ਨਵੀਂ ਦਿੱਲੀ, ਬਿਜਨੈੱਸ ਡੈਸਕ : ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਨੂੰ ਕੰਟਰੋਲ Indian Railways ਹੌਲੀ-ਹੌਲੀ ਟ੍ਰੇਨਾਂ ਸ਼ੁਰੂ ਕਰ ਰਿਹਾ ਹੈ। ਇਸ 'ਚ ਉਸ ਨੇ Contactless Ticket booking ਲਈ ਚਲ ਰਹੀ ਆਪਣੀ ਮੁਹਿੰਮ ਨੂੰ ਅੱਗੇ ਵਧਾ ਦਿੱਤਾ ਹੈ। ਇਸ ਤਹਿਤ ਯੂਨੀਫਾਈਡ ਪੇਮੈਂਟਸ ਇੰਟਰਫੇਸ ਤੋਂ ਟ੍ਰੇਨ ਟਿਕਟ ਦਾ ਪੇਮੈਂਟ ਕਰਨ 'ਤੇ ਡਿਸਕਾਊਂਟ ਮਿਲੇਗਾ। UPI ਤੋਂ ਟਿਕਟ ਪੇਮੈਂਟ 'ਤੇ ਬੈਸਿਕ ਕਿਰਾਏ 'ਚ 5% ਦੀ ਛੋਟ ਮਿਲੇਗੀ।

Vaccination ਤੋਂ ਬਾਅਦ ਮਿਲੇਗਾ Ticket

ਇਹੀ ਨਹੀਂ Indian Railways ਟ੍ਰੇਨਾਂ 'ਚ ਵੈਕਸੀਨੇਸ਼ਨ ਸਰਟੀਫਿਕੇਟ ਲੈ ਕੇ ਸਫਰ ਕਰਨ ਦਾ ਫੈਸਲਾ ਕਰ ਸਕਦਾ ਹੈ। ਭਾਵ ਟ੍ਰੇਨ 'ਚ ਸਫਰ ਲਈ ਸਾਰਿਆਂ ਨੂੰ ਵੈਕਸੀਨੇਸ਼ਨ ਕਰਵਾਉਣਾ ਪਵੇਗਾ। ਉਦੋਂ ਉਹ ਰੇਲ ਰਾਹੀਂ ਸਫਰ ਕਰ ਸਕਣਗੇ।

UPI Payment

ਰੇਲਵੇ ਦੇ ਹਾਲੀਆ ਆਦੇਸ਼ ਮੁਤਾਬਕ ਰਾਖਵਾਂਕਰਨ ਟਿਕਟ ਦਾ ਭੁਗਤਾਨ ਯੂਪੀਆਈ ਤੋਂ ਕਰਨ 'ਤੇ 5 ਫੀਸਦੀ ਦੀ ਛੋਟ ਦਿੱਤੀ ਜਾਵੇ। ਇਹ ਸਹੂਲਤ 12 ਜੂਨ 2022 ਤਕ ਦੀ ਯਾਤਰਾ 'ਤੇ ਮਿਲੇਗੀ। ਯੂਪੀਆਈ ਤਹਿਤ ਭੀਮ ਐਪ ਨੂੰ ਵੀ ਵਧਾਵਾ ਦਿੱਤਾ ਜਾ ਰਿਹਾ ਹੈ। ਯੂਪੀਆਈ ਨਾਲ ਭੁਗਤਾਨ ਕਰਨ 'ਤੇ ਯਾਤਰੀਆਂ ਨੂੰ ਉਸ ਪੀਐਨਆਰ 'ਤੇ ਲਏ ਗਏ ਸਾਰੇ ਯਾਤਰੀਆਂ ਨੂੰ ਰਿਆਇਤ ਦਿੱਤੀ ਜਾਵੇਗੀ। ਭਾਰਤੀ ਰੇਲਵੇ ਨੇ 1 ਦਸਬੰਰ 2017 ਤੋਂ ਟਿਕਟਾਂ ਲਈ UPI ਪੇਮੈਂਟ ਲੈਣ ਦਾ ਇਹ ਤਰੀਕਾ ਸ਼ੁਰੂ ਕੀਤਾ ਸੀ।

ਇਸ ਤਰ੍ਹਾਂ ਬੁੱਕ ਕਰੋ ਟਿਕਟ

  • Railway ਦੇ PRS ਕਾਊਂਟਰ 'ਤੇ ਟਿਕਟ ਬੁੱਕ ਕਰਨ ਦਾ ਫਾਰਮ ਲਵੋ।
  • ਫਾਰਮ 'ਚ ਯਾਤਰਾ ਦੀ ਡਿਟੇਲ ਭਰਨ ਤੋਂ ਬਾਅਦ ਉਸ Clerk ਨੂੰ ਦਿਓ।
  • ਫਿਰ ਯਾਤਰੀ ਨੂੰ ਪੇਮੈਂਟ ਦੇ ਰੂਪ 'ਚ UPI/Bhim ਨਾਲ ਟਿਕਟ ਦੀ ਕੀਮਤ ਭਰਨ ਦਾ ਬਦਲ ਚੁਣਨਾ ਹੋਵੇਗਾ।
  • Clerk ਇਸ 'ਚ ਤੁਹਾਡੀ ਮਦਦ ਕਰੇਗਾ।
  • ਪੇਮੈਂਟ ਦੀ ਪੁਸ਼ਟੀ ਕਰਨ ਲਈ ਯਾਤਰੀਆਂ ਨੂੰ ਉਸ ਦੇ ਮੋਬਾਈਲ 'ਤੇ ਪੇਮੈਂਟ ਨਾਲ ਜੁੜਿਆ ਇਕ SMS ਮਿਲੇਗਾ।
  • ਪੇਮੈਂਟ ਦਾ ਮੈਸੇਜ ਕਨਫਰਮ ਕਰਨ ਤੋਂ ਬਾਅਦ ਕਿਰਾਇਆ UPI ਨਾਲ ਜੁੜੇ ਖਾਤੇ ਤੋਂ ਡੈਬਿਟ ਹੋ ਜਾਵੇਗਾ। PRS ਕਾਊਂਟਰ ਕਲਰਕ ਟਿਕਟ ਪ੍ਰਿੰਟ ਕਰੇਗਾ ਤੇ ਯਾਤਰੀ ਨੂੰ ਦੇ ਦੇਵੇਗਾ।

Posted By: Ravneet Kaur