ਨਵੀਂ ਦਿੱਲੀ : ਟਰਾਈ ਵੱਲੋਂ ਕੇਬਲ ਟੀਬੀ ਅਤੇ ਡੀਟੀਐੱਚ ਚੈਨਲਜ਼ ਨੂੰ ਲੈ ਕੇ ਬਣਾਏ ਨਵੇਂ ਨਿਯਮਾਂ ਨੂੰ ਲਾਗੂ ਕਰਨ ਦੀ ਤਰੀਕ ਹੁਣ 29 ਦਸੰਬਰ ਦੀ ਬਜਾਏ 31 ਜਨਵਰੀ ਹੋ ਗਈ ਹੈ। ਇਸ ਦਾ ਮਤਲਬ ਹੁਣ ਯੂਜ਼ਰ 31 ਜਨਵਰੀ ਤਕ ਆਪਣੀ ਪਸੰਦ ਦੇ ਚੈਨਲਜ਼ ਚੁਣ ਸਕਣਗੇ। ਇਸ ਦਰਮਿਆਨ, ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਹਦਾਇਤਾਂ ਦਿੱਤੀਆਂ ਹਨ ਕਿ ਕਿਸੇ ਵੀ ਚੈਨਲ ਦੀ ਮਾਸਿਕ ਫੀਸ 19 ਰੁਪਏ ਤੋਂ ਜ਼ਿਆਦਾ ਨਹੀਂ ਹੋ ਸਕਦੀ। ਇਸ ਨਾਲ ਉਨ੍ਹਾਂ ਗਾਹਕਾਂ ਨੂੰ ਫਾਇਦਾ ਹੋਵੇਗਾ ਜੋ ਸੈਟੇਲਾਈਟ ਜਾਂ ਕੇਬਲ ਟੀਵੀ ਆਪਰੇਟਰਜ਼ ਦੇ ਬਣਾਏ ਪੈਕਜ ਤੋਂ ਸੰਤੁਸ਼ਟ ਨਹੀਂ ਹਨ।


ਸੈਟੇਲਾਈਟ ਜਾਂ ਕੇਬਲ ਟੀਵੀ ਆਪਰੇਟਰਜ਼ ਨੇ ਟਰਾਈ ਸਾਹਮਣਏ ਜੋ ਪੈਕਜ ਪੇਸ਼ ਕੀਤੇ ਹਨ ਉਨ੍ਹਾਂ ਵਿਚੋਂ ਕੁਝ ਚੈਨਲਾਂ ਦੀ ਕੀਮਤ ਬਹੁਤ ਜ਼ਿਆਦਾ ਹੈ। ਕੁਝ-ਕੁਝ ਚੈਨਲਾਂ ਲਈ ਤਾਂ ਇਕ ਮਹੀਨੇ ਵਿਚ 60 ਰੁਪਏ ਤਕ ਦੀ ਫ਼ੀਸ ਦੱਸੀ ਗਈ ਹੈ। ਇਸ ਹਾਲਤ ਨੂੰ ਦੇਖਧੇ ਹੋਏ ਟਰਾਈ ਨੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਨਵੀਆਂ ਹਦਾਇਤਾਂ ਆਉਣ ਤੋਂ ਬਾਅਦ ਸੈਟੇਲਾਈਟ ਜਾਂ ਕੇਬਲ ਟੀਵੀ ਆਪ੍ਰੇਟਰਜ਼ ਹਰ ਚੈਨਲ ਦੀ ਕੀਮਤ ਤੈਅ ਕਰਨਗੇ।


ਇਸ ਤੋਂ ਪਹਿਲਾਂ ਟਰਾਈ ਦੇ ਸਕੱਤਰ ਐੱਸਕੇ ਗੁਪਤਾ ਨੇ ਕਿਹਾ ਸੀ ਕਿ 'ਅਸੀਂ ਬ੍ਰਾਡਕਾਸਟਰਜ਼, ਡੀਟੀਐੱਚ ਆਪ੍ਰੇਟਰਾਂ ਅਤੇ ਐਮਐਸਓ (ਮਲਟੀ ਸਿਸਟਮ ਆਪ੍ਰੇਟਰਾਂ) ਨਾਲ ਇਕ ਬੈਠਕ ਕੀਤੀ। ਸਾਰਿਆਂ ਨੇ ਨਵੇਂ ਨਿਯਮਾਂ ਨੂੰ ਲਾਗੂ ਕਰਨ ਦੀ ਰਜ਼ਾਮੰਦੀ ਦਰਜ ਕਰਵਾਈ। ਹਾਲਾਂਕਿ ਉਨ੍ਹੰ ਅਪੀਲ ਕੀਤੀ ਕਿ ਗਾਹਕਾਂ ਨੂੰ ਕੁਝ ਹੋਰ ਸਮਾਂ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਹਿਸਾਬ ਨਾਲ ਚੈਨਲ ਚੁਣ ਸਕਣ ਜਿਸ ਨਾਲ ਅੱਗੇ ਉਨ੍ਹਾਂ ਨੂੰ ਪਰੇਸ਼ਾਨੀ ਨਾ ਹੋਵੇ।


ਜ਼ਿਕਰਯੋਗ ਹੈ ਕਿ ਟਰਾਈ ਦੇ ਨਵੇਂ ਨਿਯਮ 209 ਦਸੰਬਰ ਤੋਂ ਲਾਗੂ ਹੋਣ ਵਾਲੇ ਸਨ ਜਿਸ ਲਈ ਡੀਟੀਐੱਚ ਕੰਪਨੀਆਂ ਨੇ ਤਿਆਰੀ ਵੀ ਕਰ ਲਈ ਹੈ। ਉੱਥੇ ਦੂਸਰੇ ਪਾਸੇ ਯੂਜ਼ਰ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਸ ਦੌਰਾਨ ਆਪਣੇ ਕੇਬਲ ਅਤੇ ਡੀਟੀਐੱਚ ਚੈਨਲ ਕਿਵੇਂ ਚੁਣੇਗਾ।


ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਹਾਲ ਹੀ 'ਚ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਤੋਂ ਬਾਅਦ ਬ੍ਰਾਡਕਾਸਟ ਸੈਕਟਰ ਨੂੰ ਆਪਣੇ ਕੰਜ਼ਿਊਮਰ ਚੈਨਲ ਸਿਲੈਕਟ ਕਰਨ ਅਤੇ ਉਸ ਨੂੰ ਪੈਸੇ ਦੇਣ ਦਾ ਆਪਸ਼ਨ ਮੁਹੱਈਆ ਕਰਵਾਉਣ ਪਵੇਗਾ। ਇਸ ਤੋਂ ਬਾਅਦ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਟਰਾਈਨ ਦੇ ਇਸ ਹੁਕਮ ਤੋਂ ਬਾਅਦ ਹੁਣ ਟੀਵੀ ਦੇਖਣਾ ਮਹਿੰਗਾ ਹੋਵੇਗਾ।

Posted By: Seema Anand