ਨਵੀਂ ਦਿੱਲੀ : ਫਰਜ਼ ਕਰੋ ਤੁਹਾਡਾ ਟਰਾਂਸਫਰ ਕਿਸੇ ਨਵੇਂ ਸ਼ਹਿਰ 'ਚ ਹੋ ਜਾਂਦਾ ਹੈ ਜਾਂ ਫਿਰ ਤੁਸੀਂ ਕਿਸੇ ਨਵੇਂ ਘਰ 'ਚ ਸ਼ਿਫਟ ਹੋ ਰਹੇ ਹੋ ਜਾਂ ਫਿਰ ਤੁਹਾਡਾ ਵਿਆਹ ਹੋ ਜਾਵੇ ਤਾਂ ਅਜਿਹੇ ਵਿਚ ਤੁਸੀਂ ਆਧਾਰ 'ਚ ਇਸ ਨੂੰ ਕਿਵੇਂ ਅਪਡੇਟ ਕਰੋਗੇ, ਤੁਸੀਂ ਇਸ ਨੂੰ ਆਨਲਾਈਨ ਜਾਂ ਆਪਣੇ ਆਸ-ਪਾਸ ਕਿਸੇ ਵੀ ਆਧਾਰ ਕੇਂਦਰ 'ਤੇ ਅਪਡੇਟ ਕਰ ਸਕਦੇ ਹੋ। ਆਪਣੇ ਪਤੇ ਨੂੰ ਆਨਲਾਈਨ ਅਪਡੇਟ ਕਰਨ ਲਈ, ਤੁਹਾਨੂੰ ਬੱਸ ਇੰਨਾ ਕਰਨਾ ਪਵੇਗਾ ਕਿ ਜਾਇਜ਼ ਦਸਤਾਵੇਜ਼ਾਂ ਨਾਲ ਇਕ ਅਪਡੇਟ ਅਪੀਲ ਕਰਨੀ ਹੈ। ਆਨਲਾਈਨ ਐਡਰੈੱਸ ਅਪਡੇਟ ਪੋਰਟਲ 'ਤੇ ਲਾਗਇਨ ਕਰਨ ਲਈ ਓਟੀਪੀ ਤੁਹਾਡੇ ਆਧਾਰ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜਿਆ ਜਾਂਦਾ ਹੈ।

ਹਾਲਾਂਕਿ, ਜੇਕਰ ਤੁਹਾਡੇ ਕੋਲ ਕੋਈ ਦਸਤਾਵੇਜ਼ੀ ਸਬੂਤ ਨਹੀਂ ਹੈ ਤਾਂ ਵੀ ਤੁਸੀਂ ਆਧਾਰ ਵਿਚ ਆਪਣਾ ਪਤਾ ਆਨਲਾਈਨ ਅਪਡੇਟ ਕਰ ਸਕਦੇ ਹੋ। ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਨੇ ਐਲਾਨ ਕੀਤਾ ਹੈ ਕਿ ਤੁਸੀਂ ਹਾਲੇ ਵੀ ਆਪਣੇ ਆਧਾਰ 'ਚ ਆਪਣੇ ਵਰਤਮਾਨ ਪਤੇ ਨੂੰ ਅਪਡੇਟ ਕਰ ਸਕਦੇ ਹੋ, ਬੇਸ਼ੱਕ ਤੁਹਾਡੇ ਨਾਂ ਤੇ ਪਤੇ (ਪੀਓਏ) ਦਾ ਕੋਈ ਦਸਤਾਵੇਜ਼ ਪ੍ਰਮਾਣ ਨਾ ਹੋਵੇ।

ਪਤੇ ਨੂੰ ਅਪਡੇਟ ਕੀਤਾ ਜਾ ਸਕਦਾ ਹੈ ਜੇਕਰ :

ਇੰਝ ਕਰੋ ਅਪਡੇਟ

ਸਟੈੱਪ-1 : UIDAI ਵੈੱਬਸਾਈਟ 'ਤੇ ਜਾਓ।

ਸਟੈੱਪ-2 : ਐਡਰੈੱਸ ਵੈਲੀਡੇਸ਼ਨ ਲੈਟਰ ਲਈ ਰਿਕਵੈਸਟ ਕਰੋ।

ਸਟੈੱਪ-3 : ਇਕ ਵਾਰੀ ਜਦੋਂ ਤੁਸੀਂ 'ਐਡਰੈੱਸ ਵੈਲੀਡੇਸ਼ਨ ਲੈਟਰ ਲਈ ਰਿਕਵੈਸਟ' ਪੇਜ 'ਤੇ ਰੀਡਾਇਰੈਕਟ ਹੋ ਜਾਂਦੇ ਹੋ ਤਾਂ ਤੁਸੀਂ 12 ਨੰਬਰੀ ਆਧਾਰ ਨੰਬਰ ਜਾਂ 16 ਨੰਬਰੀ ਵਰਚੁਅਲ ਆਈਡੀ ਦਰਜ ਕਰੋ, ਕੈਪਚਾ ਡਿਟੇਲ ਦਾ ਜ਼ਿਕਰ ਕਰੋ। 'ਸੈਂਡ ਓਟੀਪੀ' 'ਤੇ ਕਲਿੱਕ ਕਰੋ।

