ਜੇਐੱਨਐੱਨ, ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ (Nirmala Sitharaman) ਇਕ ਫਰਵਰੀ ਨੂੰ ਵਿੱਤੀ ਵਰ੍ਹੇ 2021-22 ਦਾ ਕੇਂਦਰੀ ਬਜਟ ਪੇਸ਼ ਕਰਨਗੇ। ਕੇਂਦਰੀ ਬਜਟ ਦੀ ਚਰਚਾ ਖਾਸ ਤੋਂ ਲੈ ਕੇ ਆਮ ਲੋਕ ਤਕ ਕਰਦੇ ਹਨ। ਇਸ ਦੀ ਵਜ੍ਹਾ ਇਹ ਹੈ ਕਿ ਬਜਟ ਨਾਲ ਦੇਸ਼ ਦੀ ਅਰਥਵਿਵਸਥਾ ਦੀ ਸਥਿਤੀ ਪਤਾ ਚੱਲਦੀ ਹੈ। ਨਾਲ ਹੀ ਇਹ ਪਤਾ ਚੱਲਦਾ ਹੈ ਕਿ ਦੇਸ਼ ਦੀ ਸਰਕਾਰ ਇਕੋਨਾਮੀ ਸੰਬਧੀ ਅੱਗੇ ਕੀ ਰੁਖ਼ ਰੱਖਣ ਵਾਲੀ ਹੈ। ਹਾਲਾਂਕਿ ਬਜਟ ਨਾਲ ਜੁੜੇ ਕੁਝ ਅਜਿਹੇ ਤੱਥ ਵੀ ਹਨ, ਜਿਹੜੇ ਸਾਰਿਆਂ ਨੂੰ ਨਹੀਂ ਪਤਾ ਹੁੰਦੇ। ਮਸਲਨ, ਬਜਟ ਸ਼ਬਦ ਦਾ ਅਸਲੀ ਮਤਲਬ ਕੀ ਹੁੰਦਾ ਹੈ। ਕਿਸ ਵਿੱਤ ਮੰਤਰੀ ਨੇ ਸਭ ਤੋਂ ਜ਼ਿਆਦਾ ਵਾਰ ਭਾਰਤ ਦਾ ਕੇਂਦਰੀ ਬਜਟ ਪੇਸ਼ ਕੀਤਾ ਹੈ। ਜੇਕਰ ਤੁਸੀਂ ਵੀ ਇਨ੍ਹਾਂ ਸਵਾਲਾਂ ਦਾ ਜਵਾਬ ਤਲਾਸ਼ ਰਹੇ ਹੋ ਤਾਂ ਤੁਸੀਂ ਇਨ੍ਹਾਂ ਤੱਥਾਂ ਦਾ ਧਿਆਨ ਰੱਖ ਸਕਦੇ ਹੋ :

1. 'ਬਜਟ' ਸ਼ਬਦ ਦੀ ਉਤਪਤੀ ਫ੍ਰੈਂਚ ਸ਼ਬਦ 'bougette' ਨਾਲ ਹੋਈ ਹੈ। ਇਸ ਫ੍ਰੈਂਚ ਸ਼ਬਦ ਦਾ ਮਤਲਬ 'ਛੋਟਾ ਬੈਗ' ਹੁੰਦਾ ਹੈ।

2. ਸਕੌਟਿਸ਼ ਅਰਥਸ਼ਾਸਤਰੀ ਜੇਮਸ ਵਿਲਸਨ ਨੇ ਸਾਲ 1860 'ਚ ਭਾਰਤ ਦਾ ਪਹਿਲਾ ਬਜਟ ਪੇਸ਼ ਕੀਤਾ ਸੀ।

3. ਭਾਰਤ ਦੇ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ 2001 'ਚ ਬਜਟ ਪੇਸ਼ਕ ਰਨ ਦੇ ਸਮੇਂ 'ਚ ਬਦਲਾਅ ਕੀਤਾ। ਉਨ੍ਹਾਂ ਨੇ ਸਵੇਰੇ 11 ਵਜੇ ਕੇਂਦਰੀ ਬਜਟ ਪੇਸ਼ ਕੀਤਾ। ਉਸ ਤੋਂ ਪਹਿਲਾਂ ਫਰਵਰੀ ਦੇ ਆਖ਼ਰੀ ਵਰਕਿੰਗ ਡੇਅ ਨੂੰ ਸ਼ਾਮ ਪੰਜ ਵਜੇ ਕੇਂਦਰੀ ਬਜਟ ਪੇਸ਼ ਕੀਤਾ ਜਾਂਦਾ ਸੀ।

4. ਮੋਰਾਰਜੀ ਦੇਸਾਈ ਨੇ 1962-1969 ਦੇ ਵਿਚਕਾਰ ਵਿੱਤ ਮੰਤਰੀ ਦੇ ਆਪਣੇ ਕਾਰਜਕਾਲ ਦੌਰਾਨ ਸਭ ਤੋਂ ਜ਼ਿਆਦਾ 10 ਵਾਰ ਬਜਟ ਪੇਸ਼ ਕੀਤਾ ਸੀ।

