ਨਵੀਂ ਦਿਲੀ (ਪੀਟੀਆਈ) : ਭਾਰਤ ਨੇ ਬੁੱਧਵਾਰ ਨੂੰ ਦੁਨੀਆ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤੇਲ ਦੀਆਂ ਕੀਮਤਾਂ ਇਸੇ ਤਰ੍ਹਾਂ ਉੱਚੀਆਂ ਬਣੀਆਂ ਰਹੀਆਂ ਤਾਂ ਵਿਸ਼ਵ ਅਰਥਚਾਰੇ ’ਚ ਆ ਰਿਹਾ ਸੁਧਾਰ ਪ੍ਰਭਾਵਿਤ ਹੋ ਸਕਦਾ ਹੈ। ਨਾਲ ਹੀ ਉਸਨੇ ਸਾਊਦੀ ਅਰਬ ਤੇ ਦੂਜੇ ਤੇਲ ਉਤਪਾਦਕ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਕੀਮਤਾਂ ਘਟਾਉਣ ਤੇ ਸਪਲਾਈ ਯਕੀਨੀ ਬਣਾਉਣ ਵੱਲ ਕਦਮ ਚੁੱਕਣ। ਦੱਸਣਯੋਗ ਹੈ ਕਿ ਦੇਸ਼ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹੁਣ ਤਕ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ।

ਸੇਲਾਵੀਕ ਦੇ ਇੰਡੀਆ ਐਨਰਜੀ ਫੋਰਮ ਨੂੰ ਸੰਬੋਧਨ ਕਰਦੇ ਹੋਏ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਜੇਕਰ ਈਂਧਨ ਦੀਆਂ ਕੀਮਤਾਂ ਘੱਟ ਨਹੀਂ ਹੋਈਆਂ ਤਾਂ ਦੁਨੀਆ ਭਰ ’ਚ ਅਰਥਚਾਰੇ ’ਚ ਸੁਧਾਰ ਦੀ ਰਫ਼ਤਾਰ ਘੱਟ ਜਾਵੇਗੀ। ਪਿਛਲੇ ਸਾਲ ਅਪ੍ਰੈਲ ’ਚ ਕੋਰੋਨਾ ਮਹਾਮਾਰੀ ਦੌਰਾਨ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ’ਚ ਲਗਾਏ ਗਏ ਲਾਕਡਾਊਨ ਦੇ ਕਾਰਨ ਮੰਗ ਘਟਣ ਨਾਲ ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ 19 ਡਾਲਰ ਪ੍ਰਤੀ ਬੈਰਲ ’ਤੇ ਆ ਗਈਆਂ ਸਨ। ਹਾਲਾਂਕਿ ਪੂਰੀ ਦੁਨੀਆ ’ਚ ਹੋ ਰਹੇ ਤੇਜ਼ੀ ਨਾਲ ਟੀਕਾਕਰਨ ਇਸ ਸਾਲ ਤੇਲ ਦੀ ਮੰਗ ਵਧੀ ਤਾਂ ਕੱਚਾ ਤੇਲ ਚੜ੍ਹ ਕੇ 84 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ। ਪੁਰੀ ਨੇ ਕਿਹਾ ਕਿ RXਧਨ ਮਹਿੰਗਾ ਹੋਣ ਨਾਲ ਮਹਿੰਗਾਈ ਵਧਣ ਦਾ ਸ਼ੱਕ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਤੇਲ ਦਰਾਮਦ ਦਾ ਖ਼ਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਤੇਲ ਬਰਾਮਦ ਬਿੱਲ ਜੂਨ 2020 ਦੀ ਤਿਮਾਹੀ ’ਚ 8.8 ਅਰਬ ਡਾਲਰ ਸੀ, ਜਿਹੜਾ ਇਸ ਸਾਲ ਵੱਧ ਕੇ 24 ਅਰਬ ਡਾਲਰ ’ਤੇ ਪਹੁੰਚ ਗਿਆ। ਅਜਿਹਾ ਹੋਣ ਦਾ ਇਕੋ ਇਕ ਕਾਰਨ ਤੇਲ ਮਹਿੰਗਾ ਹੋਣਾ ਹੈ। ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਮੰਨਣਾ ਹੈ ਕਿ ਈਧਨ ਦੀ ਉਪਲਬਧਤਾ ਨਾ ਸਿਰਫ਼ ਲਗਾਤਾਰ ਹੋਣੀ ਚਾਹੀਦੀ ਹੈ ਬਲਕਿ ਇਹ ਸਸਤੀ ਵੀ ਹੋਣੀ ਚਾਹੀਦੀ ਹੈ। ਮਹਾਮਾਰੀ ਤੋਂ ਬਾਅਦ ਆਰਥਿਕ ਰਿਕਵਰੀ ਕਮਜ਼ੋਰ ਹੋ ਗਈ ਤੇ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਇਸ ਨੂੰ ਹੋਰ ਖ਼ਤਰਾ ਪੈਦਾ ਹੋ ਗਿਆ ਹੈ। ਭਾਰਤ ਆਪਣੀ ਤੇਲ ਜ਼ਰੂਰਤ ਦਾ ਲਗਪਗ ਦੋ ਤਿਹਾਈ ਹਿੱਸਾ ਪੱਛਮੀ ਏਸ਼ੀਆ ਦੇ ਦੇਸ਼ਾਂ ਤੋਂ ਦਰਾਮਦ ਕਰਦਾ ਹੈ। ਇਸ ਲਈ ਉਸ ਨੇ ਓਪੇਕ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਤੇਲ ਦੀਆਂ ਉੱਚੀਆਂ ਕੀਮਤਾਂ ਨਾਲ ਬਦਲਵੇਂ ਈਂਧਨ ਵੱਲ ਤੇਜ਼ੀ ਨਾਲ ਵਧਣਾ ਪਵੇਗਾ ਤੇ ਅਜਿਹੇ ’ਚ ਇਹ ਉੱਚੀਆਂ ਕੀਮਤਾਂ ਉਤਪਾਦਕਾਂ ਲਈ ਹੀ ਨੁਕਸਾਨਦਾਇਕ ਸਾਬਿਤ ਹੋਣਗੀਆਂ। ਪੁਰੀ ਨੇ ਕਿਹਾ ਕਿ ਉਨ੍ਹਾਂ ਹਾਲੀਆ ਸਾਊਦੀ ਅਰਬ, ਯੂਏਈ, ਕੁਵੈਤ, ਕਤਰ, ਅਮਰੀਕਾ, ਰੂਸ ਤੇ ਬਹਿਰੀਨ ਦੇ ਨਾਲ ਹੋਈ ਬੈਠਕ ’ਚ ਇਹ ਮੁੱਦਾ ਚੁੱਕਿਆ ਸੀ।

