ਨਈ ਦੁਨੀਆ, ਨਵੀਂ ਦਿੱਲੀ : UMANG App Update : ਭਾਰਤ ਸਰਕਾਰ ਦੇ ਯੂਨੀਫਾਈਡ ਮੋਬਾਈਲ ਐਪਲੀਕੇਸ਼ਨ ਫਾਰ ਨਿਊ-ਏਜ ਗਵਰਨੈਂਸ ਯਾਨੀ ਉਮੰਗ ਐਪ 'ਤੇ ਹੁਣ ਮੌਸਮ ਦੀ ਜਾਣਕਾਰੀ ਵੀ ਮਿਲ ਸਕੇਗੀ। ਉਮੰਗ ਐਪ ਭਾਰਤ ਸਰਕਾਰ ਦਾ ਆਲ-ਇਨ-ਵਨ ਸਿੰਗਲ, ਯੂਨੀਫਾਈਡ, ਸੁਰੱਖਿਅਤ, ਮਲਟੀ-ਚੈਨਲ, ਮਲਟੀ-ਪਲੇਟਫਾਰਮ, ਮਲਟੀ ਲੈਂਗਵੇਜ ਮੋਬਾਈਲ ਐਪ ਹੈ, ਜਿਹੜਾ ਕਈ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ। ਇੱਥੇ ਆਧਾਰ ਕਾਰਡ, ਭਾਰਤ ਗੈਸ, ਭਾਰਤ ਬਿਲ-ਪੇ, ਈਪੀਐੱਫਓ, ਐੱਮ-ਕਿਸਾਨ, ਸੀਬੀਐੱਸਈ ਵਰਗੀਆਂ 127 ਵਿਭਾਗਾਂ ਤੇ 25 ਸੂਬਿਆਂ ਦੀਆਂ 660 ਸੇਵਾਵਾਂ ਉਪਲਬਧ ਹਨ। ਤਮਾਮ ਜ਼ਰੂਰੀ ਜਾਣਕਾਰੀਆਂ ਤੇ ਸਹੂਲਤਾਂ ਉਪਲਬਧ ਹਨ। ਇਸ ਐਪ ਨੂੰ ਵੱਖ-ਵੱਖ ਸੰਗਠਨਾਂ (ਕੇਂਦਰ ਤੇ ਸੂਬਾ) ਦੀਆਂ ਮਹੱਤਵਪੂਰਨ ਸੇਵਾਵਾਂ

ਤਕ ਪਹੁੰਚ ਪ੍ਰਦਾਨ ਕਰਨ ਵਾਲੇ ਪਲੇਟਫਾਰਮ ਦੇ ਰੂਪ 'ਚ ਤਿਆਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਸਤ ਸਰਕਾਰੀ ਸੇਵਾਵਾਂ ਨੂੰ ਸਿੰਗਲ ਮੋਬਾਈਲ ਐਪ 'ਤੇ ਲਿਆਉਂਦੇ ਹੋਏ 2017 'ਚ ਉਮੰਗ ਐਪ ਦਾ ਆਗਾਜ਼ ਕੀਤਾ ਸੀ।

IMD ਦੀ ਵੈੱਬਸਾਈਟ http://mausam.imd.gov.in 'ਤੇ ਹੋਸਟ ਕੀਤੀਆਂ ਜਾ ਰਹੀਆਂ ਹੇਠਾਂ ਲਿਖੀਆਂ 7 ਸੇਵਾਵਾਂ ਨੂੰ UMANG App 'ਤੇ ਆਨ-ਬੋਰਡ ਕਰਵਾਇਆ ਗਿਆ ਹੈ :

ਮੌਜੂਦਾ ਮੌਸਮ : ਦਿਨ ਵਿਚ 8 ਵਾਰ ਤਾਪਮਾਨ, ਨਮੀ, ਹਵਾ ਦੀ ਰਫ਼ਤਾਰ ਸਮੇਤ 150 ਸ਼ਹਿਰਾਂ ਦਾ ਅਪਡੇਟ ਕੀਤਾ ਜਾਂਦਾ ਹੈ। ਸੂਰਜ ਚੜ੍ਹਨ/ਡੁੱਬਣ ਤੇ ਚੰਦਰਮਾ ਨਿਕਲਣ/ਛਿਪਣ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ।