5. ਸਾਲ 1955 ਤਕ ਬਜਟ ਦਸਤਾਵੇਜ਼ ਸਿਰਫ਼ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਕੀਤੇ ਜਾਂਦੇ ਸਨ। ਹਾਲਾਂਕਿ, ਉਸ ਤੋਂ ਬਾਅਦ ਕਾਂਗਰਸ ਨੀਤ ਸਰਕਾਰ ਨੇ ਬਜਟ ਦਸਤਾਵੇਜ਼ ਦਾ ਪ੍ਰਕਾਸ਼ਨ ਹਿੰਦੀ ਤੇ ਅੰਗਰੇਜ਼ੀ ਦੋਵਾਂ ਵਿਚ ਕਰਨ ਦਾ ਫ਼ੈਸਲਾ ਕੀਤਾ ਸੀ।

6. ਆਜ਼ਾਦ ਭਾਰਤ ਦਾ ਪਹਿਲਾ ਬਜਟ ਆਰਕੇ ਸ਼ਨਮੁਖਨ ਸੈੱਟੀ ਨੇ 26 ਨਵੰਬਰ, 1947 ਨੂੰ ਪੇਸ਼ ਕੀਤਾ ਸੀ।

7. 2017 ਤਕ ਕੇਂਦਰੀ ਬਜਟ ਤੇ ਰੇਲਵੇ ਬਜਟ ਅਲੱਗ-ਅਲੱਗ ਪੇਸ਼ ਕੀਤੇ ਜਾਂਦੇ ਸਨ ਪਰ ਉਸ ਤੋਂ ਬਾਅਦ ਦੋਵਾਂ ਨੂੰ ਮਰਜ ਕਰ ਦਿੱਤਾ ਗਿਆ ਸੀ।

8 ਭਾਰਤ ਦਾ ਕੇਂਦਰੀ ਬਜਟ 1950 ਤਕ ਰਾਸ਼ਟਰਪਤੀ ਭਵਨ 'ਚ ਪ੍ਰਿੰਟ ਕੀਤਾ ਜਾਂਦਾ ਸੀ ਪਰ ਉਸ ਤੋਂ ਬਾਅਦ ਇਸ ਨਾਲ ਲੀਕ ਹੋਣ ਦੀ ਇਕ ਘਟਨਾ ਸਾਹਮਣੇ ਆਈ। ਉਸ ਤੋਂ ਬਾਅਦ ਇਸ ਦਾ ਪ੍ਰਕਾਸ਼ਣ ਨਵੀਂ ਦਿੱਲੀ ਦੇ ਮਿੰਟੋ ਰੋਡ ਸਥਿਤ ਇਕ ਪ੍ਰੈੱਸ ਵਿਚ ਕੀਤਾ ਜਾਣ ਲੱਗਾ। ਸਾਲ 1980 'ਚ ਨਾਰਥ ਬਲੌਕ 'ਚ ਇਕ ਸਰਕਾਰੀ ਪ੍ਰੈੱਸ ਦਾ ਨਿਰਮਾਣ ਕੀਤਾ ਗਿਆ।

9. ਸਾਲ 2019 'ਚ ਨਿਰਮਲਾ ਸੀਤਾਰਮਣ ਨੇ ਰਵਾਇਤੀ ਬਜਟ ਬ੍ਰੀਫਕੇਸ ਦੀ ਜਗ੍ਹਾ ਬਹੀ-ਖਾਤੇ ਦੀ ਤਰ੍ਹਾ ਬਜਟ ਦਸਤਾਵੇਜ਼ਾਂ ਨੂੰ ਕੈਰੀ ਕੀਤਾ।

10. ਵਿੱਤੀ ਵਰ੍ਹੇ 1973-34 ਦੇ ਕੇਂਦਰੀ ਬਜਟ ਨੂੰ ਭਾਰਤ ਦਾ 'ਬਲੈਕ ਬਜਟ' ਕਿਹਾ ਜਾਂਦਾ ਹੈ।

11. 2016 ਦੇ ਆਖ਼ਰ ਤਕ ਕੇਂਦਰੀ ਬਜਟ ਫਰਵਰੀ ਦੇ ਆਖ਼ਰੀ ਵਰਕਿੰਗ ਡੇਅ ਨੂੰ ਪੇਸ਼ ਕੀਤਾ ਜਾਂਦਾ ਸੀ ਪਰ ਤੱਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸ ਪਰੰਪਰਾ ਤੋੜਦੇ ਹੋਏ ਇਕ ਫਰਵਰੀ ਨੂੰ ਬਜਟ ਪੇਸ਼ ਕਰਨ ਦੀ ਸ਼ੁਰੂਆਤ ਕੀਤੀ।

Posted By: Seema Anand