ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਆਧਾਰ ਕਾਰਡ ਬੇਹੱਦ ਜ਼ਰੂਰੀ ਦਸਤਾਵੇਜ਼ ਹੈ। ਸਬਸਿਡੀ ਦਾ ਲਾਭ ਲੈਣ ਲਈ ਬੇਹੱਦ ਜ਼ਰੂਰੀ ਹੈ ਕਿ ਬੈਂਕ ਅਕਾਊਂਟ ਨਾਲ ਆਧਾਰ ਨੰਬਰ ਲਿੰਕ ਹੋਵੇ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ, ਪੀਐੱਮ ਆਵਾਸ ਯੋਜਨਾ, ਪ੍ਰਧਾਨ ਮੰਤਰੀ ਜਨਧਨ ਯੋਜਨਾ, ਉਜਵਲਾ ਯੋਜਨਾ, ਫਸਲ ਬੀਮਾ ਯੋਜਨਾ, ਐੱਲਪੀਜੀ ਸਿਲੰਡਰ ਸਬਸਿਡੀ ਵਰਗੀਆਂ ਕਈ ਯੋਜਨਾਵਾਂ ਲਈ 12 ਨੰਬਰ ਦੇ ਆਧਾਰ ਨੂੰ ਬੈਂਕ ਖਾਤੇ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ।

ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (UIDAI) ਨੇ ਜਨਤਾ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਹੁਣ ਲਿੰਕ resident.uidai.gov.in/bank-mapper 'ਤੇ ਲਾਗਇਨ ਕਰ ਕੇ ਆਪਣੇ ਬੈਂਕ ਅਕਾਊਂਟ ਆਧਾਰ ਨਾਲ ਲਿੰਕ ਦੀ ਜਾਂਚ ਕੀਤੀ ਜਾ ਸਕੀਦ ਹੈ। ਯੂਆਈਡੀਏਆਈ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਅਧਿਕਾਰਤ ਟਵਿੱਟਰ ਅਕਾਊਂਟ ਤੋਂ ਕੀਤੇ ਟਵੀਟ 'ਚ ਲਿਖਿਆ ਹੈ- ਕੀ ਤੁਸੀਂ ਖ਼ੁਦ ਆਪਣੇ ਆਧਾਰ ਬੈਂਕ ਲਿੰਕਿੰਗ ਸਟੇਟਸ ਦੀ ਜਾਂਚ ਕਰਨਾ ਚਾਹੁੰਦੇ ਹੋ? ਜੇਕਰ ਤੁਹਾਡਾ ਮੋਬਾਈਲ ਨੰਬਰ ਆਧਾਰ ਨਾਲ ਜੁੜਿਆ ਤਾਂ ਆਨਲਾਈਨ ਕਰ ਸਕਦੇ ਹੋ। ਇਸ ਲਿੰਕ https//cutt.ly/ykziZ6a 'ਤੇ ਕਲਿੱਕ ਕਰੋ।

ਇੰਝ ਕਰੋ ਚੈੱਕ

Posted By: Seema Anand