ਨਵੀਂ ਦਿੱਲੀ ,ਪੀਟੀਆਈ : ਚੋਟੀ ਦੀਆਂ 10 ਕੰਪਨੀਆਂ 'ਚੋਂ 8 ਦੇ ਬਾਜ਼ਾਰ ਪੂੰਜੀਕਰਨ (ਐੱਮ-ਕੈਪ) 'ਚ ਪਿਛਲੇ ਹਫ਼ਤੇ 123670.47 ਕਰੋੜ ਰੁਪਏ ਦੀ ਗਿਰਾਵਟ ਆਈ। ਸਭ ਤੋਂ ਵੱਧ 44672.14 ਕਰੋੜ ਰੁਪਏ ਦੀ ਗਿਰਾਵਟ ਟਾਟਾ ਕੰਸਲਟੈਂਸੀ ਸਰਵਿਸਜ਼ (ਟੀਸੀਐੱਸ) ਦੇ ਐੱਮ-ਕੈਪ 'ਚ ਆਈ। ਟੀਸੀਐੱਸ ਦਾ ਐੱਮ-ਕੈਪ 1152770.11 ਕਰੋੜ ਰੁਪਏ ਰਿਹਾ। ਐੱਚਡੀਐੱਫਸੀ ਬੈਂਕ ਦਾ ਬਾਜ਼ਾਰ ਮੁਲਾਂਕਣ 23964.99 ਕਰੋੜ ਰੁਪਏ ਘੱਟ ਕੇ 847754.65 ਕਰੋੜ ਰੁਪਏ 'ਤੇ ਆ ਗਿਆ। ਆਈਸੀਆਈਸੀਆਈ ਬੈਂਕ, ਹਿੰਦੁਸਤਾਨ ਯੂਨੀਲੀਵਰ, ਐੱਚਡੀਐੱਫਸੀ, ਇਨਫੋਸਿਸ, ਬਜਾਜ ਫਾਇਨਾਂਸ ਤੇ ਕੋਟਕ ਮਹਿੰਦਰਾ ਬੈਂਕ ਦੇ ਬਾਜ਼ਾਰ ਪੂੰਜੀਕਰਨ 'ਚ ਵੀ ਗਿਰਾਵਟ ਆਈ।


ਦੂਜੇ ਪਾਸੇ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 24914 ਕਰੋੜ ਰੁਪਏ ਵੱਧ ਕੇ 1318952.34 ਕਰੋੜ ਰੁਪਏ 'ਤੇ ਪਹੁੰਚ ਗਿਆ। ਐੱਸਬੀਆਈ ਦੇ ਐੱਮ-ਕੈਪ 'ਚ ਵੀ ਵਾਧਾ ਦਰਜ ਕੀਤਾ ਗਿਆ ਤੇ ਇਸ ਬਾਜ਼ਾਰ ਮੁਲਾਂਕਣ 5488.63 ਕਰੋੜ ਰੁਪਏ ਵੱਧ ਕੇ 356404.36 ਕਰੋੜ ਰੁਪਏ ਰਿਹਾ। ਚੋਟੀ ਦੀਆਂ 10 ਕੰਪਨੀਆਂ 'ਚ ਰਿਲਾਇੰਸ ਇੰਡਸਟਰੀਜ਼, ਟੀਸੀਐੱਸ, ਐੱਚਡੀਐੱਫਸੀ ਬੈਂਕ, ਇਨਫੋਸਿਸ, ਹਿੰਦੁਸਤਾਨ ਯੂਨੀਲੀਵਰ, ਐੱਚਡੀਐੱਫਸੀ, ਆਈਸੀਆਈਸੀਆਈ ਬੈਂਕ, ਕੋਟਕ ਮਹਿੰਦਰਾ ਬੈਂਕ, ਐੱਸਬੀਆਈ ਤੇ ਬਜਾਜ ਫਾਇਨਾਂਸ ਸ਼ਾਮਲ ਹਨ।

Posted By: Rajnish Kaur