Budget 2021 : ਜੇਐੱਨਐੱਨ, ਨਵੀਂ ਦਿੱਲੀ : ਸੰਸਦ ਦਾ ਬਜਟ ਸੈਸ਼ਨ ( Budget Session of Parliament) 29 ਜਨਵਰੀ ਤੋਂ ਸ਼ੁਰੂ ਹੋਵੇਗਾ ਤੇ ਆਮ ਬਜਟ 1 ਫਰਵਰੀ ਨੂੰ ਪੇਸ਼ ਹੋਵੇਗਾ। ਇਹ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਤੀਸਰਾ ਬਜਟ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਇਸ ਨੂੰ ਪੇਸ਼ ਕਰਨਗੇ। ਰਾਸ਼ਟਰਪਤੀ 29 ਜਨਵਰੀ ਨੂੰ ਸਵੇਰੇ 11 ਵਜੇ ਸੰਸਦ ਦੇ ਦੋਵਾਂ ਸੈਸ਼ਨਾਂ ਨੂੰ ਸੰਬੋਧਨ ਕਰਨਗੇ। ਇਸ ਵਾਰ ਬਜਟ ਸੈਸ਼ਨ ਤੋਂ ਪਹਿਲਾਂ ਸਾਰੇ ਐੱਮਪੀਜ਼ ਦਾ ਆਰਟੀ-ਪੀਸੀਆਰ (RT-PCR) ਟੈਸਟ ਹੋਵੇਗਾ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਸ ਦੀ ਜਾਣਕਾਰੀ ਦਿੱਤੀ। ਅਸਲ ਵਿਚ ਕੋਰੋਨਾ ਦੇ ਖ਼ਤਰੇ ਨੂੰ ਦੇਖਦੇ ਹੋਏ ਆਰਟੀ-ਪੀਸੀਆਰ ਟੈਸਟ ਜ਼ਰੂਰੀ ਹੈ। 29 ਜਨਵਰੀ ਨੂੰ ਰਾਜ ਸਭਾ ਦੀ ਬੈਠਕ ਸਵੇਰੇ 9 ਵਜੇ ਤੋਂ ਦੁਪਹਿਰੇ 2 ਵਜੇ ਤਕ ਅਤੇ ਲੋਕ ਸਭਾ ਦੀ ਬੈਠਕ ਸ਼ਾਮ 4 ਵਜੇ ਤੋਂ 9 ਵਜੇ ਤਕ ਹੋਵੇਗਾ।

ਲੋਕ ਸਭਾ ਸਪੀਕਰ ਓਮ ਬਿਰਲਾ (Om Birla) ਮੁਤਾਬਿਕ, ਸੈਸ਼ਨ ਦੌਰਾਨ ਜ਼ੀਰੋ ਆਵਰ ਤੇ ਪ੍ਰਸ਼ਨ ਕਾਲ ਵੀ ਹੋਣਗੇ। ਚੇਤੇ ਰਹੇ ਕਿ ਲੋਕ ਸਭਾ ਸਪੀਕਰ ਨੇ ਜਾਣਕਾਰੀ ਦਿੱਤੀ ਕਿ ਸੰਸਦ ਦੀ ਕੰਟੀਨ 'ਚ ਫੂਟ ਸਬਸਿਡੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਕੋਰੋਨਾ ਮਹਾਮਾਰੀ ਤੇ ਉਸ ਤੋਂ ਬਾਅਦ ਆਰਥਿਕ ਸੰਕਟ ਕਾਰਨ ਇਹ ਬਜਟ ਕਾਫੀ ਅਹਿਮ ਹੋ ਗਿਆ ਹੈ. ਬਜਟ ਦੇ ਪਹਿਲੇ ਪੜਾਅ 'ਚ ਸੰਸਦ ਦੀ ਕਾਰਵਾਈ 29 ਜਨਵਰੀ ਤੋਂ 15 ਫਰਵਰੀ ਤਕ ਚੱਲੇਗੀ। ਦੂਸਰੇ ਪੜਾਅ 'ਚ ਸੰਸਦ ਦੀ ਕਾਰਵਾਈ 8 ਮਾਰਚ ਤੋਂ 8 ਅਪ੍ਰੈਲ ਦੇ ਵਿਚਕਾਰ ਚੱਲੇਗੀ। 17ਵੀਂ ਲੋਕ ਸਭਾ ਦੇ ਪੰਜਵੇਂ ਸੈਸ਼ਨ 'ਚ 35 ਬੈਠਕਾਂ ਹੋਣਗੀਆਂ।

ਇਹ ਬਜਟ ਅਜਿਹੇ ਸਮੇਂ ਪੇਸ਼ ਕੀਤਾ ਜਾਵੇਗਾ ਜਦੋਂ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਆਰਥਿਕ ਤੌਰ 'ਤੇ ਕਮਜ਼ੋਰ ਹੋ ਗਈ ਹੈ। ਇਸ ਵਾਰ ਬਜਟ ਦੀ ਛਪਾਈ ਨਹੀਂ ਹੋਵੇਗੀ। 1947 ਨੂੰ ਪਹਿਲੀ ਵਾਰ ਬਜਟ ਦੇ ਰੂਪ 'ਚ ਵਿੱਤੀ ਲੇਖਾ-ਜੋਖਾ ਪੇਸ਼ ਕੀਤਾ ਗਿਆ ਸੀ। ਉਦੋਂ ਤੋਂ ਸੰਸਦ 'ਚ ਪੇਸ਼ ਹੋਮ ਵਾਲੇ ਬਜਟ ਦੀ ਛਪਾਈ ਦਾ ਚਲਨ ਹੈ। ਨਿਰਮਲਾ ਸੀਤਾਰਮਨ ਇਸ ਵਾਰ ਪਹਿਲੀ ਫਰਵਰੀ ਨੂੰ ਸਾਫਟ ਕਾਪੀ ਰਾਹੀਂ ਬਜਟ ਪੇਸ਼ ਕਰਨਗੇ। ਨਿਰਮਲਾ ਸੀਤਾਰਮਨ ਇਸ ਵਾਰ ਪਹਿਲੀ ਫਰਵਰੀ ਨੂੰ ਸਾਫਟ ਕਾਪੀ ਤੋਂ ਬਜਟ ਪੇਸ਼ ਕਰਨਗੇ।

Posted By: Seema Anand