ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਤੁਸੀਂ ਆਪਣੇ ਕੰਮ ਦੀ ਚੰਗੀ ਸਮਝ ਰੱਖਦੇ ਹੋ ਤਾਂ ਪੱਕਾ ਹੈ ਕਿ ਤੁਹਾਨੂੰ ਦੂਸਰੀਆਂ ਕੰਪਨੀਆਂ ਤੋਂ ਚੰਗੇ ਆਫਰ ਆਉਂਦੇ ਰਹਿੰਦੇ ਹੋਣਗੇ। ਅਜਿਹੇ 'ਚ ਕਈ ਵਾਰ ਅਸੀਂ ਚੰਗੀਆਂ ਆਫਰਾਂ ਨੂੰ ਨਾ ਨਹੀਂ ਕਰ ਪਾਉਂਦੇ ਤੇ ਨਵੀਂ ਕੰਪਨੀ ਜੁਆਇਨ ਕਰ ਲੈਂਦੇ ਹਾਂ। ਇਸ ਦੇ ਬਾਅਦ ਤੁਸੀਂ ਆਪਣੇ ਪੀਐੱਫ ਅਕਾਊਂਟ 'ਚ ਜਮ੍ਹਾ ਰਾਸ਼ੀ ਨੂੰ ਕੱਢ ਵੀ ਸਕਦੇ ਹੋ ਤੇ ਟਰਾਂਸਫਰ ਵੀ ਕਰਵਾ ਸਕਦੇ ਹੋ। ਹਾਲਾਂਕਿ ਇਸ ਰਕਮ ਨੂੰ ਕੱਢਣਾ ਚੰਗਾ ਨਹੀਂ ਮੰਨਿਆ ਜਾਂਦਾ ਕਿਉਂਕਿ ਪੀਐੱਫ ਦੀ ਸੇਵਿੰਗ ਕਈ ਵਾਰ ਔਖੇ ਸਮੇਂ 'ਚ ਕੰਮ ਆਉਂਦੀ ਹੈ। ਪੀਐੱਫ ਟਰਾਂਸਫਰ ਕਰਵਾਉਣ ਲਈ ਪਹਿਲਾਂ ਇਕ ਫਾਰਮ ਭਰਨਾ ਪੈਂਦਾ ਸੀ, ਜਿਸ 'ਚ ਕਾਫੀ ਸਮਾਂ ਲੱਗਦਾ ਸੀ ਤੇ ਐਨਰਜੀ ਵੀ ਪਰ ਹੁਣ 12 ਅੰਕਾਂ ਦੇ ਯੂਨੀਵਰਸਲ ਅਕਾਊਂਟ ਨੰਬਰ ਸਿਸਟਮ ਆਉਣ ਦੇ ਬਾਅਦ ਇਹ ਪ੍ਰੋਸੈੱਸ ਕਾਫੀ ਆਸਾਨ ਹੋ ਗਿਆ ਹੈ। ਇਸ ਦੀ ਮਦਦ ਨਾਲ ਮਹਿਜ਼ ਕੁਝ ਮਿੰਟ 'ਚ ਹੀ ਤੁਸੀਂ ਪੀਐੱਫ ਰਕਮ ਨਵੀਂ ਕੰਪਨੀ 'ਚ ਟਰਾਂਸਫਰ ਕਰਵਾ ਸਕਦੇ ਹੋ।


ਪੀਐੱਫ ਟਰਾਂਸਫਰ ਦੀ ਪੂਰੀ ਪ੍ਰਕਿਰਿਆ ਕੁਝ ਇਸ ਤਰ੍ਹਾਂ ਹੈ

- ਸਭ ਤੋਂ ਪਹਿਲਾਂ https://unifiedportal-mem.epfindia.gov.in/memberinterface 'ਤੇ ਕਰੋ।

- ਜੇਕਰ ਤੁਸੀਂ ਆਪਣਾ ਯੂਏਐੱਨ ਪਹਿਲਾਂ ਹੀ ਐਕਟੀਵੇਟ ਕਰਵਾ ਚੁਕੇ ਹੋ ਤਾਂ ਯੂਏਐੱਨ ਤੇ ਪਾਸਵਰਡ ਜ਼ਰੀਏ ਲਾਗ ਇਨ ਕਰੀਏ।

- ਇਸ ਦੇ ਬਾਅਦ ਆਨਲਾਈਨ ਸਰਵਸਿ ਸੈਕਸ਼ਨ 'ਚ ਜਾਓ।

- ਸੈਕਸ਼ਨ 'ਚ ਤੁਹਾਨੂੰ ਚਾਰ ਬਦਲ ਮਿਲਣਗੇ। ਇਸ 'ਚ One member-One EPF Account (Transfer Requst) 'ਤੇ ਕਲਿਕ ਕਰੋ।

- ਹੁਣ ਤੁਹਾਨੂੰ ਯੂਏਐੱਨ ਦਾ ਡਿਟੇਲ ਆ ਜਾਵੇਗਾ।

- ਇਸ ਦੇ ਬਾਅਦ ਟਰਾਂਸਫਰ ਰਿਕਵੈਸਟ ਨੂੰ ਪ੍ਰੋਸੀਡ ਕਰੋ।

- ਇਸ ਦੇ ਬਾਅਦ ਸਿਸਟਮ ਵੱਲੋਂ ਓਟੀਪੀ ਜਨਰੇਟ ਕੀਤਾ ਜਾਵੇਗਾ।

- ਓਟੀਪੀ ਨੂੰ ਪਾ ਕੇ ਵੇਰੀਫਾਈ ਕਰਨ ਦੇ ਨਾਲ ਹੀ ਟਰਾਂਸਫਰ ਰਿਕਵੈਸਟ ਤੁਹਾਡੇ ਇੰਪਲਾਇਰ ਦੇ ਕੋਲ ਚਲਾ ਜਾਵੇਗਾ।


ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ

- ਜੇਕਰ ਤੁਹਾਡਾ ਯੂਏਐੱਨ ਤੇ ਆਧਾਰ ਲਿੰਕ ਨਹੀਂ ਹੈ ਤਾਂ ਪੀਐੱਫ ਨੂੰ ਆਨਲਾਈਨ ਟਰਾਂਸਫਰ ਨਹੀਂ ਕੀਤਾ ਜਾ ਸਕਦਾ।

- ਇਸ ਦੇ ਇਲਾਵਾ ਸਾਰੇ ਕੇਵਾਈਸੀ ਅਪਡੇਟ ਹੋਣੇ ਚਾਹੀਦਾ।

- ਬੈਂਕ ਅਕਾਊਂਟ ਨੰਬਰ ਤੇ ਪੈਨ ਕਾਰਡ ਅਪਡੇਟ ਨਾ ਹੋਣ 'ਤੇ ਵੀ ਇਸ ਪ੍ਰੋਸੈੱਸ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ।

- ਇਕ ਵਾਰ ਪੀਐੱਫ ਟਰਾਂਸਫਰ ਰਿਕਵੈਸਟ ਕਰਨ ਦੇ ਬਾਅਦ ਸਟੇਟਸ 'ਤੇ ਜ਼ਰੂਰ ਗ਼ੌਰ ਕਰਨਾ ਚਾਹੀਦਾ ਤੇ ਆਪਣੇ ਕਰੰਟ ਅਮਪਾਇਰ ਤੋਂ ਇਸ ਗੱਲ ਨੂੰ ਕਨਫਰਮ

Posted By: Susheel Khanna