ਨਵੀਂ ਦਿੱਲੀ : ਕ੍ਰੈਡਿਟ ਕਾਰਡ ਦੀ ਵਰਤੋਂ ਪਿਛਲੇ ਕੁਝ ਸਾਲਾਂ ਤੋਂ ਤੇਜ਼ੀ ਨਾਲ ਵੱਧ ਰਹੀ ਹੈ। ਜਿਥੇ ਇਕ ਪਾਸੇ ਕ੍ਰੈਡਿਟ ਕਾਰਡ ਪੈਸਿਆਂ ਦੀ ਤੁਹਾਡੀ ਫੌਰੀ ਜ਼ਰੂਰਤ ਨੂੰ ਪੂਰਾ ਕਰਨ 'ਚ ਕੰਮ ਆਉਂਦਾ ਹੈ ਉਥੇ ਹੀ ਦੂਸਰੇ ਪਾਸੇ ਬੈਂਕਾਂ ਨੇ ਵੀ ਇਨ੍ਹਾਂ ਦੀ ਉਪਲਬਧਤਾ ਆਸਾਨ ਕਰ ਦਿੱਤੀ ਹੈ। ਅੱਜ ਦੇ ਸਮੇਂ 'ਚ ਲੋਕ ਕੈਸ਼ ਤੋਂ ਜ਼ਿਆਦਾ ਕ੍ਰੈਡਿਟ ਕਾਰਡ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ ਫਿਰ ਚਾਰੇ ਉਹ ਰੈਸਟੋਰੈਂਟ ਹੋਵੇ ਜਾਂ ਬਿੱਲ ਜਾਂ ਫਿਰ ਕਰਿਆਨੇ ਦਾ ਬਿੱਲ ਪਰ ਨਵੇਂ ਯੂਜ਼ਰਸ ਕ੍ਰੈਡਿਟ ਕਾਰਡ ਦੀ ਵਰਤੋਂ 'ਚ ਕਈ ਗਲਤੀਆਂ ਕਰ ਦਿੰਦੇ ਹਨ। ਅਸੀਂ ਇਸ ਖਬਰ ਰਾਹੀਂ ਦੱਸਣ ਜਾ ਰਹੇ ਹਾਂ ਕਿ ਕ੍ਰੈਡਿਟ ਕਾਰਡ ਦੀ ਵਰਤੋਂ ਸਬੰਧੀ ਲੋਕਾਂ ਨੂੰ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਕਿਸੇ ਨਾਲ ਨਾ ਸਾਂਝੀ ਕਰੋ ਕਾਰਡ ਸਬੰਧੀ ਜਾਣਕਾਰੀ

ਜੇਕਰ ਤੁਸੀਂ ਨਵੇਂ ਕਾਰਡ ਯੂਜ਼ਰ ਹੋ ਤਾਂ ਕਿਸੇ ਨੂੰ ਵੀ ਆਪਣੇ ਕਾਰਡ ਸਬੰਧੀ ਕੋਈ ਜਾਣਕਾਰੀ ਨਾ ਦਿਓ। ਠੱਗ ਅਕਸਰ ਖੁਦ ਨੂੰ ਕਾਰਡ ਕੰਪਨੀ ਦਾ ਕਰਿੰਦਾ ਦੱਸ ਕੇ ਤੁਹਾਡੇ ਕੋਲੋਂ ਜਾਣਕਾਰੀ ਹਾਸਲ ਕਰ ਲੈਂਦੇ ਹਨ। ਧਿਆਨ ਰੱਖੋ ਕਿ ਬੈਂਕ ਤੇ ਕ੍ਰੈਡਿਟ ਕਾਰਡ ਕੰਪਨੀਆਂ ਤੁਹਾਨੂੰ ਕਦੇ ਇਸ ਤਰ੍ਹਾਂ ਦੀ ਡਿਟੇਲ ਨਹੀਂ ਮੰਗਦੀਆਂ । ਜੇਕਰ ਤੁਸੀਂ ਕੋਈ ਸ਼ਾਪਿੰਗ ਵੀ ਕਰ ਰਹੇ ਹੋ ਤਾਂ ਖਾਸ ਤੌਰ 'ਤੇ ਸੁਚੇਤ ਰਹੋ। ਅੱਜਕੱਲ੍ਹ ਕਈ ਥਾਵਾਂ ਨੂੰ ਸਿਕਮ (ਕਾਪੀ) ਕਰਨ ਦਾ ਖਦਸ਼ਾ ਹੁੰਦਾ ਹੈ। ਇਸ ਨਾਲ ਕਾਰਡ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ।

ਭੁਗਤਾਨ ਦੀ ਤਰੀਕ ਤੋਂ ਪਹਿਲਾਂ ਕਰ ਦਿਓ ਪੇਮੈਂਟ

ਕ੍ਰੈਡਿਟ ਕਾਰਡ ਯੂਜ਼ ਕਰੋ ਤਾਂ ਲਾਸਟ ਪੇਮੈਂਟ ਡੇਟ ਯਾਦ ਰੱਖੋ। ਕੋਸ਼ਿਸ਼ ਕਰੋ ਕਿ ਹਮੇਸ਼ਾ ਲਾਸਟ ਡੇਟ ਤੋਂ ਪਹਿਲਾਂ ਹੀ ਭੁਗਤਾਨ ਕਰ ਦਿਓ। ਇਸ ਨਾਲ ਤੁਹਾਡਾ ਸਿੱਬਲ ਸਕੋਰ ਮਜ਼ਬੂਤ ਰਹਿੰਦਾ ਹੈ ਤੇ ਅੱਗੇ ਜਾ ਕੇ ਕਿਸੇ ਹੋਰ ਬੈਂਕ ਕੋਲੋਂ ਵੀ ਲੋਨ ਮਿਲਣ 'ਚ ਆਸਾਨੀ ਰਹਿੰਦੀ ਹੈ। ਜੇਕਰ ਤੁਸੀਂ ਸਮੇਂ 'ਤੇ ਭੁਗਤਾਨ ਨਹੀਂ ਕਰਦੇ ਤਾਂ ਤੁਹਾਨੂੰ ਪਨੈਲਟੀ ਦੇਣੀ ਪਵੇਗੀ ਤੇ ਤੁਹਾਡਾ ਸਿੱਬਲ ਸਕੋਰ ਵੀ ਖਰਾਬ ਹੋ ਜਾਵੇਗਾ।

ਮਿਨਿਮਮ ਬੈਲੇਂਸ ਦਾ ਭੁਗਤਾਨ

ਜਦੋਂ ਤੁਹਾਡੇ ਕ੍ਰੈਡਿਟ ਕਾਰਡ ਦਾ ਬਿੱਲ ਜਨਰੇਟ ਹੁੰਦਾ ਹੈ ਤਾਂ ਉਸ 'ਚ ਲਾਸਟ ਪੇਮੈਂਟ ਡੇਟ ਦੇ ਨਾਲ ਮਿਨਿਮਮ ਬੈਲੇਂਸ ਦਾ ਵੀ ਜ਼ਿਕਰ ਹੁੰਦਾ ਹੈ। ਜੇਕਰ ਤੁਸੀਂ ਤੈਅ ਤਰੀਕ 'ਚ ਪੂਰੀ ਰਕਮ ਜਮ੍ਹਾ ਨਹੀਂ ਵੀ ਕਰਵਾ ਸਕਦੇ ਤਾਂ ਕੋਸ਼ਿਸ਼ ਕਰੋ ਕਿ ਮਿਨਿਮਮ ਬੈਲੇਂਸ ਦਾ ਭੁਗਤਾਨ ਕਰ ਦਿਓ। ਬੈਂਕ ਵੱਲੋਂ ਬਾਕੀ ਰਕਮ ਨਾਲ ਵਿਆਜ ਨਾਲ ਜੋੜ ਕੇ ਵਸੂਲ ਲਈ ਜਾਂਦੀ ਹੈ। ਇਸ ਲਈ ਤੁਸੀਂ ਕੋਸ਼ਿਸ ਕਰੋ ਕਿ ਪੂਰੇ ਬਿੱਲ ਦਾ ਭੁਗਤਾਨ ਹੀ ਕੀਤਾ ਜਾਵੇ।

ਕ੍ਰੈਡਿਟ ਲਿਮਿਟ ਦੀ ਪੂਰੀ ਵਰਤੋ ਕਰਨ ਤੋਂ ਬਚੋ

ਹਮੇਸ਼ਾ ਕੋਸ਼ਿਸ਼ ਕਰੋ ਕਿ ਕ੍ਰੈਡਿਟ ਕਾਰਡ ਦੀ ਪੂਰੀ ਲਿਮਿਟ ਦੀ ਵਰਤੋਂ ਨਾ ਹੋਵੇ। ਜੇਕਰ ਤੁਸੀਂ ਅਕਸਰ ਲਿਮਿਟ ਨੂੰ ਪੂਰਾ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਕ੍ਰੈਡਿਟ ਪ੍ਰੋਫਾਈਲ ਨੈਗੇਟਿਵ ਹੋ ਸਕਦੀ ਹੈ। ਪੂਰੀ ਕ੍ਰੈਡਿਟ ਲਿਮਿਟ ਦੀ ਵਰਤੋਂ ਕਰਨ 'ਤੇ ਤੁਸੀਂ ਬੈਂਕ ਵੱਲੋਂ ਕ੍ਰੈਡਿਟ ਹੰਗਰੀ ਕੈਟੇਗਿਰੀ 'ਚ ਦਾਖਲ ਹੋ ਸਕਦੇ ਹੋ, ਇਸ ਲਈ ਅਜਿਹਾ ਕਰਨ ਤੋਂ ਬਚੋ।

ਕੈਸ਼ ਕਢਵਾਉਣ ਤੋਂ ਬਚੋ

ਜੇਕਰ ਤੁਸੀਂ ਕ੍ਰੈਡਿਟ ਕਾਰਡ ਤੋਂ ਕੈਸ਼ ਦੀ ਨਿਕਾਸੀ ਕਰਦੇ ਹੋ ਤਾਂ ਕੰਪਨੀਆਂ ਬਹੁਤ ਜ਼ਿਆਦਾ ਵਿਆਜ ਤੁਹਾਡੇ ਕੋਲੋਂ ਵਸੂਲਦੀ ਹੈ। ਕਿਸੇ ਵੀ ਕੈਸ਼ ਐਡਵਾਂਸ ਲਈ ਫਿਕਸ ਚਾਰਜ ਹੁੰਦਾ ਹੈ। ਇਸ ਲਈ ਕ੍ਰੈਡਿਟ ਕਾਰਡ ਤੋਂ ਕੈਸ਼ ਕੱਢਵਾਉਣ ਤੋਂ ਬਚੋ

Posted By: Jaskamal