ਵਾਸ਼ਿੰਗਟਨ (ਏਜੰਸੀ) : ਵਾਈਟ ਹਾਊਸ ਦੇ ਇਕੋਨਾਮਿਕ ਐਡਵਾਈਜ਼ਰ ਲੈਰੀ ਕੁਦਲੋ ਨੇ ਚੀਨ ਦੇ ਨਾਲ ਹੋਣ ਵਾਲੀ ਕਾਰੋਬਾਰੀ ਗੱਲਬਾਤ ਦੀ ਤੁਲਨਾ ਠੰਢੀ ਜੰਗ ਨਾਲ ਕੀਤੀ ਹੈ। ਦੂਜੇ ਸ਼ਬਦਾਂ 'ਚ ਕਹੀਏ ਤਾਂ ਗੱਲਬਾਤ ਲੰਮੇ ਸਮੇਂ ਤਕ ਚੱਲ ਸਕਦੀ ਹੈ। ਅਮਰੀਕਾ ਤੇ ਚੀਨ ਦੇ ਵਿਚਕਾਰ ਦੂਜੇ ਦੌਰ ਦੀ ਗੱਲਬਾਤ ਅਕਤੂਬਰ ਵਿਚ ਵਾਸ਼ਿੰਗਟਨ ਵਿਚ ਹੋਣੀ ਹੈ। ਕੁਲਦੋ ਦੀ ਇਸ ਟਿੱਪਣੀ ਨਾਲ ਜ਼ਾਹਿਰ ਹੁੰਦੈ ਹੈ ਕਿ ਟਰੰਪ ਪ੍ਰਸ਼ਾਸਨ ਚੀਨ ਦੇ ਨਾਲ ਕਿਸੇ ਸਮਝੌਤੇ ਨੂੰ ਲੈ ਕੇ ਜਲਦਬਾਜ਼ੀ ਵਿਚ ਨਹੀਂ ਹੈ। ਅਮਰੀਕਾ ਦੀ ਤਾਜ਼ਾ ਜਾਬ ਰਿਪੋਰਟ ਮੁਤਾਬਕ ਟ੍ਰੇਡ ਵਾਰ ਕਾਰਨ ਨੌਕਰੀਆਂ ਵਿਚ ਕਮੀ ਆਈ ਹੈ। ਅਜਿਹੇ ਸਮੇਂ ਵਿਚ ਠੰਢੀ ਜੰਗ ਦੀ ਉਦਾਹਰਣ ਦੇ ਕੇ ਲੋਕਾਂ ਨੂੰ ਹੌਸਲਾ ਰੱਖਣ ਨੂੰ ਕਿਹਾ ਜਾ ਰਿਹਾ ਹੈ।

ਅਗਲੇ ਸਾਲ ਹੋਣ ਵਾਲੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਕਾਰਨ ਟਰੰਪ ਟ੍ਰੇਡ ਵਾਰ ਦੇ ਮੁੱਦੇ ਨੂੰ ਛੇਤੀ ਸੁਲਝਾਉਣਾ ਚਾਹੁੰਣਗੇ। ਹਾਲਾਂਕਿ ਉਹ ਚੀਨ 'ਤੇ ਇਹ ਦੋਸ਼ ਲਗਾ ਚੁੱਕੇ ਹਨ ਚੀਨ ਇਸ ਰਾਸ਼ਟਰਪਤੀ ਚੋਣਾਂ ਤਕ ਟ੍ਰੇਡ ਵਾਰ 'ਤੇ ਗੱਲਬਾਤ ਨੂੰ ਟਾਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੁਦਲੋ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਵਿਚ ਸਾਡੇ ਹਿੱਤ ਜੁੜੇ ਹੋਏ ਹਨ, ਇਸ ਲਈ ਇਸ ਨਾਲ ਠੀਕ ਤਰੀਕੇ ਨਾਲ ਨਜਿੱਠਣਾ ਹੋਵੇਗਾ। ਜੇ ਇਸ ਵਿਚ 10 ਸਾਲ ਵੀ ਲੱਗ ਜਾਣ ਤਾਂ ਲੱਗਣ ਦੇਣ। ਕੁਦਲੋ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਪ੍ਰਸ਼ਾਸਨ ਦਾ ਵੀ ਹਿੱਸਾ ਰਹਿ ਚੁੱਕਾ ਹੈ।