ਮੌਸਮ ਦਾ ਅਨੁਮਾਨ : ਭਾਰਤ ਦੇ ਲਗਪਗ 450 ਸ਼ਹਿਰਾਂ ਦੇ ਪਿਛਲੇ 24 ਘੰਟੇ ਤੇ 7 ਦਿਨ ਦੇ ਮੌਸਮ ਦੇ ਹਾਲਾਤ ਦਾ ਅਨੁਮਾਨ ਦਿੱਤਾ ਜਾਂਦਾ ਹੈ।

ਬਾਰਿਸ਼ ਦਾ ਅਲਰਟ : ਅਖਿਲ ਭਾਰਤੀ ਜ਼ਿਲ੍ਹਾ ਵਰਖਾ ਸੂਚਨਾ ਦੈਨਿਕ, ਹਫ਼ਤਾਵਾਰੀ, ਮਹੀਨਾਵਾਰੀ ਲੜੀਆਂ ਉਪਲਬਧ ਹਨ।

ਟੂਰਿਜ਼ਮ ਅਨੁਮਾਨ : ਟੂਰਿਜ਼ਮ ਦੀ ਨਜ਼ਰ ਤੋਂ ਮਹੱਤਵਪੂਰਨ ਭਾਰਤ ਦੇ ਲਗਪਗ 100 ਸ਼ਹਿਰਾਂ ਦੇ ਪਿਛਲੇ 24 ਘੰਟਿਆਂ ਤੇ 7 ਦਿਨਾਂ ਦੇ ਮੌਸਮ ਦੇ ਹਾਲਾਤ ਦਾ ਅਨੁਮਾਨ ਦਿੱਤਾ ਜਾਂਦਾ ਹੈ।

ਚਿਤਾਵਨੀਆਂ : ਨਾਗਰਿਕਾਂ ਨੂੰ ਖ਼ਤਰਨਾਕ ਮੌਸਮ ਦੀ ਚਿਤਾਵਨੀ ਦੇਣ ਲਈ ਅਲਰਟ ਜਾਰੀ ਕੀਤੇ ਜਾਂਦੇ ਹਨ। ਇਹ ਅਲਰਟ ਕਲਰ ਕੋਡ 'ਚ ਹੁੰਦੇ ਹਨ। ਰੈੱਡ, ਆਰੇਂਜ ਤੇ ਯੈਲੋ ਅਲਰਟ ਲੈਵਲ ਹਨ ਜਿਨ੍ਹਾਂ ਵਿਚ ਰੈੱਡ ਸਭ ਤੋਂ ਜ਼ਿਆਦਾ ਗੰਭੀਰ ਸ਼੍ਰੇਣੀ ਹੈ। ਸਾਰੇ ਜ਼ਿਲ੍ਹਿਆਂ ਲਈ ਅਗਲੇ 5 ਦਿਨਾਂ ਲਈ ਦਿਨ ਵਿਚ ਦੋ ਵਾਰ ਜਾਰੀ ਕੀਤੇ ਜਾਂਦੇ ਹਨ।

ਚੱਕਰਵਾਤ : ਚੱਕਰਵਾਤ ਸਬੰਧੀ ਚਿਤਾਵਨੀਆਂ ਤੇ ਅਲਰਟ ਚੱਕਰਵਾਤੀ ਤੂਫਞਾਨ ਦਾ ਮਾਰਗ ਤੇ ਤੱਟ ਪਾਰ ਕਰਨ ਦਾ ਸੰਭਾਵੀ ਸਮਾਂ ਤੇ ਸਥਾਨ ਮੁਹੱਈਆ ਕਰਵਾਉਂਦੇ ਹਨ। ਅਸਰ ਆਧਾਰਿਤ ਚਿਤਾਵਨੀਆਂ, ਖੇਤਰੀ/ਜ਼ਿਲ੍ਹਾ ਵਾਰ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਜੋ ਅਸੁਰੱਖਿਅਤ ਥਾਵਾਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭਿਜਵਾਉਣ ਦੀਆਂ ਜ਼ਰੂਰੀ ਤਿਆਰੀਆਂ ਕੀਤੀਆਂ ਜਾ ਸਕਣ।

ਇਹ ਐਪ ਡਾਊਨਲੋਡ ਕਰਨ ਲਈ ਹੇਠਾਂ ਲਿੰਕ ਉਪਲਬਧ ਹਨ :

ਵੈੱਬ : https://web.umang.gov.in/web/#/

ਐਂਡਰਾਇਡ : https://play.google.com/store/apps/details?id=in.gov.umang.negd.g2c

ਆਈਓਐੱਸ : https://apps.apple.com/in/app/umang/id1236448857

Posted By: Seema Anand