ਨਵੀਂ ਦਿੱਲੀ, ਪੀਟੀਆਈ : ਚੀਨ ਨੇ ਭਾਰਤ ’ਚ “iktok ਸਮੇਤ 59 ਚੀਨੀ ਐਪ ਦੀ ਭਾਰਤ ’ਚ ਵਾਪਸੀ ’ਤੇ ਹਮੇਸ਼ਾ ਲਈ ਪਾਬੰਦੀ ਲਗਾਏ ਜਾਣ ਵਾਲੇ ਫ਼ੈਸਲੇ ’ਤੇ ਭੜਕ ਉੱਠਿਆ ਹੈ। ਕੇਂਦਰ ਸਰਕਾਰ ਨੇ 59 ਚੀਨੀ ਐਪ ਦੀ ਵਾਪਸੀ ਦੀ ਰਾਹ ਨੂੰ ਰੋਕ ਦਿੱਤਾ ਹੈ, ਜਿਸ ਨਾਲ ਚੀਨ ਨਾਰਾਜ਼ਗੀ ਜ਼ਾਹਿਰ ਕਰ ਰਿਹਾ ਹੈ।

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਬੀਤੇ ਸਾਲ 2019 ’ਚ 59 ਚੀਨੀ ਐਪ ’ਤੇ ਲਗਾਈ ਗਈ ਪਾਬੰਦੀ ਨਾਲ ਵਿਸ਼ਵ ਵਪਾਰ ਸੰਗਠਨ (ਡਬਲਯੂਟੀਓ) ਦੇ ਸਿਧਾਂਤਾਂ ਤੇ ਬਾਜ਼ਾਰ ਦੇ ਨਿਯਮਾਂ ਖ਼ਿਲਾਫ਼ ਦੱਸਿਆ ਹੈ। ਭਾਰਤ ’ਚ ਸਥਿਤ ਚੀਨੀ ਦੂਤਾਵਾਸ ਦੇ ਬੁਲਾਰੇ ਜੀ ਰੋਂਗ ਨੇ ਕਿਹਾ ਕਿ ਭਾਰਤ ਦਾ ਇਹ ਕਦਮ ਨਾ ਸਿਰਫ਼ ਡਬਲਯੂਟੀਓ ਦੇ ਸਿਧਾਂਤਾਂ ਖ਼ਿਲਾਫ਼ ਹੈ ਬਲਕਿ ਬਾਜ਼ਾਰ ਦੇ ਸਿਧਾਂਤਾਂ ਦੇ ਵੀ ਖ਼ਿਲਾਫ਼ ਹੈ।

ਭਾਰਤੀ 'ਚ ਕਾਰੋਬਾਰ ਨੂੰ ਬੰਦ ਕਰਨ ਦਾ ਕੀਤਾ ਐਲਾਨ

ਚੀਨ ਦੀ ਸੋਸ਼ਲ ਮੀਡੀਆ ਕੰਪਨੀ Bytedance ਨੇ ਆਪਣੇ ਭਾਰਤੀ ਕਾਰੋਬਾਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਦੇਸ਼ ’ਚ ਕੰਪਨੀ ਦੀਆਂ ਸੇਵਾਵਾਂ (Services ) ’ਤੇ ਪਾਬੰਦੀ ਜਾਰੀ ਰਹਿਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ByteDance ਵੱਲੋਂ ਇਹ ਐਲਾਨ ਕੀਤਾ ਗਿਆ ਹੈ। ByteDance ਕੋਲ Tiktok ਤੇ Helo Apps ਦੀ Owner ਹੈ।

Tiktok ਦੇ ਵਿਸ਼ਵ ਕਾਰੋਬਾਰ ਦੀ Interim Chief Venice Papas ਤੇ Global Business Solutions ਦੇ Vice President Blake Chandley ਨੇ ਕੰਪਨੀ ਦੇ ਕਰਮਚਾਰੀਆਂ ਨੂੰ ਭੇਜੇ ਆਪਣੇ ਸੰਯੁਕਤ ਪੱਤਰ ’ਚ ਕਿਹਾ ਹੈ ਕਿ ਕੰਪਨੀ ਆਪਣੀ ਟੀਮ ਦਾ ਆਕਾਰ ਕੰਮ ਕਰ ਰਹੀ ਹੈ ਤੇ ਇਸ ਨਾਲ ਭਾਰਤ ਦੇ ਸਾਰੇ ਕਰਮਚਾਰੀਆਂ ’ਤੇ ਅਸਰ ਦੇਖਣ ਨੂੰ ਮਿਲੇਗਾ।


ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੇ ਭਾਰਤ ’ਚ ਵਾਪਸੀ ਨੂੰ ਲੈ ਕੇ ਅਨਿਸ਼ਚਿਤਾ ਜਾਹਿਰ ਕੀਤੀ ਹੈ ਪਰ ਇਸ ਗੱਲ ਦੀ ਉਮੀਦ ਜਤਾਈ ਹੈ ਕਿ ਆਉਣ ਵਾਲੇ ਸਮੇਂ ’ਚ ਅਜਿਹਾ ਦੇਖਣ ਨੂੰ ਮਿਲ ਸਕਦਾ ਹੈ।


Bytedance ਦੇ ਇਕ ਸੂਤਰ ਨੇ ਦੱਸਿਆ ਕਿ ਕੰਪਨੀ ਨੇ ਬੁੱਧਵਾਰ ਨੂੰ ਇਕ town hall ਦਾ ਸਮਾਗਮ ਕਰਵਾਇਆ, ਜਿੱਥੇ ਕੰਪਨੀ ਦੇ ਭਾਰਤੀ ਕਾਰੋਬਾਰੀ ਨੂੰ ਬੰਦ ਕੀਤੇ ਜਾਣ ਦਾ ਐਲਾਨ ਹੋਇਆ।


Tiktok ਦੇ ਬੁਲਾਰੇ ਨੇ ਸੰਪਰਕ ਕੀਤੇ ਜਾਣ ’ਤੇ ਕਿਹਾ ਕਿ ਕੰਪਨੀ ਨੇ ਭਾਰਤ ਸਰਕਾਰ ਦੇ 29 ਜੂਨ, 2020 ਦੇ ਹੁਕਮ ਦੇ ਅਨੁਪਾਲਨ ਲਈ ਕਾਫੀ ਤੇਜ਼ੀ ਨਾਲ ਕੰਮ ਕੀਤਾ ਹੈ ਤੇ ਆਪਣੇ ਐਪ ਨੂੰ ਭਾਰਤੀ ਨਿਯਮਾਂ ਦੇ ਅਨੁਰੂਪ ਲਈ ਲਗਾਤਾਰ ਕੰਮ ਕਰ ਰਹੀ ਹੈ।

Posted By: Rajnish Kaur