ਜੇਐੱਨਐੱਨ, ਨਵੀਂ ਦਿੱਲੀ : Aadhaar Card Update : ਜੇਕਰ ਤੁਹਾਡੇ ਕੋਲ ਸਮਾਰਟਫੋਨ ਹੈ ਤਾਂ ਤੁਸੀਂ Aadhaar ਕਾਰਡ ਨਾਲ ਜੁੜੀਆਂ 35 ਸਰਵਿਸਿਜ਼ ਦਾ ਫਾਇਦਾ ਉਠਾ ਸਕਦੇ ਹੋ। ਤੁਸੀਂ ਆਧਾਰ ਕਾਰਡ ਨੂੰ ਡਾਊਨਲੋਡ ਕਰ ਸਕਦੇ ਹੋ, ਆਧਾਰ ਕਾਰਡ ਦਾ ਸਟੇਟਸ ਜਾਣ ਸਕਦੇ ਹੋ। ਆਧਾਰ ਕਾਰਡ ਨੂੰ ਰੀ-ਪ੍ਰਿੰਟ ਕਰ ਸਕਦੇ ਹੋ, ਆਧਾਰ ਕੇਂਦਰ ਦੀ ਲੋਕੇਸ਼ਨ ਨੂੰ ਜਾਣ ਸਕਦੇ ਹੋ ਤੇ ਅਜਿਹੀਆਂ ਕਈ ਸਰਵਿਸਿਜ਼ ਹਨ ਜਿਹੜੀ ਤੁਸੀਂ ਆਪਣੇ ਮੋਬਾਈਲ ਜ਼ਰੀਏ ਹਾਸਲ ਕਰ ਸਕਦੇ ਹੋ।

ਸਮਾਰਟਫੋਨ 'ਤੇ ਮਿਲਦੀਆਂ ਹਨ Aadhaar ਦੀਆਂ 35 ਸੇਵਾਵਾਂ

Aadhaar ਇਕ ਅਜਿਹਾ ਦਸਤਾਵੇਜ਼ ਬਣ ਚੁੱਕਾ ਹੈ ਜਿਸ ਦੀ ਜ਼ਰੂਰਤ ਕਦਮ-ਕਦਮ 'ਤੇ ਪੈਂਦੀ ਹੈ, ਇਸ ਤੋਂ ਬਿਨਾਂ ਤੁਸੀਂ ਸਰਕਾਰ ਦੀ ਕਿਸੇ ਵੀ ਯੋਜਨਾ ਦਾ ਫਾਇਦਾ ਨਹੀਂ ਉਠਾ ਸਕਦੇ। ਵਿੱਤੀ ਸੇਵਾਵਾਂ ਲਈ ਆਧਾਰ ਦੀ ਜ਼ਰੂਰਤ ਪੈਂਦੀ ਹੈ। ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਨੇ ਐਲਾਨ ਕੀਤਾ ਹੈ ਕਿ ਸਮਾਰਟਫੋਨ ਵਾਲੇ ਆਧਾਰ ਕਾਰਡ ਧਾਰਕ ਹੁਣ 35 ਤੋਂ ਜ਼ਿਆਦਾ ਸੇਵਾਵਾਂ ਦਾ ਫਾਇਦਾ ਉਠਾ ਸਕਦੇ ਹਨ। ਤੁਹਾਨੂੰ ਸਿਰਫ਼ mAadhaar App ਨੂੰ ਆਪਣੇ ਮੋਬਾਈਲ 'ਚ ਡਾਊਨਲੋਡ ਕਰਨਾ ਹੈ। ਇਸ ਤੋਂ ਬਾਅਦ ਤੁਸੀਂ ਇਨ੍ਹਾਂ ਸਰਵਿਸਿਜ਼ ਦਾ ਲਾਭ ਲੈ ਸਕਦੇ ਹੋ। UIDAI ਨੇ ਇਸ ਦੇ ਲਈ ਟਵਿੱਟਰ 'ਤੇ ਲਿੰਕ ਵੀ ਸ਼ੇਅਰ ਕੀਤਾ ਹੈ। Android ਤੇ iOS ਦੋਵਾਂ 'ਚ ਹੀ ਇਹ ਮੋਬਾਈਲ ਐਪ ਡਾਊਨਲੋਡ ਕੀਤਾ ਜਾ ਸਕਦਾ ਹੈ।

