UPI Charges : UPI ਦੇ ਆਉਣ ਤੋਂ ਬਾਅਦ ਦੇਸ਼ ਦੇ ਅੰਦਰ ਡਿਜੀਟਲ ਪੇਮੈਂਟ ਦੇ ਖੇਤਰ ਵਿਚ ਵੱਡੀ ਕ੍ਰਾਂਤੀ ਆਈ ਹੈ। ਅੱਜ ਛੋਟੇ ਦੁਕਾਨਦਾਰ ਤੋਂ ਲੈ ਕੇ ਵੱਡੀਆਂ ਈ-ਕਾਮਰਸ ਕੰਪਨੀਆਂ UPI ਨੈੱਟਵਰਕ ਨਾਲ ਜੁੜੀਆਂ ਹੋਈਆਂ ਹਨ। ਪਿਛਲੇ ਸਾਲਾਂ ਵਿੱਚ UPI ਰਾਹੀਂ ਲੈਣ-ਦੇਣ ਵਿਚ ਰਿਕਾਰਡ ਵਾਧਾ ਹੋਇਆ ਹੈ। ਅੱਜ ਦੇ ਸਮੇਂ ਵਿੱਚ, ਸਾਡੇ ਵਿੱਚੋਂ ਜ਼ਿਆਦਾਤਰ ਯੂਪੀਆਈ ਦੁਆਰਾ ਭੁਗਤਾਨ ਕਰਨਾ ਪਸੰਦ ਕਰਦੇ ਹਨ। ਹਾਲਾਂਕਿ, ਨਵੇਂ ਵਿੱਤੀ ਸਾਲ ਯਾਨੀ 1 ਅਪ੍ਰੈਲ ਤੋਂ 2,000 ਰੁਪਏ ਤੋਂ ਵੱਧ ਦੀ ਰਕਮ ਲਈ UPI 'ਤੇ PPI ਦੀ ਵਰਤੋਂ ਕਰਨ 'ਤੇ ਲੈਣ-ਦੇਣ ਮੁੱਲ ਦਾ 1.1 ਫੀਸਦੀ ਫੀਸ ਲੱਗੇਗੀ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ UPI ਨਾਲ ਸਬੰਧਤ ਇਕ ਸਰਕੂਲਰ ਜਾਰੀ ਕੀਤਾ ਹੈ। ਇਸ ਵਿੱਚ, ਯੂਪੀਆਈ ਰਾਹੀਂ ਹੋਣ ਵਾਲੇ ਵਪਾਰੀ ਭੁਗਤਾਨਾਂ 'ਤੇ ਪ੍ਰੀਪੇਡ ਪੇਮੈਂਟ ਇੰਸਟਰੂਮੈਂਟ ਯਾਨੀ ਪੀਪੀਆਈ ਚਾਰਜ ਲਗਾਉਣ ਦੀ ਗੱਲ ਕਹੀ ਗਈ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ਨਾਲ-

2 ਹਜ਼ਾਰ ਤੋਂ ਜ਼ਿਆਦਾ ਦੀ ਰਕਮ 'ਤੇ ਇੰਨਾ ਦੇਣਾ ਪਵੇਗਾ ਚਾਰਜ

  • ਮੀਡੀਆ ਰਿਪੋਰਟਾਂ ਮੁਤਾਬਕ NPCI ਦੇ ਸਰਕੂਲਰ 'ਚ ਕਿਹਾ ਗਿਆ ਹੈ ਕਿ 2 ਹਜ਼ਾਰ ਤੋਂ ਜ਼ਿਆਦਾ ਰਕਮ ਦੇ ਲੈਣ-ਦੇਣ 'ਤੇ ਇੰਟਰਚੇਂਜ ਫੀਸ ਲਈ ਜਾਵੇਗੀ।
  • ਇਸ ਤਹਿਤ ਯੂਪੀਆਈ ਤੋਂ ਪੀਪੀਆਈ ਰਾਹੀਂ 2 ਹਜ਼ਾਰ ਤੋਂ ਵੱਧ ਦੇ ਲੈਣ-ਦੇਣ ਲਈ ਇੰਟਰਚੇਂਜ ਫੀਸ ਦੀ ਕੁੱਲ 1.1 ਫ਼ੀਸਦੀ ਰਕਮ ਅਦਾ ਕਰਨੀ ਪਵੇਗੀ।
  • NPCI ਦੀ ਪ੍ਰੈਸ ਰਿਲੀਜ਼ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰੀਪੇਡ ਪੇਮੈਂਟ ਇੰਸਟਰੂਮੈਂਟ (PPI) ਨੂੰ UPI ਇੰਟਰਓਪਰੇਬਲ ਈਕੋਸਿਸਟਮ ਨਾਲ ਜੋੜਨ ਦੀ ਇਜਾਜ਼ਤ ਦਿੱਤੀ ਗਈ ਹੈ।
  • ਇਸ ਕੇਸ ਵਿਚ ਪੀਪੀਆਈ ਮਰਚੈਂਟ ਟ੍ਰਾਂਜ਼ੈਕਸ਼ਨ ਕਰਨ ਲਈ ਇੰਟਰਚੇਂਜ ਚਾਰਜ ਦਾ ਭੁਗਤਾਨ ਕੀਤਾ ਜਾਣਾ ਹੈ। ਬੈਂਕ ਖਾਤੇ ਤੋਂ ਬੈਂਕ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਨ ਲਈ ਕੋਈ ਇੰਟਰਚੇਂਜ ਚਾਰਜ ਨਹੀਂ ਹੈ।
  • ਮਰਚੈਂਟ ਟ੍ਰਾਂਜ਼ੈਕਸ਼ਨ ਦੇਣ 'ਤੇ ਇੰਟਰਚੇਂਜ ਚਾਰਜ ਲਾਗੂ ਹੁੰਦਾ ਹੈ।
  • ਇਸ ਦੇ ਨਾਲ ਹੀ ਸਰਕੂਲਰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪੀਅਰ ਟੂ ਪੀਅਰ ਤੇ ਪੀਅਰ ਟੂ ਪੀਅਰ ਮਰਚੈਂਟ ਵਿਚ ਬੈਂਕ ਖਾਤੇ ਅਤੇ ਪੀਪੀਆਈ ਵਾਲਿਟ ਵਿਚਕਾਰ ਲੈਣ-ਦੇਣ 'ਤੇ ਕੋਈ ਚਾਰਜ ਨਹੀਂ ਦੇਣਾ ਪਵੇਗਾ।

1 ਅਪ੍ਰੈਲ ਤੋਂ ਲਾਗੂ ਹੋਵੇਗਾ ਇਹ ਨਿਯਮ

ਇਹ ਨਵਾਂ ਨਿਯਮ 1 ਅਪ੍ਰੈਲ 2023 ਤੋਂ ਲਾਗੂ ਹੋਵੇਗਾ।

ਇਸ ਦੇ ਨਾਲ ਹੀ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ 30 ਸਤੰਬਰ, 2023 ਤੋਂ ਪਹਿਲਾਂ ਆਪਣੀ ਸਮੀਖਿਆ ਮੀਟਿੰਗ ਕਰੇਗੀ।

Posted By: Seema Anand