ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਦੀ ਵਜ੍ਹਾ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆ 'ਚ ਲਾਕਡਾਊਨ ਤੇ ਕਰਫ਼ਿਊ ਕਾਰਨ ਮੁੜ ਪਰਵਾਸੀ ਕਾਮਿਆਂ ਨੂੰ ਭਾਜੜਾਂ ਪੈ ਗਈਆਂ ਹਨ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਂਦਰੀ ਕਿਰਤ ਮੰਤਰਾਲੇ ਨੇ ਪਰਵਾਸੀ ਕਾਮਿਆਂ ਦੀ ਮਦਦ ਲਈ 20 ਕੰਟਰੋਲ ਰੂਮ ਬਣਵਾਏ ਹਨ। ਪਰਵਾਸੀ ਕਾਮੇ ਇਨ੍ਹਾਂ ਕੇਂਦਰਾਂ ਨਾਲ ਸੰਪਰਕ ਕਰ ਕੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਸਕਦੇ ਹਨ।

ਸਬੰਧਤ ਸੂਬਾ ਸਰਕਾਰ ਦੀ ਮਦਦ ਨਾਲ ਕਿਰਤ ਮੰਤਰਾਲੇ ਦੇ ਇਹ ਕੰਟਰੋਲ ਰੂਮ ਕਾਮਿਆਂ ਦੀਆਂ ਸਮੱਸਿਆਵਾਂ ਹੱਲ ਕਰਵਾਉਣਗੇ। ਪਰਵਾਸੀ ਕਾਮੇ ਈ-ਮੇਲ, ਵ੍ਹਟਸਐਪ ਜਾਂ ਮੋਬਾਈਲ ਫੋਨ ਜ਼ਰੀਏ ਆਪਣੀ ਸਮੱਸਿਆ ਕੰਟਰੋਲ ਰੂਮ ਨਾਲ ਸਾਂਝੀ ਕਰ ਸਕਦੇ ਹਨ।

ਕਿਰਤ ਮੰਤਰਾਲੇ ਮੁਤਾਬਿਕ ਇਹ ਕੰਟਰੋਲ ਰੂਮ ਅਹਿਦਾਬਾਦ, ਅਜਮੇਰ, ਆਸਨਸੋਲ, ਬੈਂਗਲੁਰੂ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਕੋਚੀ, ਦੇਹਰਾਦੂਨ, ਦਿੱਲੀ, ਧਨਬਾਦ, ਗੁਹਾਟੀ, ਹੈਦਰਾਬਾਦ, ਜਬਲਪੁਰ, ਕਾਨਪੁਰ, ਕੋਲਕਾਤਾ, ਮੁੰਬਈ, ਨਾਗਪੁਰ, ਪਟਨਾ ਤੇ ਰਾਏਪੁਰ ਸਥਾਪਿਤ ਕੀਤੇ ਗਏ ਹਨ।

ਕਈ ਸੂਬਿਆਂ 'ਚ ਲਾਕਡਾਊਨ ਵਰਗੀ ਸਥਿਤੀ ਨੂੰ ਦੇਖਦੇ ਹੋਏ ਪਰਵਾਸੀ ਕਾਮੇ ਮੁੜ ਆਪਣੇ ਸੂਬਿਆਂ ਵੱਲ ਪਰਤਣ ਲੱਗੇ ਹਨ। ਮੰਤਰਾਲੇ ਨੇ ਕਿਹਾ ਕਿ ਅਜਿਹੇ ਹਾਲਾਤ 'ਚ ਪਰਵਾਸੀ ਕਾਮੇ ਕਈ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੇ ਹਨ ਤੇ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੁੱਖ ਕੰਮ ਪ੍ਰਭਾਵਿਤ ਹੁੰਦੇ ਹਨ ਤੇ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੁੱਖ ਕਿਰਤ ਕਮਿਸ਼ਨਰ ਸਾਰੇ 20 ਕੰਟਰੋਲ ਰੂਮਜ਼ ਦੀ ਨਿਗਰਾਨੀ ਕਰਨਗੇ।

Posted By: Seema Anand