ਸਟੈੱਪ-4 : Authenticate OTP ਦੀ ਵਰਤੋਂ ਕਰ ਕੇ ਆਪਣੇ ਰਜਿਸਟਰਡ ਨੰਬਰ 'ਤੇ ਭੇਜੇ ਗਏ ਓਟੀਪੀ ਨੂੰ ਦਰਜ ਕਰੋ ਅਤੇ ਲਾਗਿਨ 'ਤੇ ਕਲਿੱਕ ਕਰੋ।

ਸਟੈੱਪ-5 : ਪੁਸ਼ਟੀਕਰਤਾ ਦਾ ਵੇਰਵਾ ਸ਼ੇਅਰ ਕਰੋ। ਤੁਸੀਂ 'ਪਤਾ ਪੁਸ਼ਟੀਕਰਤਾ ਆਧਾਰ ਨੰਬਰ ਦਰਜ ਕਰੋ।'

ਸਟੈੱਪ-6 : ਪੁਸ਼ਟੀਕਰਤਾ ਨੂੰ ਅਪਡੇਟ ਦੀ ਸਹਿਮਤੀ ਦੇਣ ਲਈ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ ਲਿੰਕ ਨਾਲ ਇਕ ਐੱਸਐੱਮਐੱਸ ਪ੍ਰਾਪਤ ਹੋਵੇਗਾ। ਇਸ ਤੋਂ ਬਾਅਦ ਵੈਰੀਫਾਇਰ ਲਿੰਕ 'ਤੇ ਕਲਿੱਕ ਕਰਦੇ ਹਨ, ਉਹ ਪੁਸ਼ਟੀ ਲਈ ਓਟੀਪੀ ਨਾਲ ਦੂਸਰਾ ਐੱਸਐੱਮਐੱਸ ਪ੍ਰਾਪਤਕ ਰੋ। ਉਸ OTP ਨੂੰ ਦਰਜ ਕਰੋ, ਕੈਪਚਾ ਤੋਂ ਬਾਅਦ ਪੁਸ਼ਟੀ ਕਰੋ।

ਸਟੈੱਪ-7 : ਇਹ ਪੁਸ਼ਟੀ ਹੋਣ ਤੋਂ ਬਾਅਦ, ਤੁਹਾਨੂੰ ਐੱਸਐੱਮਐੱਸ ਜ਼ਰੀਏ ਇਕ ਸੇਵਾ ਅਪੀਲ ਨੰਬਰ (ਐੱਸਆਰਐੱਨ) ਮਿਲੇਗਾ। 'ਐੱਸਆਰਐੱਨ' ਨਾਲ ਲਾਗਇਨ ਕਰੋ, ਪਤੇ ਦਾ ਪ੍ਰੀਵਿਊ ਕਰੋ, ਸਥਾਨਕ ਭਾਸ਼ਾ ਸੰਪਾਦਿਤ ਕਰੋ (ਜੇਕਰ ਜ਼ਰੂਰੀ ਹੋਵੇ) ਅਤੇ 'ਸਬਮਿਟ' 'ਤੇ ਕਲਿੱਕ ਕਰੋ।

ਸਟੈੱਪ-8 : ਤੁਹਾਨੂੰ ਇਕ ਪੱਤਰ ਪ੍ਰਾਪਤ ਹੋਵੇਗਾ ਅਤੇ 'ਸੀਕ੍ਰੇਟ ਕੋਡ' ਨਾਲ ਇਕ 'ਐਡਰੈੱਸ ਵੈਲੀਡੇਸ਼ਨ ਲੈਟਰ' ਡਾਕ ਜ਼ਰੀਏ ਪੁਸ਼ਟੀਕਰਤਾ ਦੇ ਪਤੇ 'ਤੇ ਭੇਜਿਆ ਜਾਵੇਗਾ। ਇਕ ਵਾਰੀ ਅਜਿਹਾ ਕਰਨ ਤੋਂ ਬਾਅਦ 'SSUP' ਵੈੱਬਸਾਈਟ 'ਤੇ ਫਿਰ ਜਾਓ ਅਤੇ 'Proceed to Update Address' ਲਿੰਕ 'ਤੇ ਕਲਿੱਕ ਕਰੋ। ਉਸ ਤੋਂ ਬਾਅਦ, ਆਧਾਰ ਨਾਲ ਲਾਗਇਨ ਕਰੋ ਅਤੇ 'ਸੀਕ੍ਰੇਟ ਕੋਡ ਜ਼ਰੀਏ ਅਪਡੇਟ ਪਤਾ' ਬਦਲ ਚੁਣੋ। Secret ਸੀਕ੍ਰੇਟ ਕੋਡ ਦਰਜ ਕਰੋ ਅਤੇ ਨਵੇਂ ਪਤੇ ਦੀ ਸਮੀਖਿਆ ਕਰੋ ਅਤੇ 'ਸਬਮਿਟ' 'ਤੇ ਕਲਿੱਕ ਕਰੋ।

Posted By: Seema Anand