ਨਈਂ ਦੁਨੀਆ, ਜੇਐੱਨਐੱਨ : ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਤਹਿਤ ਫ੍ਰੀ LPG Cylinder ਵੰਡਣ ਦੀ ਨੀਤੀ 'ਚ ਬਦਲਾਅ ਕੀਤਾ। ਸਰਕਾਰ ਨੇ ਇਸ ਸਕੀਮ ਤਹਿਤ ਕੋਰੋਨਾ ਸੰਕਟ ਕਾਰਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 'ਚ ਤਿੰਨ ਮਹੀਨੇ ਤਕ ਗਰੀਬਾਂ ਨੂੰ ਬਿਨਾਂ ਕਿਸੇ ਫੀਸ LPG Cylinder ਵੰਡਣ ਦਾ ਫੈਸਲਾ ਕੀਤਾ ਸੀ। ਇਸ ਯੋਜਨਾ ਤਹਿਤ ਸ਼ੁਰੂਆਤੀ ਦੋ ਮਹੀਨਿਆਂ ਅਪ੍ਰੈਲ ਤੇ ਮਈ 'ਚ ਲਾਭਪਾਤਰੀ ਦੇ ਖਾਤੇ 'ਚ ਸਿੱਧਾ ਲਾਭ ਤਬਾਦਲਾ ( DBT ) ਤਹਿਤ ਐਡਵਾਂਸਡ ਤੌਰ 'ਤੇ ਧਨਰਾਸ਼ੀ ਪ੍ਰਦਾਨ ਕੀਤੀ ਗਈ ਸੀ ਤਾਂ ਜੋ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਹੋਵੇ। ਸਰਕਾਰ ਨੇ ਜੂਨ ਮਹੀਨੇ ਲਈ ਇਸ ਨੀਤੀ 'ਚ ਬਦਲਾਅ ਕੀਤਾ। ਹੁਣ ਲਾਭਪਾਤਰੀ ਨੂੰ ਜੂਨ ਲਈ ਪਹਿਲਾਂ ਖ਼ੁਦ ਐੱਲਪੀਜੀ ਸਿਲੰਡਰ ਦੀ ਕੀਮਤ ਚੁਕਾਉਣੀ ਪਵੇਗੀ ਤੇ ਇਹ ਰਾਸ਼ੀ ਮਗਰੋਂ ਸਰਕਾਰ ਵੱਲੋਂ ਉਸ ਦੇ ਖਾਤੇ 'ਚ ਪਾ ਦਿੱਤੀ ਜਾਵੇਗੀ। ਕੋਰੋਨਾ ਵਾਇਰਸ ਲਾਕਡਾਊਨ ਦੌਰਾਨ ਗਰੀਬਾਂ ਦੀ ਪਰੇਸ਼ਾਨੀ ਨੂੰ ਘੱਟ ਕਰਨ ਦੇ ਚੱਲਦਿਆਂ ਸਰਕਾਰ ਨੇ ਇਹ ਸਕੀਮ ਚਾਲੂ ਕੀਤੀ ਸੀ। ਇਸ ਕਾਰਨ ਉੱਜਵਲਾ ਯੋਜਨਾ 'ਚ ਰਜਿਸਟਰਡ ਲੋਕ ਹੀ ਇਸ ਦਾ ਲਾਭ ਚੁੱਕ ਸਕਦੇ ਹਨ।

ਇਸ ਯੋਜਨਾ ਤਹਿਤ 14.2 ਕਿਲੋਗ੍ਰਾਮ ਵਾਲੇ ਤਿੰਨ ਐੱਲਪੀਜੀ ਸਿਲੰਡਰ ਤੇ 5 ਕਿੱਲੋ ਵਾਲੇ 8 ਐੱਲਪੀਜੀ ਸਿਲੰਡਰ ਦੇਣ ਦਾ ਪ੍ਰਬੰਧ ਕੀਤਾ ਸੀ। ਇਕ ਮਹੀਨੇ ਦੇ ਅੰਦਰ 14.2 ਕਿਲੋਗ੍ਰਾਮ ਵਾਲਾ ਇੱਕੋ ਸਿਲੰਡਰ ਮੁਹੱਈਆ ਕਰਵਾਇਆ ਜਾਣਾ ਸੀ। ਇਸ ਸਕੀਮ ਨੂੰ ਸਫਲ ਬਣਾਉਣ ਲਈ 1000 ਐੱਲਪੀਜੀ ਵੰਡਣ ਦੇ ਨਾਲ ਬੈਠਕ ਕਰ ਕੇ ਇਹ ਯਕੀਨੀ ਬਣਾਇਆ ਗਿਆ ਸੀ ਕਿ ਸਮੇਂ ਸਿਰ ਸਿਲੰਡਰ ਮਿਲ ਜਾਵੇ।

ਸਰਕਾਰ ਨੇ ਇਸ ਯੋਜਨਾ ਤਹਿਤ 24 ਕਰੋੜ ਐੱਲਪੀਜੀ ਸਿਲੰਡਰ ਵੰਡਣ ਦਾ ਟਾਰਗੈੱਟ ਰੱਖਿਆ ਸੀ ਪਰ ਇਸ ਰਫ਼ਤਾਰ ਦੇ ਹਿਸਾਬ ਨਾਲ ਜੂਨ ਅੰਤ ਤਕ 15 ਕਰੋੜ ਤੋਂ ਘੱਟ ਹੀ ਐੱਲਪੀਜੀ ਸਿਲੰਡਰ ਵੰਡਣ ਸਕਣ ਦੀ ਸੰਭਾਵਨਾ ਹੈ।

Posted By: Sunil Thapa