ਮੁੰਬਈ, ਪੀਟੀਆਈ : Aadhaar Card UIDAI : ਆਧਾਰ (Aadhaar) ਰੈਗੂਲੇਟਰੀ ਯੂਨੀਕ ਆਇਡੈਂਟਿਟੀ ਅਥਾਰਟੀ ਆਫ ਇੰਡੀਆ (UIDAI) ਵੱਲੋਂ ਇਕ ਵੱਡੇ ਪਲਾਨ 'ਤੇ ਕੰਮ ਕਰ ਰਿਹਾ ਹੈ ਜਿਸ ਨਾਲ ਯੂਜ਼ਰਜ਼ ਦੇ ਸਮਾਰਟਫੋਨ ਨੂੰ ਯੂਨੀਵਰਸਲ ਅਥੈਂਟੀਕੇਟਰ ਵਾਂਗ ਇਸਤੇਮਾਲ ਕੀਤਾ ਜਾ ਸਕੇ। ਮੌਜੂਦਾ ਸਮੇਂ ਫਿੰਗਰਪ੍ਰਿੰਟ, ਆਇਰਿਸ਼ ਸਕੈਨ ਤੇ ਵਨ-ਟਾਈਮ ਪਾਸਵਰਡ (OTP) ਦਾ ਅਥੈਂਟੀਕੇਸ਼ਨ ਲਈ ਇਸਤੇਮਾਲ ਕੀਤਾ ਜਾਂਦਾ ਹੈ, ਪਰ ਜਲਦ ਹੀ ਸਮਾਰਟਫੋਨ ਰਾਹੀਂ ਅਥੈਂਟੀਕੇਸ਼ਨ ਪ੍ਰਕਿਰਿਆ ਨੂੰ ਪੂਰਾ ਕੀਤਾ ਜਾ ਸਕੇਗਾ। ਸਿੱਧੇ ਸ਼ਬਦਾਂ 'ਚ ਕਹੀਏ ਤਾਂ ਯੂਜ਼ਰਜ਼ ਨੂੰ ਫਿਲਹਾਲ ਰਾਸ਼ਨ ਤੇ ਪੈਨਸ਼ਨ ਵਰਗੀਆਂ ਸਹੂਲਤਾਂ ਦਾ ਲਾਭ ਲੈਣ ਲਈ ਹੁਣ ਫਿੰਗਰਪ੍ਰਿੰਟ ਜਾਂ ਅੱਖਾਂ ਨੂੰ ਸਕੈਨ ਕਰਵਾਉਣਾ ਹੁੰਦਾ ਹੈ। ਪਰ ਜਲਦੀ ਹੀ ਇਸ ਦੀ ਥਾਂ ਸਮਾਰਟਫੋਨ ਦੀ ਵਰਤੋਂ ਕੀਤੀ ਜਾ ਸਕੇਗੀ। ਇਸਦੇ ਲਈ UIDAI ਤੁਹਾਡੇ ਸਮਾਰਟਫੋਨ ਨੂੰ ਯੂਨੀਵਰਸਲ ਅਥੈਂਟੀਕੇਸ਼ਨ ਦੀ ਤਰ੍ਹਾਂ ਵਿਕਸਿਤ ਕਰਨ ਦਾ ਕੰਮ ਕਰ ਰਿਹਾ ਹੈ।

ਜਲਦ ਪੂਰਾ ਹੋਵੇਗਾ ਕੰਮ

UIDAI ਦੀ ਮੰਨੀਏ ਤਾਂ ਇਸ ਦਿਸ਼ਾ 'ਚ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਅਜਿਹੇ ਵਿਚ ਉਮੀਦ ਕਰਦੇ ਹਾਂ ਕਿ ਜਲਦ ਹੀ ਇਸ ਸਮਾਰਟਫੋਨ ਨੂੰ ਇੱਕ ਯੂਨੀਵਰਸਲ ਅਥੈਂਟੀਕੇਟਰ ਵਜੋਂ ਵਿਕਸਤ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਲਈ ਦਫ਼ਤਰਾਂ ਜਾਂ ਕਿਸੇ ਹੋਰ ਸਰਕਾਰੀ ਅਦਾਰੇ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਆਧਾਰ ਕਾਰਡ ਧਾਰਕ ਵਿਅਕਤੀ ਘਰ ਬੈਠੇ ਹੀ ਸਮਾਰਟਫੋਨ ਤੋਂ ਆਧਾਰ ਕਾਰਡ ਨੂੰ ਵਰਚੁਅਲ ਤੌਰ 'ਤੇ ਵੈਰੀਫਾਈ ਕਰ ਸਕੇਗਾ।

