ਜੇਐੱਨਐੱਨ, ਨਵੀਂ ਦਿੱਲੀ : ਆਨਲਾਈਨ ਆਧਾਰ ਈ-ਕੇਵਾਈਸੀ ਦਾ ਇਸਤੇਮਾਲ ਕਰ ਕੇ ਨੈਸ਼ਨਲ ਪੈਨਸ਼ਨ ਸਿਸਟਮ (ਐੱਨਪੀਐੱਸ) ਅਕਾਊਂਟ ਖੁੱਲ੍ਹਵਾਉਣਾ ਕਾਫੀ ਆਸਾਨ ਹੈ। ਐੱਨਐੱਸਡੀਐੱਲ-ਸੀਆਰਏ ਨੇ ਆਪਣੇ ਈ-ਐੱਨਪੀਐੱਸ ਪਲੈਟਫਾਰਮ ’ਤੇ ਗਾਹਕ ਨਾਮਜ਼ਦਗੀ ਲਈ ਆਧਾਰ ਬੇਸਡ ਆਨਲਾਈਨ ਈ-ਕੇਵਾਈਸੀ ਤਸਦੀਕ ਕਰਵਾਉਣ ਦੀ ਪ੍ਰਕਿਰਿਆ ਨੂੰ ਸਮਰੱਥ ਬਣਾਇਆ ਹੈ।

ਈ-ਐੱਨਪੀਐੱਸ ਪੀਐੱਫਆਰਡੀਏ ਵੱਲੋਂ ਨਿਯੁਕਤ ਸੈਂਟਰਲ ਰਿਕਾਰਡ ਕੀਪਿੰਗ ਏਜੰਸੀਜ਼ (ਸੀਆਰਏ) ਦਾ ਇਕ ਆਨਲਾਈਨ ਐੱਨਪੀਐੱਸ ਆਨ-ਬੋਰਡਿੰਗ ਪਲੈਟਫਾਰਮ ਹੈ। ਇਥੇ ਕੋਈ ਵੀ ਐੱਨਪੀਐੱਸ ’ਚ ਨਾਮਜ਼ਦਗੀ ਕਰਵਾ ਸਕਦਾ ਹੈ। ਨਾਲ ਹੀ ਇਥੇ ਆਨਲਾਈਨ ਯੋਗਦਾਨ ਵੀ ਦਿੱਤਾ ਜਾ ਸਕਦਾ ਹੈ।

ਇਸ ਪਲੈਟਫਾਰਮ ’ਚ ਮੌਜੂਦਾ ਸਬਸਕ੍ਰਾਈਬਰ ਅਪਣਾ ਟੀਅਰ-2 ਖਾਤਾ ਐਕਟਿਵ ਕਰ ਸਕਦੇ ਹਨ। ਇਸ ਤੋਂ ਪਹਿਲਾਂ ਤਕ ਈ-ਐੱਨਪੀਐੱਸ ਤਹਿਤ ਨਾਮਜ਼ਦ ਆਧਾਰ ਆਫਲਾਈਨ ਈ-ਕੇਵਾਈਸੀ ਜਾਂ ਵਿਅਕਤੀ ਦੇ ਪੈਨ ਤੇ ਬੈਂਕ ਖਾਤੇ ਜ਼ਰੀਏ ਹੁੰਦਾ ਸੀ ਪਰ ਹੁਣ ਆਧਾਰ ਕਾਰਡ ਬੇਸਡ ਆਨਲਾਈਨ-ਈ ਕੇਵਾਈਸੀ (ਈ-ਕੇਵਾਈਸੀ) ਤਸਦੀਕ ਕਰਵਾਉਣ ਦੀ ਪ੍ਰਕਿਰਿਆ ਤੋਂ ਐੱਨਪੀਐੱਸ ਖਾਤਾ ਖੋਲ੍ਹਣ ਦੀ ਪ੍ਰਕਿਰਿਆ ਆਸਾਨ ਹੋ ਗਈ ਹੈ। ਆਓ ਜਾਣਦੇ ਹਾਂ ਕਿ ਇਸ ਦਾ ਕੀ ਪ੍ਰੋਸੈੱਸ ਹੈ।


