ਜੇਐੱਨਐੱਨ, ਨਵੀਂ ਦਿੱਲੀ : FD ਯਾਨੀ ਫਿਕਸਡ ਡਿਪਾਜ਼ਿਟ ਲੋਕਾਂ ਦੇ ਸਭ ਤੋਂ ਪਸੰਦੀਦਾ ਨਿਵੇਸ਼ ਬਦਲਾਂ 'ਚੋਂ ਇਕ ਹੈ। ਫਿਕਸਡ ਡਿਪਾਜ਼ਿਟ ਨੂੰ ਟਰਮ ਡਿਪਾਜ਼ਿਟ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਸ ਨਿਵੇਸ਼ ਬਦਲ 'ਚ ਪੈਸਾ ਇਕ ਖ਼ਾਸ ਸਮੇਂ ਲਈ ਜਮ੍ਹਾਂ ਕੀਤਾ ਜਾਂਦਾ ਹੈ। ਜੇਕਰ ਤੁਸੀਂ ਫਿਕਸਡ ਡਿਪਾਜ਼ਿਟ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਜਿਸ ਗਾਹਕ ਦਾ ਬੈਂਕ 'ਚ ਸੇਵਿੰਗ ਅਕਾਊਂਟ ਹੈ ਉਹ ਟਰਮ ਡਿਪਾਜ਼ਿਟ ਖਾਤਾ ਖੁੱਲ੍ਹਵਾ ਸਕਦਾ ਹੈ। ਕਈ ਬੈਂਕ ਸੇਵਿੰਗ ਬੈਂਕ ਅਕਾਊਂਟ ਹੋਣ 'ਤੇ ਐੱਫਡੀ ਖੋਲ੍ਹਣ ਦਾ ਬਦਲ ਦਿੰਦੇ ਹਨ।

ਕਿੰਨਾ ਪੈਸਾ ਕਰ ਸਕਦੇ ਹੋ ਇਨਵੈਸਟ

ਫਿਕਸਡ ਡਿਪਾਜ਼ਿਟ 'ਚ ਪੈਸਾ ਜਮ੍ਹਾਂ ਕਰਨ ਲਈ ਹਰ ਬੈਂਕ 'ਚ ਵੱਖਰਾ ਨਿਯਮ ਹੁੰਦਾ ਹੈ। ਹਾਲਾਂਕਿ, ਐੱਫਡੀ 'ਚ ਮੈਕਸੀਮਮ ਅਮਾਊਂਟ ਜਮ੍ਹਾਂ ਕਰਨ ਵਰਗੀ ਕੋਈ ਹੱਦ ਨਹੀਂ ਹੈ।

7 ਦਿਨਾਂ ਤੋਂ 10 ਸਾਲਾਂ ਲਈ ਨਿਵੇਸ਼

ਐੱਫਡੀ ਲਈ ਘੱਟੋ-ਘੱਟ ਤੇ ਵੱਧ ਤੋਂ ਵੱਧ ਸਮਾਂ ਇਕ ਬੈਂਕ ਤੋਂ ਦੂਸਰੇ ਬੈਂਕ ਨਾਲੋਂ ਵੱਖਰਾ ਹੁੰਦਾ ਹੈ। ਆਮ ਤੌਰ 'ਤੇ ਐੱਫਡੀ 'ਚ 7 ਦਿਨਾਂ ਦੀ ਘੱਟੋ-ਘੱਟ ਮਿਆਦ ਲਈ ਤੇ ਵੱਧ ਤੋਂ ਵੱਧ 10 ਸਾਲਾਂ ਲਈ ਨਿਵੇਸ਼ ਕੀਤਾ ਜਾ ਸਕਦਾ ਹੈ। ਤੁਸੀਂ ਉਸ ਮਿਆਦ ਨੂੰ ਚੁਣ ਸਕਦੇ ਹੋ ਜਿਸ ਲਈ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਆਪਣੀ ਐੱਫਡੀ ਰੱਖਣੀ ਚਾਹੁੰਦੇ ਹੋ।

ਇਕ ਸਾਲ ਦੀ ਮਿਆਦ ਲਈ

IDFC First Bank 8%

RBL Bank 7.60#

Lakshmi Vilas Bank 7.50%

Indusind Bank 7.25%

Yes Bank 7.25%

2 ਸਾਲ ਦੀ ਮਿਆਦ ਲਈ

IDFC First Bank 8%

RBL Bank 7.65%

DCB Bank 7.50%

Lakshmi Vilas Bank 7.50%

Au Small Finance Bank 7.50%

5 ਸਾਲ ਦੀ ਮਿਆਦ ਲਈ

DCB Bank 7.75%

IDFC First Bank 7.50%

RBL Bank 7.50%

Au Small Finance Bank 7.50%

(ਨੋਟ) ਵਿਆਜ ਦਰਾਂ ਸਾਲਾਨਾ ਜੁੜਦੀਆਂ ਹਨ...

ਪੰਜ ਸਾਲ ਤੋਂ ਜ਼ਿਆਦਾ ਮਿਆਦ ਵਾਲੇ ਬੈਂਕ ਐੱਫਡੀ 'ਚ ਨਿਵੇਸ਼ ਕਰ ਕੇ ਤੁਸੀਂ ਇਨਕਮ ਟੈਕਸ 'ਚ ਛੋਟ ਦਾ ਲਾਭ ਵੀ ਉਠਾ ਸਕਦੇ ਹੋ। ਆਮਦਨ ਕਰ ਐਕਟ ਦੀ ਧਾਰਾ 80ਸੀ ਤਹਿਤ ਤੁਸੀਂ ਟੈਕਸ ਸੇਵਿੰਗ ਐੱਫਡੀ 'ਚ ਡੇਢ ਲੱਖ ਰੁਪਏ ਤਕ ਦਾ ਨਿਵੇਸ਼ ਕਰ ਕੇ ਡਿਡਕਸ਼ਨ ਦਾ ਲਾਭ ਉਠਾ ਸਕਦੇ ਹੋ। ਹਾਲਾਂਕਿ, ਮੈਚਿਓਰਿਟੀ 'ਤੇ ਤੁਹਾਨੂੰ ਜਿਹੜਾ ਵਿਆਜ ਮਿਲੇਗਾ, ਉਹ ਟੈਕਸ ਫ੍ਰੀ ਨਹੀਂ ਹੋਵੇਗਾ।

Posted By: Seema Anand