ਨਵੀਂ ਦਿੱਲੀ : ਪੈਨ ਜਾਂ ਪੱਕਾ ਖਾਤਾ ਨੰਬਰ ਆਮਦਨ ਕਰ ਵਿਭਾਗ ਵਲੋਂ ਜਾਰੀ ਦਸ ਅੰਕਾਂ ਦਾ ਇਕ ਯੂਨੀਕ ਨੰਬਰ ਹੁੰਦਾ ਹੈ। ਹਰੇਕ ਵਿਅਕਤੀ ਦਾ ਪੈਨ ਨੰਬਰ ਵੱਖਰਾ ਹੁੰਦਾ ਹੈ। ਗਾਹਕ ਪੈਨ ਡੈਟਾਬੇਸ 'ਚ ਫੀਡ ਕੀਤੇ ਗਏ ਕਮਿਊਨੀਕੇਸ਼ਨ ਦੇ ਪਤੇ 'ਚ ਬਦਲਾਅ ਲਈ ਆਨਲਾਈਨ ਅਪੀਲ ਕਰ ਸਕਦੇ ਹਨ। ਇਹ ਈ-ਗਵਰਨੈਂਸ ਵੈੱਬਸਾਈਟ tin.nsdl.com 'ਤੇ ਆਨਲਾਈਨ ਸਹੂਲਤ ਜ਼ਰੀਏ ਕੀਤਾ ਜਾ ਸਕਦਾ ਹੈ।

ਜਾਣੋ 10 ਪੁਆਇੰਟਾਂ 'ਚ ਕਿਵੇਂ ਅਪਡੇਟ ਕਰੀਏ ਪੈਨ ਕਾਰਡ 'ਚ ਐਡਰੈੱਸ

  1. ਮੌਜੂਦਾ ਪੈਨ ਡਿਟੇਲ 'ਚ ਕਿਸੇ ਵੀ ਅਪਡੇਸ਼ਨ ਲਈ ਬਿਨੈਕਾਰ ਨੂੰ ਐੱਨਐੱਸਡੀਐੱਲ ਪੋਰਟਲ 'ਤੇ ਆਨਲਾਈਨ ਇਕ ਫਾਰਮ ਭਰਨਾ ਜ਼ਰੂਰੀ ਹੈ। ਯੂਜ਼ਰ਼ NSDL ਵੈੱਬਸਾਈਟ 'ਤੇ ਇਸ ਫਾਰਮ ਨੂੰ ਐਕਸੈੱਸ ਕਰ ਸਕਦਾ ਹੈ।
  2. ਫਾਰਮ NSDL ਈ-ਗਵਰਨੈਂਸ-ਟੀਆਈਐੱਨ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਹ ਟਿਨ ਸੁਵਿਧਾ ਕੇਂਦਰਾਂ 'ਤੇ ਵੀ ਉਪਲਬਧ ਹੈ।
  3. ਬਿਨੈਕਾਰ ਨੂੰ ਫਾਰਮ ਦੇ ਸਾਰੇ ਕਾਲਮ ਭਰਨੇ ਹੋਣਗੇ ਅਤੇ ਫਿਜੀਕਲ ਫਾਰਮ ਦੀ ਵਰਤੋਂ ਕਰਨ ਦੇ ਮਾਮਲੇ 'ਚ ਸੰਚਾਰ ਲਈ ਪਤੇ ਦੇ ਖੱਬੇ ਮਾਰਜਨ 'ਤੇ ਬਾਕਸ ਨੂੰ ਟਿਕ ਕਰਨਾ ਪਵੇਗਾ। ਇਕ ਆਨਲਾਈਨ ਅਰਜ਼ੀ ਦੇ ਮਾਮਲੇ 'ਚ ਇਹ ਬਾਕਸ ਡਿਫਾਲਟ ਰੂਪ 'ਚ ਟਿੱਕ ਰਹਿੰਦਾ ਹੈ।
  4. ਬਿਨੈਕਾਰ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਦਿੱਤਾ ਜਾ ਰਿਹਾ ਪਤਾ ਘਰ ਜਾਂ ਦਫ਼ਤਰ ਦਾ ਪਤਾ ਹੈ।
  5. NSDL ਅਨੁਸਾਰ, ਵਿਅਕਤੀਆਂ ਤੇ HUF (ਹਿੰਦੂ ਅਣਵੰਡੇ ਪਰਿਵਾਰ) ਤੋਂ ਇਲਾਵਾ ਹੋਰ ਸਾਰੇ ਬਿਨੈਕਾਰਾਂ ਲਈ ਦਫ਼ਤਰ ਦੇ ਪਤੇ ਦਾ ਜ਼ਿਕਰ ਸੰਚਾਰ ਲਈ ਪਤੇ ਦੇ ਰੂਪ 'ਚ ਕਰਨਾ ਲਾਜ਼ਮੀ ਹੈ।
  6. ਜੇਕਰ ਬਿਨੈਕਾਰ ਕਿਸੇ ਹੋਰ ਪਤੇ ਨੂੰ ਅਪਡੇਟ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇਕ ਵਾਧੂ ਸ਼ੀਟ 'ਚ ਉਸੇ ਦੀ ਡਿਟੇਲ ਭਰਨੀ ਪਵੇਗੀ, ਜਿਸ ਨੂੰ ਫਾਰਮ ਨਾਲ ਅਟੈਚ ਕੀਤਾ ਜਾਣਾ ਹੈ।
  7. ਬਿਨੈਕਾਰ ਨੂੰ ਸੰਚਾਰ ਪਤੇ ਦਾ ਪ੍ਰਮਾਣ ਦੇਣਾ ਲਾਜ਼ਮੀ ਹੈ।
  8. ਜੇਕਰ ਐੱਨਐੱਸਡੀਐੱਲ ਅਨੁਸਾਰ, ਕਿਸੇ ਹੋਰ ਪਤੇ 'ਚ ਪਰਿਵਰਤਨ ਦੀ ਮੰਗ ਕੀਤੀ ਜਾਂਦੀ ਹੈ ਤਾਂ ਬਿਨੈਕਾਰ ਨੂੰ ਉਸੇ ਦਾ ਸਬੂਤ ਦੇਣਾ ਪਵੇਗਾ।
  9. ਸਹਾਇਕ ਦਸਤਾਵੇਜ਼ਾਂ ਨਾਲ ਫਾਰਮ ਐੱਨਐੱਸਡੀਐੱਲ ਟਿਨ-ਸਵਿਧਾ ਕੇਂਦਰ ਜਾਂ ਪੈਨ ਕੇਂਦਰ 'ਚੋਂ ਕਿਸੇ 'ਤੇ ਵੀ ਜਮ੍ਹਾਂ ਕੀਤਾ ਜਾ ਸਕਦਾ ਹੈ।
  10. ਆਨਲਾਈਨ ਬਿਨੈਕਾਰਾਂ ਨੂੰ ਸਿਗਨੇਚਰ ਵਾਲੀ ਸਲਿੱਪ ਤੇ ਦਸਤਾਵੇਜ਼ਾਂ ਨਾਲ ਇਨਕਮ ਟੈਕਸ ਪੈਨ ਸਰਵਿਸਿਜ਼ ਯੂਨਿਟ ਨੂੰ ਭੇਜਣਾ ਪਵੇਗਾ।

Posted By: Seema Anand