਜ਼ਿੰਦਗੀ 'ਚ ਰਸੋਈ 'ਚ ਸਭ ਤੋਂ ਅਹਿਮ ਸਥਾਨ ਰੱਖਣ ਵਾਲਾ ਦੁੱਧ ਬੁੱਧਵਾਰ ਤੋਂ ਮਹਿੰਗਾ ਹੋ ਜਾਵੇਗਾ। ਵੇਰਕਾ ਵੱਲੋਂ ਸਪਲਾਈ ਹੋਣ ਵਾਲੇ ਦੁੱਧ ਵਿਚ ਪ੍ਰਤੀ ਲੀਟਰ ਦੋ ਰੁਪਏ ਦਾ ਵਾਧਾ ਕੀਤਾ ਗਿਆ ਹੈ। ਉਕਤ ਜਾਣਕਾਰੀ ਦਿੰਦਿਆਂ ਵੇਰਕਾ ਦੇ ਜਨਰਲ ਮੈਨੇਜਰ ਬਲਦੇਵ ਰਾਜ ਮਦਾਨ ਨੇ ਦੱਸਿਆ ਕਿ ਬੁੱਧਵਾਰ ਤੋਂ ਹਰ ਤਰ੍ਹਾਂ ਦੀ ਫੈਟ 0.5, 1.5, 4.5 ਤੇ 6 ਫੈਟ ਵਾਲੇ ਹਰੇਕ 500 ਐੱਮਐੱਲ ਵਾਲੇ ਪੈਕਟ ਦਾ ਰੇਟ ਦੋ ਰੁਪਏ ਵਧਾ ਦਿੱਤਾ ਗਿਆ ਹੈ ਜਦਕਿ ਛੇ ਲੀਟਰ ਵਾਲੇ ਪੈਕ ਦੀ ਕੀਮਤ ਨਹੀਂ ਵਧਾਈ ਗਈ।

Posted By: Seema Anand