1. ਤੁਹਾਨੂੰ ਈ-ਐੱਨਪੀਐੱਸ ਪੋਰਟਲ (https://enps.nsdl.com/eNPS/NationalPensionSystem.html) 'ਤੇ ਜਾਣਾ ਹੋਵੇਗਾ।

2. ਹੁਣ ਤੁਹਾਨੂੰ “National Pension System” ਤੇ ਉਸ ਤੋਂ ਬਾਅਦ “Registration” ਵਿਕਲਪ 'ਤੇ ਕਲਿਕ ਕਰੋ।


3. ਹੁਣ "New Registration" 'ਚ ਖਾਤੇ ਦੇ ਪ੍ਰਕਾਰ ਦੀ ਚੋਣ ਕਰੋ। ਉਸ ਤੋਂ ਬਾਅਦ ਭਾਰਤੀ ਨਾਗਰਿਕ, ਏਆਰਆਈ ਜਂ ਓਸੀਆਈ ਵਿਚੋਂ ਇਕ ਵਿਕਲਪ ਦੀ ਚੋਣ ਕਰੋ।


4. ਹੁਣ "Register With" ਵਿਚੋਂ ''Adhaar Online/Offline KYC” ਵਿਕਲਪ ਦੀ ਚੋਣ ਕਰੋ। ਹੁਣ ਇਸ ਤੋਂ ਬਾਅਦ ‘Tier types’ ਵਿਚੋਂ "Tier I only" ਵਿਕਲਪ ਦੀ ਚੋਣ ਕਰੋ।


5. ਹੁਣ ਤੁਹਾਨੂੰ 12 ਅੰਕਾਂ ਦਾ ਆਧਾਰ ਜਾਂ 16 ਅੰਕਾਂ ਦੀ ਵਰਚੂਅਲ ਆਈਡੀ ਦਰਜ ਕਰਵਾਉਣੀ ਹੋਵੇਗੀ ਤੇ ਉਸ ਤੋਂ ਬਾਅਦ ਜਨਰੇਟ ਓਪੀਟੀ 'ਤੇ ਕਲਿਕ ਕਰਨਾ ਹੋਵੇਗਾ।


6. ਹੁਣ ਤੁਹਾਨੂੰ ਪ੍ਰਾਪਤ ਹੋਈ ਓਟੀਪੀ ਦਰਜ ਕਰਵਾਉਣੀ ਹੋਵੇਗੀ।


7. ਸਫਲ ਨਾਮਜ਼ਾਦਗੀ 'ਤੇ ਤੁਹਾਡੇ ਜੰਨਸੰਖਿਆ ਵੇਰਵੇ ਜਿਹੇ ਨਾਂ, ਲਿੰਗ, ਜਨਮ ਤਰੀਕ, ਪਤਾ, ਫੋਟੋ ਨੂੰ ਆਧਾਰ ਰਿਕਾਰਡ ਤੋਂ ਪ੍ਰਾਪਤ ਕੀਤਾ ਜਾਵੇਗਾ।


8. ਹੁਣ ਤੁਹਾਨੂੰ ਐੱਨਪੀਐੱਸ ਨਾਮਜ਼ਦਗੀ ਪ੍ਰਸੋੱਸ ਲਈ ਦੂਸਰੇ ਮੰਗੇ ਗਏ ਵੇਰਵੇ ਦਰਜ ਕਰਨੇ ਹੋਂਣਗੇ।


9. ਹੁਣ ਤੁਹਾਨੂੰ ਅਪਣਾ ਪਹਿਲਾ ਐੱਨਪੀਐੱਸ ਯੋਗਦਾਨ ਦੇਣਾ ਹੋਵੇਗਾ ਤੇ ਓਟੀਪੀ ਦਰਜ ਕਰਵਾਉਣੀ ਹੋਵੇਗੀ। ਇਸ ਦੇ ਨਾਲ ਹੀ ਤੁਹਾਡਾ ਐੱਨਪੀਐੱਸ ਖਾਤਾ ਖੁੱਲ੍ਹ ਜਾਵੇਗਾ।

Posted By: Sunil Thapa