ਨਵੀਂ ਦਿੱਲੀ, ਹੁਣ ਤੁਸੀਂ ਕ੍ਰੈਡਿਟ ਕਾਰਡ ਰਾਹੀਂ UPI ਨਾਲ ਕਿਤੇ ਵੀ ਆਸਾਨੀ ਨਾਲ ਭੁਗਤਾਨ ਕਰ ਸਕਦੇ ਹੋ। ਅਜਿਹਾ ਇਸ ਲਈ ਹੈ ਕਿਉਂਕਿ RBI ਨੇ UPI ਨੂੰ ਕ੍ਰੈਡਿਟ ਕਾਰਡਾਂ ਨਾਲ ਲਿੰਕ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਕ੍ਰੈਡਿਟ ਕਾਰਡ ਧਾਰਕਾਂ ਨੂੰ ਬਹੁਤ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਦੁਕਾਨਦਾਰਾਂ ਦੀ ਵਿਕਰੀ ਵਧਣ ਦੀ ਸੰਭਾਵਨਾ ਹੈ।

ਸਰਕਾਰ ਦੇ ਇਸ ਕਦਮ ਨਾਲ ਦੇਸ਼ 'ਚ UPI ਪੇਮੈਂਟ ਸਿਸਟਮ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ। UPI ਰਾਹੀਂ ਹੋਣ ਵਾਲੇ ਲੈਣ-ਦੇਣ 'ਚ ਵੱਡਾ ਵਾਧਾ ਹੋ ਸਕਦਾ ਹੈ। ਹੁਣ ਤਕ ਇੰਟਰਨੈਟ ਬੈਂਕਿੰਗ ਤੇ ਪੀਓਐਸ ਵਰਗੇ ਮਾਧਿਅਮਾਂ ਰਾਹੀਂ ਸਿਰਫ ਕ੍ਰੈਡਿਟ ਕਾਰਡਾਂ ਰਾਹੀਂ ਭੁਗਤਾਨ ਕੀਤਾ ਜਾ ਸਕਦਾ ਸੀ।

ਤਿੰਨ ਬੈਂਕਾਂ ਨੂੰ ਮਿਲੀ ਮਨਜ਼ੂਰੀ

ਸ਼ੁਰੂਆਤ ਵਿੱਚ RBI ਦੁਆਰਾ ਸਿਰਫ਼ RuPay ਕ੍ਰੈਡਿਟ ਕਾਰਡਾਂ ਨੂੰ UPI ਨਾਲ ਲਿੰਕ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਵਰਤਮਾਨ ਵਿੱਚ ਸਿਰਫ ਪੰਜਾਬ ਨੈਸ਼ਨਲ ਬੈਂਕ, ਯੂਨੀਅਨ ਬੈਂਕ ਆਫ ਇੰਡੀਆ ਤੇ ਇੰਡੀਅਨ ਬੈਂਕ ਨੂੰ ਆਰਬੀਆਈ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ, ਯਾਨੀ ਮੌਜੂਦਾ ਸਮੇਂ ਵਿੱਚ ਇਨ੍ਹਾਂ ਬੈਂਕਾਂ ਦੇ ਕ੍ਰੈਡਿਟ ਕਾਰਡਾਂ ਦੀ ਵਰਤੋਂ UPI ਭੁਗਤਾਨ ਲਈ ਕੀਤੀ ਜਾ ਸਕਦੀ ਹੈ।

UPI ਲਾਈਟ ਕੀਤੀ ਲਾਂਚ

ਇਸ ਦੇ ਨਾਲ ਹੀ NPCI ਦੁਆਰਾ 'UPI Lite' ਲਾਂਚ ਕੀਤਾ ਗਿਆ ਹੈ। ਇਹ ਘੱਟ ਮੁੱਲ ਦੇ ਲੈਣ-ਦੇਣ ਨੂੰ ਤੇਜ਼ ਕਰੇਗਾ। ਯੂਪੀਆਈ ਲਾਈਟ ਦੀ ਮਦਦ ਨਾਲ ਯੂਜ਼ਰਸ ਆਫਲਾਈਨ ਮੋਡ ਰਾਹੀਂ ਘੱਟ ਮੁੱਲ ਦਾ ਲੈਣ-ਦੇਣ ਕਰ ਸਕਣਗੇ। NPCI ਨੇ ਕਿਹਾ ਕਿ 'UPI Lite' ਦੇ ਜ਼ਰੀਏ, ਯੂਜ਼ਰਜ਼ ਪਹਿਲਾਂ ਦੇ ਮੁਕਾਬਲੇ ਆਸਾਨੀ ਨਾਲ ਟ੍ਰਾਂਜੈਕਸ਼ਨ ਕਰ ਸਕਣਗੇ। 50 ਫੀਸਦੀ ਤੋਂ ਵੱਧ UPI ਲੈਣ-ਦੇਣ 2,000 ਰੁਪਏ ਤੋਂ ਘੱਟ ਹਨ। ਇਸ ਨਾਲ ਬੈਂਕਾਂ 'ਤੇ ਡੈਬਿਟ ਲੋਡ ਵੀ ਘੱਟ ਹੋਵੇਗਾ।

ਕੇਨਰਾ ਬੈਂਕ, HDFC ਬੈਂਕ, ਇੰਡੀਅਨ ਬੈਂਕ, ਕੋਟਕ ਮਹਿੰਦਰਾ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਯੂਨੀਅਨ ਬੈਂਕ ਆਫ਼ ਇੰਡੀਆ ਅਤੇ ਉਤਕਰਸ਼ ਸਮਾਲ ਫਾਈਨਾਂਸ ਬੈਂਕ ਨੂੰ ਸ਼ੁਰੂਆਤੀ ਤੌਰ 'ਤੇ UPI ਲਾਈਟ ਲਈ ਮਨਜ਼ੂਰੀ ਦਿੱਤੀ ਗਈ ਹੈ।

UPI ਲੈਣ-ਦੇਣ

NPCI ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਅਗਸਤ 2022 ਵਿੱਚ UPI ਨੇ 6.58 ਬਿਲੀਅਨ ਟ੍ਰਾਂਜੈਕਸ਼ਨ ਕੀਤੇ ਸਨ। ਇਸ ਸਮੇਂ ਦੌਰਾਨ ਇਸ ਦੀ ਕੁੱਲ ਕੀਮਤ ਲਗਭਗ 10.73 ਲੱਖ ਕਰੋੜ ਰੁਪਏ ਸੀ।

Posted By: Sarabjeet Kaur