ਜੇਐੱਨਐੱਨ, ਨਵੀਂ ਦਿੱਲੀ : Union Budget 2021 ਇਕ ਫਰਵਰੀ ਨੂੰ ਪੇਸ਼ ਹੋਵੇਗਾ। ਰਾਸ਼ਟਰਪਤੀ ਸ਼ੁੱਕਰਵਾਰ ਯਾਨੀ 29 ਜਨਵਰੀ ਨੂੰ ਸਵੇਰੇ 11 ਵਜੇ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਨਗੇ। ਕੇਂਦਰੀ ਬਜਟ ਸੋਮਵਾਰ ਸਵੇਰੇ 11 ਵਜੇ ਪੇਸ਼ ਕੀਤਾ ਜਾਵੇਗਾ। ਪਿਛਲੇ ਕੁਝ ਸਾਲਾਂ ਤੋਂ ਸਰਕਾਰ ਅਲੱਗ ਤੋਂ ਰੇਲ ਬਜਟ ਪੇਸ਼ ਨਹੀਂ ਕਰ ਰਹੀ ਹੈ। ਹੁਣ ਰੇਲ ਬਜਟ ਵੀ ਆਮ ਬਜਟ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਤੇ ਉਨ੍ਹਾਂ ਦੀ ਟੀਮ ਸਾਹਮਣੇ ਇਸ ਵਾਰ ਦਾ ਬਜਟ ਪੇਸ਼ ਕਰਨਾ ਇਕ ਚੁਣੌਤੀ ਭਰਿਆ ਕੰਮ ਹੈ, ਕਿਉਂਕਿ ਅਜਿਹੇ ਸਮੇਂ ਜਦੋਂ ਕੋਰੋਨਾ ਕਾਲ ਚੱਲ ਰਿਹਾ ਹੈ ਤੇ ਇਸ ਨੇ ਅਰਥਵਿਵਸਥਾ ਨੂੰ ਸੁਸਤ ਕਰ ਦਿੱਤਾ ਹੈ ਤਾਂ ਲੋਕਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਬਿਹਤਰੀਨ ਬਜਟ ਪੇਸ਼ ਕਰਨਾ ਪਵੇਗਾ। ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ 'ਚ ਦੇਸ਼ ਦੀ ਇਕਾਨਮੀ 'ਚ 23.9 ਫ਼ੀਸਦੀ ਦੀ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ।

ਚੇਤੇ ਰਹੇ ਕਿ 26 ਨਵੰਬਰ, 1947 ਤੋਂ ਬਾਅਦ ਪਹਿਲੀ ਵਾਰ ਬਜਟ ਦੀਆਂ ਕਾਪੀਆਂ ਨਹੀਂ ਛਾਪੀਆਂ ਜਾਣਗੀਆਂ। ਨਾਰਥ ਬਲਾਕ 'ਚ ਬਜਟ ਦਸਤਾਵੇਜ਼ਾਂ ਦੀ ਪ੍ਰਿੰਟਿੰਗ ਲਈ ਪ੍ਰੈੱਸ ਹੈ ਜਿੱਥੇ 100 ਤੋਂ ਜ਼ਿਆਦਾ ਅਜਿਹੇ ਅਧਿਕਾਰੀ ਹਨ ਜਿਹੜੇ ਬਜਟ 'ਤੇ ਕੰਮ ਕਰਦੇ ਹਨ ਤੇ ਇਹ ਸਾਰੇ ਉੱਥੇ ਉਦੋਂ ਤਕ ਰਹਿੰਦੇ ਹਨ ਜਦੋਂ ਤਕ ਬਜਟ ਦਸਤਾਵੇਜ਼ਾਂ ਨੂੰ ਸੀਲ ਨਹੀਂ ਕੀਤਾ ਜਾਂਦਾ ਤੇ ਉਨ੍ਹਾਂ ਨੂੰ ਜਦੋਂ ਤਕ ਭੇਜਿਆ ਨਾ ਜਾਵੇ, ਉਦੋਂ ਤਕ ਰਹਿੰਦੇ ਹਨ। ਪਰ ਕੋਵਿਡ-19 ਨੂੰ ਦੇਖਦੇ ਹੋਏ ਸਰਕਾਰ ਨੇ ਇਸ ਵਾਰ ਬਜਟ ਦੀਆਂ ਕਾਪੀਆਂ ਨਾ ਛਾਪਣ ਦਾ ਫ਼ੈਸਲਾ ਕੀਤਾ ਹੈ।

ਪਹਿਲਾਂ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਇਸ ਵਾਰ ਰਵਾਇਤੀ ਹਲਵਾ ਸਮਾਗਮ ਜਿਹੜਾ ਬਜਟ ਦਾ ਅਧਿਕਾਰਤ ਛਪਾਈ ਨਾਲ ਜੁੜਿਆ ਹੈ, ਉਹ ਵੀ ਨਹੀਂ ਹੋਵੇਗਾ। ਹਾਲਾਂਕਿ ਵਿੱਤ ਮੰਤਰਾਲੇ ਦੇ ਸੂਤਰਾਂ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਰਵਾਇਤੀ ਹਲਵਾ ਸਮਾਗਮ ਸੰਸਦ 'ਚ ਬਜਟ ਦੀ ਪੇਸ਼ਕਾਰੀ ਤੋਂ 10 ਦਿਨ ਪਹਿਲਾਂ ਪਰੰਪਰਾ ਅਨੁਸਾਰ ਕੀਤਾ ਜਾਵੇਗਾ।

ANI ਨੇ ਆਪਣੇ ਟਵੀਟ 'ਚ ਕਿਹਾ, 'ਵਿੱਤ ਮੰਤਰਾਲੇ ਨੇ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕੀਤਾ ਹੈ ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਇਸ ਸਾਲ ਰਵਾਇਤੀ ਹਲਵਾ ਸਮਾਗਮ ਨਹੀਂ ਕੀਤਾ ਜਾਵੇਗਾ। ਸੰਸਦ 'ਚ ਬਜਟ ਦੀ ਪੇਸ਼ਕਾਰੀ ਤੋਂ 10 ਦਿਨ ਪਹਿਲਾਂ ਪਰੰਪਰਾ ਅਨੁਸਾਰ ਇਹ ਪ੍ਰੋਗਰਾਮ ਹੋਵੇਗਾ।'

Posted By: Seema Anand