ਜਾਗਰਣ ਬਿਊਰੋ, ਨਵੀਂ ਦਿੱਲੀ : ਆਟੋ ਸਨਅਤ ਵਿਚ ਕਾਰਾਂ ਦੀ ਵਿਕਰੀ ਵਿਚ ਕਮੀ ਦੇ ਨਾਲ-ਨਾਲ ਦੋਪਹੀਆ ਵਾਹਨਾਂ ਦੀ ਵਿਕਰੀ ਦੀ ਮੰਦੀ ਰਫ਼ਤਾਰ ਦੋਪਹੀਆ ਵਾਹਨ ਉਦਯੋਗ ਲਈ ਚਿੰਤਾ ਦਾ ਕਾਰਨ ਬਣ ਗਈ ਹੈ। ਖਾਸ ਤੌਰ 'ਤੇ ਮਾਨਸੂਨ ਨੂੰ ਲੈ ਕੇ ਜਿਸ ਤਰ੍ਹਾਂ ਦੇ ਅਨੁਮਾਨ ਆ ਰਹੇ ਹਨ, ਉਸ ਨੂੰ ਵੇਖਦੇ ਹੋਏ ਭਵਿੱਖ ਵਿਚ ਵਿਕਰੀ ਦੀ ਰਫ਼ਤਾਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਇਸ ਸਾਲ ਮਈ ਵਿਚ ਦੋਪਹੀਆ ਵਾਹਨਾਂ ਦੀ ਵਿਕਰੀ ਵਿਚ ਕਰੀਬ ਨੌਂ ਫ਼ੀਸਦੀ ਦੀ ਗਿਰਾਵਟ ਦੇਖੀ ਗਈ ਹੈ। ਹੁਣ ਤਕ ਸਕੂਟਰਾਂ ਦੀ ਵਿਕਰੀ ਵਿਚ ਕਮੀ ਉਦਯੋਗ ਦੀ ਰਫ਼ਤਾਰ ਨੂੰ ਮੰਦੀ ਕਰਨ ਦਾ ਮੁੱਖ ਕਾਰਨ ਬਣ ਰਿਹਾ ਹੈ। ਇਸ ਮਹੀਨੇ ਸਕੂਟਰਾਂ ਦੀ ਵਿਕਰੀ ਵਿਚ ਕਰੀਬ ਅੱਠ ਫ਼ੀਸਦੀ ਕਮੀ ਦਰਜ ਕੀਤੀ ਗਈ ਹੈ। ਜਦਕਿ ਮੋਟਰਸਾਈਕਲਾਂ ਦੀ ਵਿਕਰੀ ਵਿਚ ਲਗਭਗ ਪੰਜ ਫ਼ੀਸਦੀ ਕਮੀ ਆਈ ਹੈ। ਹਾਲਾਂਕਿ ਦੋਪਹੀਆ ਵਾਹਨਾਂ ਦੀ ਕੁੱਲ ਵਿਕਰੀ ਵਿਚ ਅਜੇ ਵੀ ਮੋਟਰਸਾਈਕਲਾਂ ਦੀ ਹਿੱਸੇਦਾਰੀ ਜ਼ਿਆਦਾ ਬਣੀ ਹੋਈ ਹੈ।

ਇਸ ਸਾਲ ਮਾਨਸੂਨ ਨੂੰ ਲੈ ਕੇ ਅਜੇ ਤਕ ਆਏ ਅਨੁਮਾਨ ਪੈਦਾਵਾਰ ਨੂੰ ਲੈ ਕੇ ਸ਼ੱਕ ਪੈਦਾ ਹੋ ਰਿਹਾ ਹੈ। ਦੋਪਹੀਆ ਵਾਹਨ ਕੰਪਨੀਆਂ ਦੇ ਉੱਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇ ਇਹ ਸੱਚ ਸਾਬਿਤ ਹੋਇਆ ਤਾਂ ਪੇਂਡੂ ਬਾਜ਼ਾਰ ਵਿਚ ਦੋਪਹੀਆ ਵਾਹਨਾਂ ਦੀ ਵਿਕਰੀ ਦੀਆਂ ਸਾਰੀਆਂ ਉਮੀਦਾਂ ਖ਼ਤਮ ਹੋ ਜਾਣਗੀਆਂ। ਅਜਿਹੇ ਵਿਚ ਉਦਯੋਗ ਦਾ ਸੰਕਟ ਵਧ ਸਕਦਾ ਹੈ। ਚਾਲੂ ਵਿੱਤ ਸਾਲ ਦੀ ਸ਼ੁਰੂਆਤ ਨਾਲ ਹੀ ਦੋਪਹੀਆ ਵਾਹਨਾਂ ਦੀ ਵਿਕਰੀ ਦੀ ਰਫ਼ਤਾਰ ਹੌਲੀ ਚੱਲ ਰਿਹਾ ਹੈ। ਅਪ੍ਰੈਲ ਤੋਂ ਮਈ ਦੌਰਾਨ ਦੋਪਹੀਆ ਵਾਹਨਾਂ ਦੀ ਵਿਕਰੀ ਵਿਚ ਸਾਢੇ ਸੱਤ ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਮਿਆਦ ਵਿਚ 2728643 ਵਾਹਨਾਂ ਦੀ ਵਿਕਰੀ ਹੋਈ ਹੈ। ਜਦਕਿ ਪਿਛਲੇ ਸਾਲ ਇਨ੍ਹਾਂ ਦੋ ਮਹੀਨਿਆਂ ਵਿਚ 2950058 ਦੋਪਹੀਆ ਵਾਹਨ ਕੰਪਨੀਆਂ ਨੇ ਵੇਚੇ ਸਨ। ਦੋਪਹੀਆ ਵਾਹਨ ਉਦਯੋਗ ਦੀ ਇਕ ਮਸ਼ਹੂਰ ਕੰਪਨੀ ਦੇ ਇਕ ਉੱਚ ਅਧਿਕਾਰੀ ਦਾ ਮੰਨਣਾ ਹੈ ਕਿ 'ਅਜੇ ਤਕ ਮੰਗ ਵਿਚ ਵਾਧੇ ਦੇ ਸੰਕੇਤ ਨਹੀਂ ਮਿਲ ਰਹੇ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਪਹਿਲੀ ਤਿਮਾਹੀ ਹਾਂਪੱਖੀ ਨਹੀਂ ਹੋਵੇਗੀ। ਜੂਨ ਦੇ ਅੰਤ ਤਕ ਕੁਝ ਸਥਿਤੀ ਕੁਝ ਆਮ ਹੋਣ ਦੀ ਉਮੀਦ ਹੈ। ਹਾਲਾਂਕਿ ਦੂਜੀ ਤਿਮਾਹੀ ਵਿਚ ਵੀ ਸਿੰਗਲ ਡਿਜ਼ਟ ਵਿਚ ਵਾਧੇ ਦੀ ਉਮੀਦ ਉਦਯੋਗ ਲਗਾ ਰਿਹਾ ਹੈ।'

ਵਿਕਰੀ ਦੇ ਚੱਲਦੇ ਕੰਪਨੀਆਂ ਨੂੰ ਆਪਣੇ ਉਤਪਾਦਨ ਦੇ ਪੱਧਰ ਨੂੰ ਵੀ ਹੌਲੀ ਕਰਨਾ ਪਿਆ ਹੈ। ਆਟੋ ਸਨਅਤ ਦੇ ਅੰਕੜਿਆਂ ਮੁਤਾਬਕ ਮਈ 2019 ਵਿਚ 2028490 ਦੋਪਹੀਆ ਵਾਹਨਾਂ ਦਾ ਉਤਪਾਦਨ ਹੋਇਆ। ਜਦਕਿ ਸਾਲ 2018 ਦੇ ਮਈ ਮਹੀਨਿਆਂ ਵਿਚ 2183706 ਵਾਹਨਾਂ ਦਾ ਉਤਪਾਦਨ ਹੋਇਆ ਸੀ।