ਜੇਐੱਨਐੱਨ, ਨਵੀਂ ਦਿੱਲੀ। 2022 ’ਚ ਪੈਨਸ਼ਨਰਾਂ ਲਈ ਇਕ ਖੁਸ਼ਖਬਰੀ ਆ ਰਹੀ ਹੈ। ਸਰਕਾਰ ਨੇ ਉਨ੍ਹਾਂ ਦੀ ਵਧਦੀ ਮਹਿੰਗਾਈ ਰਾਹਤ ਨੂੰ ਉਨ੍ਹਾਂ ਦੇ ਪੈਨਸ਼ਨ ਖਾਤੇ ’ਚ ਪਾਉਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਬੈਂਕਾਂ ਨੂੰ ਕਿਹਾ ਹੈ ਕਿ ਜਿਨ੍ਹਾਂ ਪੈਨਸ਼ਨਰਾਂ ਦੀ ਮਹਿੰਗਾਈ ਰਾਹਤ ’ਚ ਵਾਧਾ ਹੋਇਆ ਹੈ,ਉਨ੍ਹਾਂ ਨੂੰ ਉਸ ਦੇ ਮੁਤਾਬਕ ਪੈਨਸ਼ਨ ਕੈਲਕੁਲੇਟ ਕਰਕੇ ਦੇਣਾ ਸ਼ੁਰੂ ਕਰ ਦੇਣ। ਸੈਂਟਰਲ ਪੈਨਸ਼ਨ ਅਕਾਊਂਟਿੰਗ ਆਫ਼ਿਸ ਦੇ ਸੀਨੀਅਰ ਅਕਾਊਂਟਸ ਅਫ਼ਸਰ ਸਤੀਸ਼ ਕੁਮਾਰ ਗਰਗ ਮੁਤਾਬਕ ਬੈਂਕਾਂ ਨੂੰ ਜਲਦ ਤੋਂ ਜਲਦ Central Civil Pensioners, Freedom fighters (SSS Yojana), Justices of the Supreme Court, Members of Parliament ਤੇ ਦੂਸਰੇ ਪੈਨਸ਼ਨਰਾਂ ਨੂੰ ਰਕਮ ਜਾਰੀ ਕਰਨੀ ਹੈ। ਇਸ ’ਚ ਉਹ ਵਾਧਾ ਸ਼ਾਮਲ ਹੋਵੇਗਾ ਜੋ ਉਨ੍ਹਾਂ ਦੇ ਵਿਭਾਗ ਨੇ ਲਗਾਇਆ ਹੈ। ਜੇ ਪੈਨਸ਼ਨ ਡਰਾਇੰਗ ਬੈਂਕ ਨੂੰ ਹੁਕਮ ਨਹੀਂ ਮਿਲਿਆ ਤਾਂ ਉਹ ਇਸ ਸੰਬੰਧੀ ਪੋਰਟਲ ਕੋਲੋਂ ਜਾਣਕਾਰੀ ਲੈ ਸਕਦੇ ਹਨ।

ਇਨ੍ਹਾਂ ਵਿਭਾਗਾਂ ਨੇ ਦਿੱਤੇ ਆਦੇਸ਼

Department of Pension and Pensioners’ Welfare (DoPPW)

Freedom Fighters & Rehabilitation (FFR) Division, Ministry of Home Affairs

Department of Justice

Ministry of Civil Aviation & Tourism

Department of Public Enterprises

ਦੱਸਣਯੋਗ ਹੈ ਕਿ ਸਰਕਾਰ ਫ੍ਰੀਡਮ ਫ਼ਾਈਟਰਜ਼ ਦੀ ਮਹਿੰਗਾਈ ਰਾਹਤ ’ਚ ਪਹਿਲਾਂ ਹੀ ਵਾਧਾ ਕਰ ਚੁੱਕੀ ਹੈ। 1ਜੁਲਾਈ, 2021 ਤੋਂ ਸੁਤੰਤਰਤਾ ਸੈਨਾਨੀ ਪੈਨਸ਼ਨਰਾਂ ਦੀ ਮਹਿੰਗਾਈ ਰਾਹਤ ਦਰਾਂ ਲਾਗੂ ਕੀਤੀਆਂ ਗਈਆਂ ਹਨ। ਉਨ੍ਹਾਂ ਦੀ ਪੈਨਸ਼ਨ 3000 ਰੁਪਏ ਤੋਂ ਵਧ ਕੇ 9000 ਰੁਪਏ ਤੱਕ ਵਧ ਗਈ ਹੈ।

ਹੁਣ ਕਿੰਨੀ ਮਿਲੇਗੀ ਪੈਨਸ਼ਨ

Ex-Andaman Political prisoners/spouses ਦੀ ਪੈਨਸ਼ਨ 30,000 ਰੁਪਏ ਮਹੀਨੇ ਤੋਂ ਵਧ ਕੇ 38,700 ਰੁਪਏ ਹੋ ਗਈ ਹੈ।

ਜੋ Freedom fighters ਭਾਰਤ ਦੇ ਬਾਹਰ Victim ਸੀ। ਉਨ੍ਹਾਂ ਨੂੰ 28000 ਰੁਪਏ ਤੋਂ ਵਧ ਕੇ 36,120 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ।

INA ਸਮੇਤ ਦੂਸਰੇ Freedom fighters ਨੂੰ 26,000 ਤੋਂ ਵਧਾ ਕੇ 33540 ਮਹੀਨਾ ਪੈਨਸ਼ਨ ਮਿਲੇਗੀ।

Posted By: Sarabjeet Kaur