ਕਿਹੜੀ ਜਗ੍ਹਾ ਸਮਾਰਟਫੋਨ ਨੂੰ ਅਥੈਂਟੀਕੇਟਰ ਵਾਂਗ ਕਰ ਸਕੋਗੇ ਇਸਤੇਮਾਲ

  • ਬੈਂਕ ਅਕਾਊਂਟ ਖੋਲ੍ਹਣਾ
  • ਰਾਸ਼ਨ ਕਾਰਡ ਬਣਾਉਣ ਤੇ ਰਾਸ਼ਨ ਲੈਣ 'ਚ
  • ਨਵਾਂ ਮੋਬਾਈਲ ਕੁਨੈਕਸ਼ਨ ਲੈਣ 'ਚ
  • ਪੈਨਸ਼ਨ ਬਣਵਾਉਣ 'ਚ
  • ਡੀਐੱਲ ਬਣਵਾਉਣ
  • ਪੈਨ ਲਿੰਕ ਕਰਵਾਉਣ 'ਚ

80 ਕਰੋੜ ਸਮਾਰਟਫੋਨ ਬਣਨਗੇ ਅਥੈਂਟੀਕੇਟਰ

ਮੌਜੂਦਾ ਸਮੇਂ ਕੁੱਲ 120 ਕਰੋੜ ਮੋਬਾਈਲ ਕੁਨੈਕਸ਼ਨ ਹਨ। ਇਨ੍ਹਾਂ ਵਿੱਚੋਂ 80 ਕਰੋੜ ਸਮਾਰਟਫ਼ੋਨ ਅਥੈਂਟੀਕੇਟਰ ਲਈ ਵਰਤੇ ਜਾ ਸਕਦੇ ਹਨ। ਹਾਲਾਂਕਿ, ਪ੍ਰਮਾਣਿਕਤਾ ਲਈ ਸਮਾਰਟਫੋਨ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ, ਇਸ ਬਾਰੇ ਕੋਈ ਵਾਧੂ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

Aadhaar ਸਕਿਓਰਟੀ ਬਣੀ ਅੜਿੱਕਾ

ਹਾਲਾਂਕਿ ਸਮਾਰਟਫੋਨ ਨੂੰ Aadhaar ਅਥੈਂਟੀਕੇਟਰ ਬਣਾਉਣ ਦੀ ਦਿਸ਼ਾ 'ਚ ਸਕਿਓਰਟੀ ਇਕ ਵੱਡੀ ਰੁਕਾਵਟ ਬਣ ਸਕਦੀ ਹੈ। ਆਧਾਰ ਡਾਇਰੈਕਟ ਬੈਨੀਫਿਟ ਟਰਾਂਸਫਰ (DBT) ਯੋਜਨਾਵਾਂ ਨਾਲ ਲਿੰਕ ਹੈ। ਇਸ ਨਾਲ ਕਰੀਬ 2 ਲੱਖ ਕਰੋੜ ਰੁਪਏ ਦਾ ਫਰਜ਼ੀਵਾੜਾ ਰੋਕਣ 'ਚ ਮਦਦ ਮਿਲੀ ਹੈ। ਬੈਂਕਿੰਗ ਤੇ ਟੈਲੀਕਾਮ ਇੰਡਸਟਰੀ ਵੱਲੋਂ ਤੇਜ਼ੀ ਨਾਲ ਆਧਾਰ ਨੰਬਰ ਨੂੰ KYC ਅਪਡੇਟ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਦੇਸ਼ ਦੀ ਕਰੀਬ 70 ਕਰੋੜ ਆਬਾਦੀ ਤੇ ਅੱਧੇ ਨਾਲੋਂ ਜ਼ਿਆਦਾ ਬੈਂਕ ਅਕਾਊਂਟ ਆਧਾਰ ਨਾਲ ਲਿੰਕ ਹਨ ਜਦਕਿ 3 ਕਰੋੜ ਪੈਨਸ਼ਨ ਅਕਾਊਂਟ ਲਈ 10 ਕਰੋੜ ਦੀ ਰਕਮ ਨੂੰ ਆਧਾਰ ਵੈਰੀਫਿਕੇਸ਼ਨ ਲਈ ਅਲਾਟ ਕੀਤਾ ਜਾਂਦਾ ਹੈ।

Posted By: Seema Anand