ਨਵੀਂ ਦਿੱਲੀ, ਬਿਜ਼ਨੈੱਸ ਡੈਸਕ: ਬੈਂਕਿੰਗ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਲਈ ਕੇਂਦਰੀ ਵਿੱਤ ਰਾਜ ਮੰਤਰੀ ਭਗਵਤ ਕਰਾੜ ਨੇ ਬੈਂਕਾਂ ਨੂੰ ਸਲਾਹ ਦਿੱਤੀ ਕਿ ਉਹ ਗਾਹਕਾਂ ਨਾਲ ਰੱਬ ਵਰਗਾ ਵਿਹਾਰ ਕਰਨ ਅਤੇ ਆਪਣੀਆਂ ਸੇਵਾਵਾਂ ਵਿੱਚ ਲਗਾਤਾਰ ਸੁਧਾਰ ਕਰਨ।
ਬੈਂਕ ਆਫ ਮਹਾਰਾਸ਼ਟਰ ਵੱਲੋਂ ਆਯੋਜਿਤ ਗਾਹਕ ਮਿਲਣੀ ਪ੍ਰੋਗਰਾਮ 'ਚ ਕਰਾਹ ਨੇ ਕਿਹਾ ਕਿ ਬੈਂਕਾਂ ਦਾ ਧਿਆਨ ਗਾਹਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਸਿਸਟਮ 'ਚ ਕਮੀਆਂ ਨੂੰ ਦੂਰ ਕਰਨ 'ਤੇ ਹੋਣਾ ਚਾਹੀਦਾ ਹੈ।
ਗਾਹਕਾਂ ਨੂੰ ਵੀ ਸਮੇਂ ਸਿਰ ਕਰਜ਼ਾ ਅਦਾ ਕਰਨਾ ਚਾਹੀਦਾ ਹੈ
ਇਸ ਤੋਂ ਇਲਾਵਾ ਪ੍ਰੋਗਰਾਮ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਦੀ ਬੈਂਕਿੰਗ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਗਾਹਕਾਂ ਦੀ ਵੀ ਵੱਡੀ ਜ਼ਿੰਮੇਵਾਰੀ ਹੈ। ਸਾਰੇ ਲੋਕਾਂ ਨੂੰ ਪੂਰੀ ਜ਼ਿੰਮੇਵਾਰੀ ਨਾਲ ਸਮੇਂ ਸਿਰ ਲਏ ਗਏ ਕਰਜ਼ੇ ਦੀ ਅਦਾਇਗੀ ਕਰਨੀ ਚਾਹੀਦੀ ਹੈ।
ਨਾਲ ਹੀ ਕਿਹਾ ਕਿ ਬੈਂਕਿੰਗ ਉਦਯੋਗ ਨੂੰ ਕਿਸਾਨਾਂ, ਨੌਜਵਾਨਾਂ ਅਤੇ ਮਹਿਲਾ ਉੱਦਮੀਆਂ ਦਾ ਸਮਰਥਨ ਕਰਨਾ ਚਾਹੀਦਾ ਹੈ, ਤਾਂ ਜੋ ਉਹ ਦੇਸ਼ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਸਕਣ।
ਡਿਜੀਟਾਈਜ਼ੇਸ਼ਨ 'ਤੇ ਜ਼ੋਰ
ਈਵੈਂਟ ਦੌਰਾਨ, ਬੈਂਕ ਆਫ ਮਹਾਰਾਸ਼ਟਰ ਦੇ ਮੈਨੇਜਿੰਗ ਡਾਇਰੈਕਟਰ ਏ.ਐਸ. ਰਾਜੀਵ ਨੇ ਕਿਹਾ ਕਿ ਬੈਂਕ ਆਪਣੇ ਲਗਾਤਾਰ ਯਤਨਾਂ ਵਿੱਚ ਡਿਜੀਟਾਈਜ਼ੇਸ਼ਨ 'ਤੇ ਜ਼ੋਰ ਦੇ ਕੇ ਇੱਕ ਈਕੋਸਿਸਟਮ ਬਣਾਉਣ 'ਤੇ ਧਿਆਨ ਦੇ ਰਿਹਾ ਹੈ, ਜੋ ਅਰਥਵਿਵਸਥਾ, ਤਕਨਾਲੋਜੀ ਅਤੇ ਗਾਹਕਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਬਦਲਾਅ ਲਿਆ ਸਕਦਾ ਹੈ।
ਅੱਗੇ ਕਿਹਾ ਕਿ ਬੈਂਕ ਨੇ ਸਮੇਂ ਦੇ ਨਾਲ ਡਿਜੀਟਾਈਜੇਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਬਦਲਾਅ ਕੀਤੇ ਹਨ ਅਤੇ ਗਾਹਕਾਂ ਦੇ ਹਿਸਾਬ ਨਾਲ ਉਤਪਾਦ ਅਤੇ ਸੇਵਾਵਾਂ ਲਾਂਚ ਕੀਤੀਆਂ ਜਾ ਰਹੀਆਂ ਹਨ। ਬੈਂਕ ਦੇਸ਼ ਭਰ ਵਿੱਚ ਆਪਣੇ ਬ੍ਰਾਂਚ ਨੈੱਟਵਰਕ ਦਾ ਵਿਸਤਾਰ ਕਰ ਰਿਹਾ ਹੈ। ਇਹ ਵੀ ਕਿਹਾ ਕਿ ਬੈਂਕ ਆਫ ਮਹਾਰਾਸ਼ਟਰ ਨੇ 25 ਮੁੱਖ ਮਾਪਦੰਡਾਂ ਵਿੱਚੋਂ 20-22 ਵਿੱਚ ਚੋਟੀ ਦਾ ਦਰਜਾ ਪ੍ਰਾਪਤ ਕੀਤਾ ਹੈ।
Posted By: Sandip Kaur