ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਅੱਜ ਸੋਮਵਾਰ ਨੂੰ ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ ਉੱਥੇ, ਪੈਟਰੋਲ ਦੇ ਭਾਅ ਸਥਿਰ ਬਣੇ ਹੋਏ ਹਨ। ਡੀਜ਼ਲ ਦੇ ਭਾਅ 'ਚ ਅੱਜ 5 ਤੋਂ 6 ਪੈਸੇ ਦੀ ਕਮੀ ਦੇਖੀ ਗਈ ਹੈ। ਭਾਵ ਹੁਣ ਤੁਹਾਨੂੰ ਡੀਜ਼ਲ ਖਰੀਦਣ ਲਈ ਪਹਿਲਾਂ ਨਾਲੋਂ ਘੱਟ ਕੀਮਤ ਚੁਕਾਉਣੀ ਪਵੇਗੀ। ਆਓ ਜਾਣਦੇ ਹਾਂ ਕਿ ਅੱਜ ਤੁਹਾਡੇ ਸ਼ਹਿਰ 'ਚ ਪੈਟਰੋਲ ਤੇ ਡੀਜ਼ਲ ਕਿਸ ਕੀਮਤ 'ਚ ਵਿਕ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਆਇਆ ਅਤੇ ਇਹ 71.99 ਰੁਪਏ ਪ੍ਰਤੀ ਲਿਟਰ 'ਤੇ ਹੀ ਰਿਹਾ। ਓਧਰ ਦਿੱਲੀ 'ਚ ਡੀਜ਼ਲ ਅੱਜ 6 ਪੈਸੇ ਸਸਤਾ ਹੋ ਕੇ 65.43 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।

ਪੰਜਾਬ ਦੀ ਗੱਲ ਕਰੀਏ ਤਾਂ ਚੰਡੀਗੜ੍ਹ 'ਚ ਪੈਟਰੋਲ 68.06 ਪ੍ਰਤੀ ਲਿਟਰ ਅਤੇ ਡੀਜ਼ਲ 62.37 ਪ੍ਰਤੀ ਲਿਟਰ ਵਿਕ ਰਿਹਾ ਹੈ। ਜਲੰਧਰ 'ਚ ਪੈਟਰੋਲ 71.83 ਪ੍ਰਤੀ ਲਿਟਰ ਅਤੇ ਡੀਜ਼ਲ 64.32 ਪ੍ਰਤੀ ਲਿਟਰ ਹੈ। ਅੰਮ੍ਰਿਤਸਰ 'ਚ ਪੈਟਰੋਲ 72.15 ਪ੍ਰਤੀ ਲਿਟਰ ਅਤੇ ਡੀਜ਼ਲ 64.61 ਪ੍ਰਤੀ ਲਿਟਰ ਹੈ। ਲੁਧਿਆਣਾ 'ਚ 72.40 ਪ੍ਰਤੀ ਲਿਟਰ ਅਤੇ ਡੀਜ਼ਲ 64.83 ਪ੍ਰਤੀ ਲਿਟਰ ਹੈ।

ਕੋਲਕਾਤਾ ਦੀ ਗੱਲ ਕਰੀਏ ਤਾਂ ਇੱਥੇ ਅੱਜ ਪੈਟਰੋਲ ਪੁਰਾਣੇ ਭਾਅ 74.69 ਰੁਪਏ ਪ੍ਰਤੀ ਲਿਟਰ 'ਤੇ ਵਿਕ ਰਿਹੈ ਅਤੇ ਡੀਜ਼ਲ 6 ਪੈਸੇ ਦੀ ਕਮੀ ਨਾਲ 67.81 ਪ੍ਰਤੀ ਲਿਟਰ ਹੋ ਗਿਆ ਹੈ। ਮਾਇਆਨਗਰੀ ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ਪੁਰਾਣੇ ਭਾਅ 77.65 ਰੁਪਏ ਪ੍ਰਤੀ ਲਿਟਰ 'ਤੇ ਹੀ ਰਿਹਾ ਅਤੇ ਡੀਜ਼ਲ 6 ਪੈਸੇ ਸਸਤਾ ਹੋ ਕੇ 68.60 ਰੁਪਏ ਪ੍ਰਤੀ ਲਿਟਰ 'ਤੇ ਆ ਗਿਆ। ਓਧਰ ਚੇਨਈ 'ਚ ਪੈਟਰੋਲ ਦੀ ਕੀਮਤ 74.78 ਰੁਪਏ ਪ੍ਰਤੀ ਲਿਟਰ 'ਤੇ ਹੀ ਰਹੀ। ਨਾਲ ਹੀ ਇੱਥੇ ਵੀ ਡੀਜ਼ਲ 6 ਪੈਸੇ ਸਸਤਾ ਹੋ ਕੇ 69.13 ਰੁਪਏ ਪ੍ਰਤੀ ਲਿਟਰ 'ਤੇ ਆ ਗਿਆ ਹੈ।

ਹੁਣ ਦਿੱਲੀ ਨਾਲ ਲਗਦੇ ਇਲਾਕੇ ਨੋਇਡਾ ਤੇ ਗੁਰੂਗ੍ਰਾਮ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਬਾਰੇ ਜਾਣਦੇ ਹਾਂ। ਨੋਇਡਾ 'ਚ ਅੱਜ ਪੈਟਰੋਲ ਪੁਰਾਣੇ ਭਾਅ 71.56 ਰੁਪਏ ਪ੍ਰਤੀ ਲਿਟਰ 'ਤੇ ਵਿਕ ਰਿਹਾ ਹੈ। ਉੱਥੇ ਹੀ ਡੀਜ਼ਲ ਇੱਥੇ 6 ਪੈਸੇ ਸਸਤਾ ਹੋ ਕੇ 64.69 ਰੁਪਏ ਪ੍ਰਤੀ ਲਿਟਰ 'ਤੇ ਵਿਕ ਰਿਹਾ ਹੈ। ਉੱਥੇ, ਗੁਰੂਗ੍ਰਾਮ 'ਚ ਅੱਜ ਪੈਟਰੋਲ ਪੁਰਾਣੇ ਭਾਅ 72.11 ਰੁਪਏ ਪ੍ਰਤੀ ਲਿਟਰ 'ਤੇ ਅਤੇ ਡੀਜ਼ਲ 5 ਪੈਸੇ ਸਸਤਾ ਹੋ ਕੇ 64.81 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।

Posted By: Seema Anand