ਜੇਐੱਨਐੱਨ, ਨਵੀਂ ਦਿੱਲੀ : ਟੈਲੀਕਾਮ ਵਿਭਾਗ ਨੇ TRAI ਦੇ ਲੈਂਡਲਾਈਨ ਤੋਂ ਮੋਬਾਈਲ 'ਤੇ ਕਾਲ ਕਰਨ ਲਈ ਨੰਬਰ ਤੋਂ ਪਹਿਲਾਂ ਜ਼ੀਰੋ ਲਗਾਉਣ ਵਾਲੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਦੇਸ਼ ਭਰ ਦੇ ਯੂਜ਼ਰਜ਼ ਨੂੰ ਇਕ ਜਨਵਰੀ 2020 ਤੋਂ ਲੈਂਡਲਾਈਨ ਤੋਂ ਮੋਬਾਈਲ 'ਤੇ ਕਾਲ ਕਰਨ ਲਈ ਨੰਬਰ ਤੋਂ ਪਹਿਲਾਂ ਜ਼ੀਰੋ ਲਗਾਉਣੀ ਪਵੇਗੀ। ਤੁਹਾਨੂੰ ਦੱਸ ਦੇਈਏ ਕਿ ਟਰਾਈ ਨੇ 29 ਮਈ 2020 ਨੂੰ ਇਹ ਪ੍ਰਸਤਾਵ ਦੂਰਸੰਚਾਰ ਵਿਭਾਗ ਅੱਗੇ ਪੇਸ਼ ਕੀਤਾ ਸੀ।

ਦੂਰਸੰਚਾਰ ਵਿਭਾਗ ਨੇ ਸਰਕੂਲਰ ਜਾਰੀ ਕਰ ਕੇ ਕਿਹਾ ਹੈ ਕਿ ਅਸੀਂ ਟਰਾਈ ਦੇ ਲੈਂਡਲਾਈਨ ਤੋਂ ਮੋਬਾਈਲ 'ਤੇ ਨੰਬਰ ਡਾਇਲ ਕਰਨ ਦੇ ਪ੍ਰੋਸੈੱਸ 'ਚ ਬਦਲਾਅ ਦੇ ਪ੍ਰਸਤਾਵ ਨੂੰ ਮਨਜ਼ੂਰ ਕਰ ਲਿਆ ਹੈ। ਨਵੇਂ ਨਿਯਮ ਤਹਿਤ ਹੁਣ ਯੂਜ਼ਰਜ਼ ਨੂੰ ਲੈਂਡਲਾਈਨ ਤੋਂ ਮੋਬਾਈਲ 'ਤੇ ਕਾਲ ਕਰਨ ਲਈ ਨੰਬਰ ਤੋਂ ਪਹਿਲਾਂ ਜ਼ੀਰੋ ਲਗਾਉਣੀ ਪਵੇਗੀ।

ਟੈਲੀਕਾਮ ਕੰਪਨੀਆਂ ਨੂੰ ਮਿਲਿਆ ਇਕ ਜਨਵਰੀ ਤਕ ਦਾ ਸਮਾਂ

ਦੂਰਸੰਚਾਰ ਵਿਭਾਗ ਨੇ ਟੈਲੀਕਾਮ ਕੰਪਨੀਆਂ ਨੂੰ ਨਵੀਂ ਵਿਵਸਥਾ ਬਣਾਉਣ ਲਈ ਇਕ ਜਨਵਰੀ ਤਕ ਦਾ ਸਮਾਂ ਦਿੱਤਾ ਹੈ। ਡਾਇਲਿੰਗ ਪ੍ਰਕਿਰਿਆ 'ਚ ਬਦਲਾਅ ਹੋਣ ਨਾਲ ਟੈਲੀਕਾਮ ਕੰਪਨੀਆਂ 254.4 ਕਰੋੜ ਤੋਂ ਜ਼ਿਆਦਾ ਨੰਬਰ ਬਣਾ ਸਕਣਗੀਆਂ, ਜਿਸ ਨਾਲ ਭਵਿੱਖ ਵਿਚ ਆਉਣ ਵਾਲੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇਗਾ।

ਨਵੇਂ ਸਾਲ ਵਿਚ 20 ਫ਼ੀਸਦੀ ਤਕ ਵਧ ਸਕਦੀ ਹੈ ਟੈਰਿਫ ਪਲਾਨ ਦੀ ਕੀਮਤ

ਇਨਕਨਾਮਿਕਸ ਟਾਈਮਜ਼ ਦੀ ਰਿਪੋਰਟ ਅਨੁਸਾਰ, ਵੋਡਾਫੋਨ-ਆਇਡੀਆ ਤੇ ਏਅਰਟੈੱਲ ਇਸ ਸਾਲ ਦੇ ਅਖੀਰ ਜਾਂ ਨਵੇਂ ਸਾਲ ਦੇ ਸ਼ੁਰੂ 'ਚ ਟੈਰਿਫ ਪਲਾਨ ਦੀਆਂ ਕੀਮਤਾਂ 'ਚ 15 ਤੋਂ 20 ਫ਼ੀਸਦੀ ਦਾ ਵਾਧਾ ਕਰ ਸਕਦੇ ਹਨ। ਉੱਥੇ ਹੀ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਵੀ ਇਸ ਮੌਕੇ ਦਾ ਫਾਇਦਾ ਉਠਾ ਕੇ ਆਪਣੇ ਟੈਰਿਫ ਪਲਾਨ ਮਹਿੰਗੇ ਕਰ ਸਕਦੀਆਂ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੰਪਨੀ ਨੇ 2019 ਵਿਚ ਆਪਣੇ ਲਗਪਗ ਸਾਰੇ ਰਿਚਾਰਜ ਪਲਾਨ ਮਹਿੰਗੇ ਕੀਤੇ ਸੀ ਤੇ ਹੋਰ ਨੈੱਟਵਾਰਕ 'ਤੇ ਅਨਲਿਮਟਿਡ ਕਾਲਿੰਗ ਨੂੰ ਲਿਮਟਿਡ ਕਰ ਦਿੱਤਾ ਸੀ।

Posted By: Seema Anand