ਆਧਾਰ ਹੋਲਡਰ ਲਈ ਪਰਸਨਲਾਈਜ਼ਡ ਸੈਕਸ਼ਨ

mAadhaar App 'ਚ ਆਧਾਰ ਸੇਵਾਵਾਂ ਦੀ ਇਕ ਲੜੀ ਹੈ ਤੇ ਆਧਾਰ ਹੋਲਡਰ ਲਈ ਪਰਸਨਾਈਜ਼ਡ ਸੈਕਸ਼ਨ ਵੀ ਹੈ ਜੋ ਆਧਾਰ ਦੀ ਜਾਣਕਾਰੀ ਜੋ ਸਾਫਟ ਕਾਪੀ ਦੇ ਤੌਰ 'ਤੇ ਰੱਖ ਸਕਦਾ ਹੈ, ਉਸ ਨੂੰ ਫਿਜ਼ੀਕਲ ਕਾਪੀ ਲੈ ਕੇ ਹਮੇਸ਼ਾ ਆਪਣੇ ਨਾਲ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ। UIDAI ਇਸ ਮੋਬਾਈਲ ਐਪ ਜ਼ਰੀਏ ਵੱਧ ਤੋਂ ਵੱਧ ਸਮਾਰਟਫੋਨ ਯੂਜ਼ਰਜ਼ ਤਕ ਆਪਣੀ ਪਹੁੰਚ ਵਧਾਉਣਾ ਚਾਹੁੰਦਾ ਹੈ।

mAadhaar App ਕਿਵੇਂ ਕਰੀਏ ਡਾਊਨਲੋਡ

  • ਤੁਸੀਂ ਆਪਣੇ ਮੋਬਾਈਲ 'ਚ ਕਿਵੇਂ mAadhaar App ਡਾਊਨਲੋਡ ਕਰ ਸਕਦੇ ਹੋ, ਦੇਖੋ
  • Android ਫੋਨ ਯੂਜ਼ਰਜ਼ ਨੂੰ ਇਹ ਲਿੰਕ https://tinyurl.com/yx32kkeq ਕਲਿੱਕ ਕਰਨਾ ਹੈ ਜਾਂ ਫਿਰ ਡਾਇਰੈਕਟ ਲਿੰਕ https://play.google.com/store/apps/details?id=in.gov.uidai.mAadhaarPlus@hl=en_IN. ਖੋਲ੍ਹਣਾ ਹੈ।
  • ਇਸ ਤੋਂ ਬਾਅਦ ਫੋਨ ਯੂਜ਼ਰਜ਼ ਦੇ ਸਾਹਮਣੇ ਕਿ ਦੂਸਰਾ ਪੇਜ ਖੁੱਲ੍ਹੇਗਾ ਜਿੱਥੇ 'Install' ਬਟਨ ਦਾ ਆਪਸ਼ਨ ਦਿਸੇਗਾ। ਇਸ ਨੂੰ ਕਲਿੱਕ ਕਰ ਦਿਉ, ਥੋੜ੍ਹੀ ਦੇਰ 'ਚ ਐਪ ਡਾਊਨਲੋਡ ਹੋ ਜਾਵੇਗਾ। ਤੁਸੀਂ ਆਪਣੀਆਂ ਜਾਣਕਾਰੀਆਂ ਭਰ ਕੇ ਇਸ ਐਪ ਦਾ ਇਸਤੇਮਾਲ ਕਰ ਸਕੋਗੇ।
  • iOS ਸਮਾਰਟਫੋਨ ਯੂਜ਼ਰਜ਼ mAadhaar App ਨੂੰ ਇਸ ਲਿੰਕ 'ਤੇ ਕਲਿੱਕ ਕਰ ਕੇ ਡਾਊਨਲੋਡ ਕਰ ਸਕਦੇ ਹਨ- https://tinyurl.com/taj87tg ਜਾਂ ਫਿਰ ਡਾਇਰੈਕਟ https://apps.apple.com/in/app/maadhaar/id1435469474 'ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ।

ਚੇਤੇ ਰਹੇ ਕਿ ਤੁਸੀਂ ਆਧਾਰ ਦਾ ਕੋਈ ਫੇਕ ਐਪ ਗ਼ਲਤੀ ਨਾਲ ਵੀ ਡਾਊਨਲੋਡ ਨਾ ਕਰ ਲੈਣਾ। UIDAI ਵੱਲੋਂ ਦਿੱਤੇ ਗਏ ਲਿੰਕ ਜ਼ਰੀਏ ਹੀ ਅਧਿਕਾਰਤ ਆਧਾਰ ਐਪ ਨੂੰ ਡਾਊਨਲੋਡ ਕਰੋ। UIDAI ਨੇ ਟਵਿੱਟਰ 'ਤੇ ਹੀ ਜਾਣਕਾਰੀ ਦਿੱਤੀ ਹੈ ਕਿ ਆਧਾਰ ਕਾਰਡ ਹੋਲਡਰ ਆਪਣੇ ਮੋਬਾਈਲ ਤੋਂ ਪੁਰਾਣਾ mAadhaar ਐਪ ਹਟਾ ਕੇ ਉਸ ਦਾ ਨਵਾਂ ਵਰਜ਼ਨ ਡਾਊਨਲੋਡ ਕਰੋ, ਇਸ ਨਾਲ ਉਨ੍ਹਾਂ ਦਾ ਅਨੁਭਵ ਵੀ ਬਿਹਤਰ ਹੋਵੇਗਾ ਤੇ ਸੇਵਾਵਾਂ ਵੀ ਜ਼ਿਆਦਾ ਮਿਲਣਗੀਆਂ।

Posted By: Seema Anand