Business news ਜੇਐੱਨਐੱਨ, ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧੀ ਸੰਗਠਨ ਆਪਣੇ ਸਬਸਕ੍ਰਾਈਬਰਸ ਨੂੰ ਈਪੀਐੱਫ ਅਕਾਊਂਟ ਤੋਂ ਨਿਕਾਸੀ ਦੀ ਮਨਜ਼ੂਰੀ ਦਿੰਦਾ ਹੈ। ਈਪੀਐੱਫ ਮੈਂਬਰਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੇ ਪੀਐੱਫ ਖਾਤੇ ਤੋਂ ਕੱਢਵਾਉਣ ਲਈ ਆਪਣੀ ਮੌਜੂਦਾ ਬੈਂਕ ਖਾਤੇ ਨੂੰ ਪੀਐੱਫ ਖਾਤੇ ਦੇ ਨਾਲ ਜ਼ਰੂਰ ਅਪਡੇਟ ਕਰਾ ਲੈਣਾ ਚਾਹੀਦਾ। ਬਹੁਤ ਵਾਰ ਸਬਸਕ੍ਰਾਈਬਰਸ ਪੀਐੱਫ ਖਾਤੇ ਨਾਲ ਲਿੰਕ ਬੈਂਕ ਅਕਾਊਂਟ ਨੂੰ ਬੰਦ ਕਰਾ ਚੁੱਕੇ ਹੁੰਦੇ ਹਨ ਤੇ ਨਵਾਂ ਖਾਤਾ ਪੀਐੱਫ ਅਕਾਊਂਟ ਨਾਲ ਲਿੰਕ ਕਰਵਾਉਣਾ ਭੁੱਲ ਜਾਂਦੇ ਹਨ। ਬੈਂਕ ਖਾਤੇ ਦੀ ਜਾਣਕਾਰੀ ਸਹੀ ਨਹੀਂ ਹੋਣ ’ਤੇ ਤੁਸੀਂ ਆਪਣੇ ਪੀਐੱਫ ਅਕਾਊਂਟ ਤੋਂ ਪੈਸੇ ਨਹੀਂ ਲੈ ਸਕਦੇ।

- ਸਭ ਤੋਂ ਪਹਿਲਾਂ ਏਕੀਕ੍ਰਿਤ ਮੈਂਬਰ ਪੋਰਟਲ ’ਤੇ ਜਾਓ ਤੇ ਯੂਜ਼ਰਜ਼ ਨੇਮ ਤੇ ਪਾਸਵਰਡ ਦੇ ਨਾਲ ਲਾਗਇਨ ਕਰੋ।

- ਹੁਣ 'Manage' ਟੈਂਬ ’ਤੇ ਕਲਿੱਕ ਕਰੋ।

- ਡ੍ਰਾਪ ਡਾਊਨ ਮੈਨਊ ’ਚੋ 'KYC' ਨੂੰ ਚੁਣੋ।

- ਹੁਣ ਬੈਂਕ ਨੂੰ ਚੁਣੋ ਤੇ ਬੈਂਕ ਅਕਾਊਂਟ ਨੰਬਰ, ਨਾਂ ਤੇ ਆਈਐੱਫਐੱਸਸੀ ਕੋਡ ਭਰ ਕੇ 'Save' ’ਤੇ ਕਲਿੱਕ ਕਰੋ।

- ਇਹ ਜਾਣਕਾਰੀ ਇਕ ਵਾਰ ਮਾਲਕ ਦੁਆਰਾ ਮਨਜ਼ੂਰ ਹੋ ਜਾਣ ਤੋਂ ਬਾਅਦ ਮਨਜ਼ੂਰ ਕੇਵਾਈਸੀ ਸੈਕਸ਼ਨ ’ਚ ਦਿਖਾਈ ਦੇਵੇਗੀ ਤੇ ਇਸ ਤਰ੍ਹਾਂ ਤੁਹਾਡੇ ਨਵੇਂ ਬੈਂਕ ਖਾਤੇ ਦੀ ਜਾਣਕਾਰੀ ਈਪੀਐੱਫ ਅਕਾਊਂਟ ਦੇ ਨਾਲ ਅਪਡੇਟ ਹੋ ਜਾਵੇਗੀ।

ਤੁਹਾਨੂੰ ਦੱਸ ਦਈਏ ਕਿ ਤੁਸੀਂ EPFO ਪੋਰਟਲ ਦੇ ਮਾਧਿਅਮ ਨਾਲ ਆਪਣਾ EPF ਬੈਲੇਂਸ ਵੀ ਚੈੱਕ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਪ੍ਰਕਿਰਿਆ

- ਇਸ ’ਚ ਸਭ ਤੋਂ ਪਹਿਲਾਂ ਮੈਂਬਰ ਨੂੰ www.epfindia.gov.in ’ਤੇ ਜਾਣਾ ਪਵੇਗਾ।

- ਹੁਣ ਤੁਹਾਨੂੰ 'Our Services' ਟੈਬ ’ਚੋ 'For Employees' ਦੀ ਆਪਸ਼ਨ ’ਤੇ ਕਲਿੱਕ ਕਰਨਾ ਪਵੇਗਾ।

- ਹੁਣ ਤੁਹਾਨੂੰ 'Services' ਟੈਬ ’ਚੋ 'Member Passbook' ’ਤੇ ਕਲਿੱਕ ਕਰਨਾ ਪਵੇਗਾ।

- ਹੁਣ ਤੁਹਾਨੂੰ ਲਾਗਇਨ ਕਰਨ ਲਈ ਆਪਣਾ UAN ਤੇ ਪਾਸਵਰਡ ਪਾਉਣਾ ਪਵੇਗਾ ਤੇ ਤੁਸੀਂ ਆਪਣੇ ਪੀਐੱਫ ਅਕਾਊਂਟ ਦੀ ਪਾਸਬੁਕ ਦੇਖ ਸਕੋਗੇ।

Posted By: Sarabjeet Kaur