ਪੈਟਰੋਲ ਸਕੱਤਰ ਤਰੁਣ ਕਪੂਰ ਨੇ ਕਿਹਾ ਕਿ ਗੈਸ ਦੇ ਮਾਮਲੇ 'ਚ ਕਰਾਰ 25 ਸਾਲ ਤਕ ਦੀ ਮਿਆਦ ਲਈ ਹੁੰਦਾ ਹੈ ਤੇ ਕੀਮਤ ਦਾ ਨਿਰਧਾਰਨ ਤੈਅ ਮਾਪਦੰਡਾਂ 'ਤੇ ਹੁੰਦਾ ਹੈ। ਤੇਲ ਲਈ ਵੀ ਲੰਬਚਿਰੀ ਕਰਾਰ ਦੇ ਨਾਲ ਕੀਮਤਾਂ ਸਬੰਧੀ ਮਾਪਦੰਡ ਹੋਣੇ ਚਾਹੀਦੇ ਹਨ। ਇਹ ਮਾਪਦੰਡ ਕੋਲਾ ਜਾਂ ਫਿਰ ਗੈਸ ਵਰਗੇ ਬਦਲਵੇਂ ਈਂਧਨ ਦੀਆਂ ਕੀਮਤਾਂ ਦੇ ਆਧਾਰ 'ਹੋ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਓਪੇਕ ਤੇ ਸਹਿਯੋਗੀ ਦੇਸ਼ਾਂ ਨੂੰ ਇਸ ਮੌਕੇ 'ਤੇ ਅੱਗੇ ਆਉਣਾ ਚਾਹੀਦੈ ਤੇ ਗਾਹਕਾਂ ਦੀ ਲੋੜ ਪੂਰੀ ਕਰਨ ਲਈ ਉਤਪਾਦਨ ਵਧਾਉਣਾ ਚਾਹੀਦੈ। ਪੁਰੀ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਸਾਰੇ ਦੇਸ਼ ਇਸ ਰਾਹ 'ਤੇ ਇਕਜੁੱਟ ਹੋ ਕੇ ਅੱਗੇ ਵਧਣਗੇ।

Posted By: Seema Anand