ਜੇਐੱਨਐੱਨ, ਨਵੀਂ ਦਿੱਲੀ : ਟਿਕਟਾਕ ਸਟਾਰ ਆਮਿਰ ਸਿੱਦੀਕੀ ਵਿਵਾਦਾਂ 'ਚ ਫਸੇ ਹੋਏ ਹਨ। ਆਮਿਰ ਤੇ ਉਨ੍ਹਾਂ ਦੇ ਭਰਾ ਫੈਜ਼ਲ ਸਿੱਦੀਕੀ ਟਿਕਟਾਕ ਦਾ ਕਾਫੀ ਫੇਮਸ ਚਿਹਰਾ ਹੈ ਪਰ ਯੂ-ਟਿਊਬ ਸਟਾਰ ਕੈਰੀ ਮਿਨਾਟੀ ਨੇ ਜਦੋਂ ਆਮਿਰ ਸਿੱਦੀਕੀ ਨੂੰ ਰੋਸਟ ਕੀਤਾ ਤੇ ਉਸ ਤੋਂ ਬਾਅਦ ਆਮਿਰ ਤੇ ਉਨ੍ਹਾਂ ਦੇ ਭਰਾ ਫ਼ੈਜ਼ਲ ਜ਼ਿਆਦਾ ਚਰਚਾ 'ਚ ਆ ਗਏ ਹਨ। ਮਾਮਲਾ ਉਦੋਂ ਵਧ ਗਿਆ ਜਦੋਂ ਯੂ-ਟਿਊਬ ਤੋਂ ਕੈਰੀ ਮਿਨਾਟੀ ਦੇ ਵੀਡੀਓ ਡਿਲੀਟ ਕਰ ਦਿੱਤੀ ਗਈ। ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਟਿਕ ਟਾਕ ਵਰਸੇਜ਼ ਯੂ-ਟਿਊਬ ਦੀ ਜੰਗ ਛਿੜ ਗਈ।

ਇਸ ਦੌਰਾਨ ਆਮਿਰ ਤੇ ਫ਼ੈਜ਼ਲ ਦੇ ਕੁਝ ਅਜਿਹੇ ਵੀਡੀਓ ਸੋਸ਼ਲ ਮੀਡੀਆ 'ਤੇ ਮੀਮਜ਼ ਵਾਇਰਲ ਹੋਏ ਜਿਨ੍ਹਾਂ 'ਤੇ ਹੰਗਾਮਾ ਖੜ੍ਹਾ ਹੋ ਗਿਆ। ਇਸ ਤੋਂ ਬਾਅਦ ਟਿਕਟਾਕ ਨੇ ਆਮਿਰ ਤੇ ਫੈਜ਼ਲ ਦਾ ਅਕਾਊਂਟ ਵੀ ਸੰਸਪੈਂਡ ਕਰ ਦਿੱਤਾ। ਹਾਲਾਂਕਿ ਆਮਿਰ ਦਾ ਅਕਾਊਂਟ ਰੀਐਕਟਿਵੇਟ ਹੋ ਚੁੱਕਿਆ ਹੈ ਪਰ ਫੈਜ਼ਲ ਦਾ ਅਕਾਊਂਟ ਹੁਣ ਵੀ ਸੰਸਪੈਂਡ ਹੈ। ਇਨ੍ਹਾਂ ਸਾਰੇ ਵਿਵਾਦਾਂ ਵਿਚਕਾਰ ਹੁਣ ਆਮਿਰ ਇਕ ਹੋਰ ਕਾਰਨ ਖ਼ਬਰਾਂ 'ਚ ਆ ਗਏ ਹਨ। ਇਸ ਵਾਰ ਉਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਟਰੋਲ ਹੋਣ ਕਾਰਨ ਹੈ ਉਨ੍ਹਾਂ ਦੀ 'ਬਿਕਰੀ'। ਜੀ ਹਾਂ, ਆਮਿਰ ਸਿੱਦੀਕੀ OLX 'ਤੇ 200 ਰੁਪਏ 'ਚ ਮਿਲ ਰਹੇ ਹਨ। ਇਹ ਅਸੀਂ ਨਹੀਂ ਕਹਿ ਰਹੇ ਬਲਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਕੁਝ ਟਵੀਟਸ ਪੂਰੀ ਕਹਾਣੀਆਂ ਬਿਆਨ ਕਰ ਰਹੇ ਹਨ।

ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੁਝ ਟਵੀਟਸ ਸਾਹਮਣੇ ਆਏ ਹਨ, ਜਿਸ 'ਚ OLX ਵੈੱਬਸਾਈਟ ਦਾ ਸਕ੍ਰੀਨਸ਼ਾਟ ਨਜ਼ਰ ਆ ਰਿਹਾ ਹੈ। ਇਸ ਸਕ੍ਰੀਨਸ਼ਾਟ 'ਚ ਆਮਿਰ ਸਿਧੀਕੀ ਦੀ ਫੋਟੋ ਲੱਗੀ ਹੋਈ ਹੈ ਤੇ ਉਸ ਦੇ ਹੇਠਾਂ ਲਿਖਿਆ ਹੈ ਕੀਮਤ 200 ਰੁਪਏ। ਯੂਜ਼ਰ ਇਸ ਸਕ੍ਰੀਨਸ਼ਾਟ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕਰ ਆਮਿਰ ਦਾ ਮਜ਼ਾਕ ਬਣਾ ਰਹੇ ਹਨ। WM Buzz ਦੀ ਖ਼ਬਰ ਮੁਤਾਬਿਕ ਇਹ ਸਕ੍ਰੀਨਸ਼ਾਟ ਦੇਖਣ ਤੋਂ ਬਾਅਦ OLX ਟੀਮ ਨੇ ਉਸ ਯੂਜ਼ਰ ਨੂੰ ਵਾਰਨਿੰਗ ਦਿੱਤੀ ਸੀ ਕਿ ਉਹ ਆਮਿਰ ਦੀ ਫੋਟੋ ਉੱਥੋਂ ਹਟਾ ਲੈਣ। ਜਦੋਂ ਯੂਜ਼ਰ ਨੇ ਅਜਿਹਾ ਨਹੀਂ ਕੀਤਾ ਤਾਂ OLX ਨੇ ਉਸ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਹੈ।

Posted By: Amita Verma