ਜੇਐੱਨਐੱਨ, ਨਵੀਂ ਦਿੱਲੀ : ਯੂਨਾਈਟੇਡ ਫੋਰਮ ਆਫ ਬੈਂਕ ਯੂਨੀਅਨ ਨੇ 15 ਮਾਰਚ ਤੋਂ ਦੋ ਦਿਨ ਦੀ ਬੈਂਕ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਬੈਂਕ ਯੂਨੀਅਨਾਂ ਦੇ ਇਸ ਅਮਬ੍ਰੇਲਾ ਸੰਗਠਨ ਦੇ ਜਨਤਕ ਖੇਤਰ ਦੇ ਦੋ ਬੈਂਕਾਂ ਦੇ ਪ੍ਰਸਤਾਵਿਤ ਨਿੱਜੀਕਰਨ ਦੇ ਵਿਰੋਧ 'ਚ ਇਸ ਹੜਤਾਲ ਦਾ ਐਲ਼ਾਨ ਕੀਤਾ ਹੈ। ਮਾਰਚ ਦੇ ਮੱਧ 'ਚ ਜੇ ਇਹ ਹੜਤਾਲ ਹੁੰਦੀ ਹੈ ਤਾਂ ਬੈਂਕਾਂ 'ਚ ਲਗਾਤਾਰ ਚਾਰ ਦਿਨ ਤਕ ਕੰਮਕਾਜ ਨਹੀਂ ਹੋਵੇਗਾ। ਇਸ ਦਾ ਦੂਜਾ ਕਾਰਨ ਇਹ ਹੈ ਕਿ ਦੂਜਾ ਸ਼ਨਿਚਰਵਾਰ ਹੋਣ ਕਾਰਨ 13 ਮਾਰਚ ਨੂੰ ਬੈਂਕਾਂ 'ਚ ਛੁੱਟੀ ਰਹੇਗੀ। 14 ਮਾਰਚ ਨੂੰ ਐਤਵਾਰ ਹੋਣ ਕਾਰਨ ਬੈਂਕਾਂ 'ਚ ਕੰਮਕਾਜ ਨਹੀਂ ਹੋਵੇਗਾ। 15 ਤੇ 16 ਮਾਰਚ ਨੂੰ ਇਸ ਪ੍ਰਸਤਾਵਿਤ ਹੜਤਾਲ ਕਾਰਨ ਬੈਂਕਾਂ ਦਾ ਕੰਮਕਾਜ ਪ੍ਰਭਵਿਤ ਹੋ ਸਕਦਾ ਹੈ।

ਪਿਛਲੇ ਹਫ਼ਤੇ ਵਿੱਤ ਮੰਤਰੀ ਸੀਤਾਰਮਨ ਨੇ ਵਿੱਤ ਸਾਲ 2021-22 ਦੇ ਬਜਟ 'ਚ ਜਨਤਕ ਖੇਤਰ ਨੂੰ ਦੋ ਬੈਂਕਾਂ ਦੇ ਨਿੱਜੀਕਰਨ ਦੇ ਪ੍ਰਸਤਾਵ ਦਾ ਐਲਾਨ ਕੀਤਾ ਸੀ।

ਸਰਕਾਰ ਪਹਿਲਾਂ ਤੋਂ ਹੀ IDBI Bank ਦੀ ਬਹੁਲਾਂਸ਼ ਹਿੱਸੇਦਾਰੀ ਐੱਲਆਈਸੀ ਨੂੰ ਵੇਚ ਕੇ ਪਹਿਲਾਂ ਹੀ ਇਸ ਬੈਂਕਾਂ ਦੇ ਨਿੱਜੀਕਰਨ ਕਰ ਚੁੱਕੀ ਹੈ। ਇਸ ਨਾਲ ਹੀ ਪਿਛਲੇ ਚਾਰ ਸਾਲਾਂ 'ਚ ਪਬਲਿਕ ਸੈਕਟਰ ਦੇ 14 ਬੈਂਕਾਂ ਦੇ ਨਿੱਜੀਕਰਨ ਦਾ ਕੰਮ ਪੂਰਾ ਹੋ ਚੁੱਕਿਆ ਹੈ।

ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਦੇ ਮਹਾ ਸਕਤੱਰ ਸੀ ਐੱਚ ਵੇਂਕਟਾਚਾਲਮ ਨੇ ਕਿਹਾ ਕਿ ਮੰਗਲਵਾਰ ਨੂੰ UFBU ਦੀ ਬੈਠਕ 'ਚ ਬੈਂਕਾਂ ਦੇ ਨਿੱਜੀਕਰਨ ਦੇ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕੀਤਾ ਗਿਆ।

Posted By: Amita Verma