ਨਵੀਂ ਦਿੱਲੀ : ਡਿਜੀਟਲ ਪੇਮੈਂਟ ਕਰਨ ਵਾਲਿਆਂ ਦੀ ਗਿਣਤੀ 'ਚ ਇਨ੍ਹੀਂ ਦਿਨੀਂ ਕਾਫ਼ੀ ਤੇਜ਼ੀ ਆਈ ਹੈ ਅਤੇ ਇਨ੍ਹਾਂ 'ਚ ਜ਼ਿਆਦਾਤਰ ਲੋਕ ਮੋਬਾਈਲ ਵਾਲੇਟ ਇਸਤੇਮਾਲ ਕਰਦੇ ਹਨ। ਨੋਟਬੰਦੀ ਦੇ ਬਾਅਦ ਤੋਂ ਹੀ ਪੇਟੀਐੱਮ, ਫੋਨਪੇ ਅਤੇ ਮੋਬੀਵਿਕ ਵਰਗੇ ਮੋਬਾਈਲ ਵਾਲੇਟਸ ਦਾ ਇਸਤੇਮਾਲ ਵਧਣ ਲੱਗਾ ਹੈ। ਪਰ ਹੁਣ ਇਨ੍ਹਾਂ ਮੋਬਾਈਲ ਵਾਲੇਟਸ ਨੂੰ ਯੂਜ਼ ਕਰਨ ਵਾਲਿਆਂ ਨੂੰ ਡਰਾਉਣ ਵਾਲੀ ਇਕ ਖਬਰ ਆ ਰਹੀ ਹੈ। ਇਹ ਖਬਰ ਦੱਸਦੀ ਹੈ ਕਿ ਰਿਜ਼ਰਵ ਬੈਂਕ ਦੇ ਆਦੇਸ਼ ਦੇ ਮੁਤਾਬਕ ਆਉਣ ਵਾਲੇ ਦਿਨਾਂ 'ਚ ਕਈ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਖਬਰਾਂ ਦੇ ਮੁਤਾਬਕ ਰਿਜ਼ਰਵ ਬੈਂਕ ਦੇ ਇਕ ਆਦੇਸ਼ ਦੇ ਕਾਰਨ ਪੇਮੈਂਟ ਐਪ ਚਲਾਉਣ ਵਾਲੀ ਕੰਪਨੀਆਂ ਲਈ ਮੁਸ਼ਕਲਾਂ ਵਧੀਆਂ ਹੋਈਆਂ ਹਨ। ਜੇਕਰ ਆਰਬੀਆਈ ਨੇ ਆਪਣੀ ਡੈਡਲਾਈਨ ਨਹੀਂ ਵਧਾਈ ਤਾਂ ਇਕ ਮਾਰਚ ਤਕ ਸਾਰੇ ਮੋਬਾਈਲ ਵਾਲੇਟਸ ਬੰਦ ਹੋ ਜਾਣਗੇ ਅਤੇ 95 ਫੀਸਦੀ ਯੂਜ਼ਰਸ ਇਸਦਾ ਇਸਤੇਮਾਲ ਨਹੀਂ ਕਰ ਸਕਣਗੇ।


ਅਸਲ 'ਚ ਰਿਜ਼ਰਵ ਬੈਂਕ ਆਫ ਇੰਡੀਆ ਨੇ ਅਕਤੂਬਰ 2017 'ਚ ਨਿਰਦੇਸ਼ ਦਿੱਤਾ ਸੀ ਕਿ ਸਾਰੇ ਕਸਟਮਰ ਦੀ ਵੈਰੀਫਿਕੇਸ਼ਨ ਦਾ ਕੰਮ (KYC) ਫਰਵਰੀ 2019 ਤਕ ਪੂਰਾ ਕਰ ਲਿਆ ਜਾਏ। ਪਰ ਜ਼ਿਆਦਾਤਰ ਕੰਪਨੀਆਂ ਇਸ ਕੰਮ ਨੂੰ ਪੂਰਾ ਕਰਨ 'ਚ ਹਾਲੇ ਤਕ ਸਫਲ ਨਹੀਂ ਹੋ ਸਕੀਆਂ। ਹੁਣ ਕੁਲ ਯੂਜ਼ਰ ਦੇ ਕੁਝ ਫੀਸਦੀ ਦਾ ਹੀ KYC ਹੋ ਸਕਿਆ ਹੈ ਅਤੇ 90 ਫੀਸਦੀ ਤੋਂ ਜ਼ਾਦਾ ਯੂਜ਼ਰਸ ਦਾ ਹਾਲੇ ਵੈਰੀਫਿਕੇਸ਼ਨ ਨਹੀਂ ਹੋਇਆ। ਇਸ ਲਈ ਜੇਕਰ ਡੈਡਲਾਈਨ ਨਹੀਂ ਵਧੀ ਤਾਂ ਇਹ ਯੂਜ਼ਰਸ ਨੂੰ ਮੋਬਾਈਲ ਵਾਲੇਟ ਦਾ ਇਸਤੇਮਾਲ ਕਰਨ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸਦਾ ਮੁੱਖ ਕਾਰਨ ਸੁਪਰੀਮ ਕੋਰਟ ਦਾ ਉਹ ਫੈਸਲਾ ਮੰਨਿਆ ਜਾ ਰਿਹਾ ਹੈ ਜਿਸਦੇ ਬਾਅਦ ਈ-ਕੇਵਾਈਸੀ ਪੂਰੀ ਤਰ੍ਹਾਂ ਬੰਦ ਹੋ ਗਿਆ। ਹਾਲਾਂਕਿ ਕੁਝ ਕੰਪਨੀਆਂ ਨੇ ਇਸਦੇ ਲਈ ਦੂਜਾ ਰਸਤਾ ਵੀ ਅਪਣਾਇਆ ਪਰ ਉਸਦੇ ਖਰਚ ਵੱਧ ਗਏ ਅਤੇ ਇਸਦੇ ਬਾਵਜੂਦ ਕੰਪਨੀਆਂ ਆਪਣੇ ਟੀਚੇ ਤੋਂ ਪਿੱਛੇ ਚੱਲ ਰਹੀਆਂ ਹਨ। ਇਸ ਲਈ ਇਕ ਮਾਰਚ ਤੋਂ ਇਨ੍ਹਾਂ ਮੋਬਾਈਲ ਵਾਲੇਟ 'ਤੇ ਬੰਦ ਹੋਣ ਦਾ ਖਤਰਾ ਮੰਡਰਾ ਰਿਹਾ ਹੈ।


ਹਾਲਾਂਕਿ ਆਰਬੀਆਈ ਨੇ ਮੋਬਾਈਲ ਵਾਲੇਟ ਯੂਜ਼ਰਸ ਨੂੰ ਰਾਹਤ ਦਿੱਤੀ ਹੈ ਕਿ 28 ਫਰਵਰੀ ਦੇ ਬਾਅਦ ਵੀ ਜੇਕਰ ਤੁਹਾਡੇ ਵਾਲੇਟ 'ਚ ਬੈਲੰਸ ਹੈ ਤਾਂ ਉਹ ਖਤਮ ਨਹੀਂ ਹੋਵੇਗਾ। ਤੁਸੀ ਉਸ ਬੈਲੇਂਸ ਤੋਂ ਸਾਮਾਨ ਖਰੀਦ ਸਕੋਗੇ। ਤੁਸੀਂ ਚਾਹੋ ਤਾਂ ਪੈਸਿਆਂ ਨੂੰ ਉਹ ਆਪਣੇ ਬੈਂਕ ਅਕਾਊਂਟ 'ਚ ਭੇਜ ਸਕਣਗੇ, ਪਰ ਤੁਸੀਂ ਇਕ ਮਾਰਚ ਤੋਂ ਬਿਨਾਂ ਕੇਵਾਈਸੀ ਵਾਲੇ ਵਾਲੇਟ 'ਚ ਪੈਸਾ ਨਹੀਂ ਪਾ ਸਕਣਗੇ।