ਨਵੀਂ ਦਿੱਲੀ, ਜੇਐੱਨਐੱਨਐੱਨ। ਸੈਲਰੀ 'ਚ ਹਜ਼ਾਰਾਂ ਰੁਪਏ ਹਾਸਲ ਕਰਨੇ ਹਰੇਕ ਦਾ ਸੁਪਨਾ ਹੁੰਦਾ ਹੈ। ਕੁਝ ਦੀ ਚਾਹਤ ਲੱਖਾਂ ਦੀ ਵੀ ਹੁੰਦੀ ਹੈ, ਪਰ ਇਸ ਦੇ ਲਈ ਸਾਲਾਬੱਧੀ ਸਖ਼ਤ ਮਿਹਨਤ ਤੇ ਕਰੀਅਰ ਪਲਾਨਿੰਗ ਕਰਨੀ ਪੈਂਦੀ ਹੈ। ਬਹੁਤ ਵਾਰ ਤਾਂ ਇਹ ਸਭ ਕਰਨ ਦੇ ਬਾਵਜੂਦ ਮਗਰੋਂ ਵੀ ਮੋਟੀ ਸੈਲਰੀ ਹਾਸਲ ਕਰਨ ਦਾ ਸੁਪਨਾ ਅਧੂਰਾ ਹੀ ਰਹਿ ਜਾਂਦਾ ਹੈ। ਉੱਥੇ ਹੀ ਸਿਰਫ਼ 23 ਸਾਲ ਦੀ ਇਕ ਲੜਕੀ ਅਜਿਹੀ ਵੀ ਹੈ ਜਿਸ ਨੇ ਨਾ ਤਾਂ ਸਖ਼ਤ ਮਿਹਤਨ ਕੀਤੀ ਹੈ ਤੇ ਨਾ ਹੀ ਕਰੀਅਰ ਪਲਾਨਿੰਗ, ਫਿਰ ਵੀ ਉਹ ਘਰ ਬੈਠੇ ਛੇ ਡਿਜ਼ਿਟ 'ਚ ਆਪਣੀ ਸੈਲਰੀ ਹਾਸਲ ਕਰ ਰਹੀ ਹੈ। ਹੁਣ ਤੁਹਾਡੇ ਮਨ 'ਚ ਇਹ ਸਵਾਲ ਘੁੰਮ ਰਿਹਾ ਹੋਵੇਗਾ ਕਿ ਜਦੋਂ ਉਹ ਲੜਕੀ ਨੌਕਰੀ ਨਹੀਂ ਕਰਦੀ ਤਾਂ ਇੰਨੀ ਕਮਾਈ ਕਿੰਝ ਕਰ ਰਹੀ ਹੈ? ਆਓ ਦੱਸਦੇ ਹਾਂ.

ਇਹ 23 ਸਾਲ ਦੀ ਲੜਕੀ ਬਰਤਾਨੀਆ ਦੀ ਹੈ ਜਿਸ ਦਾ ਨਾਂ ਹੋਲੀ ਹਾਰਨ ਹੈ। ਡੇਲੀ ਮੇਲ ਦੀ ਰਿਪੋਰਟ ਅਨੁਸਾਰ ਦਿਲਕਸ਼ ਹੋਂਠ, ਚੌੜੀਆਂ-ਭੂਰੀਆਂ ਅੱਖਾਂ ਤੇ ਮੈਨੀਕਿਓਰ ਕੀਤੇ ਨਹੁੰਆਂ ਨਾਲ ਜਦੋਂ ਉਹ ਆਪਣੇ ਸਿਰ ਨੂੰ ਕੈਮਰੇ ਵੱਲ ਝੁਕਾ ਕੇ ਸੀਟੀ ਵਜਾਉਂਦੀ ਹੈ ਤਾਂ ਦਰਸ਼ਕ ਉਸ ਦੇ ਦੀਵਾਨੇ ਹੋ ਜਾਂਦੇ ਹਨ। ਹੋਲੀ ਟਿੱਕਟਾਕ 'ਤੇ ਵੀਡੀਓ ਬਣਾਉਂਦੀ ਹੈ। ਦੂਸਰੀ ਟਿੱਕਟਾਕ ਵੀਡੀਓ ਦੀ ਤੁਲਨਾ 'ਚ ਹੋਲੀ ਦੀ ਵੀਡੀਓਜ਼ ਬਹੁਤ ਛੋਟੀਆਂ ਹੁੰਦੀਆਂ ਹਨ। ਇਹ ਸਿਰਫ਼ 15 ਸੈਕਿੰਡ 'ਚ ਹੀ ਪੂਰੀ ਹੋ ਜਾਂਦੀ ਹੈ. ਪਰ ਦਰਸ਼ਕਾਂ 'ਚ ਇਸ ਦੀ ਹਰਮਨ ਪਿਆਰਤਾ ਹੈਰਾਨ ਕਰਨ ਵਾਲੀ ਹੈ। ਮਹਿਜ਼ 15 ਸੈਕਿੰਡ ਦੀ ਹੋਲੀ ਦੀ ਵੀਡੀਓਜ਼ ਟਿੱਕਟਾਕ 'ਤੇ ਕਰੋੜਾਂ ਲੋਕਾਂ ਵੱਲੋਂ ਦੇਖੀਆਂ ਜਾਂਦੀਆਂ ਹਨ।

ਉਸ ਦੇ ਟਿੱਕਟਾਕ 'ਤੇ 1.6 ਕਰੋੜ ਪ੍ਰਸ਼ੰਸਕ ਹਨ। ਟਿੱਕਟਾਕ ਨੇ ਇਸ ਲੜਕੀ ਦੀ ਜ਼ਿੰਦਗੀ ਬਦਲ ਦਿੱਤੀ ਹੈ। ਉਹ ਹੁਣ ਸੁਪਰਸਟਾਰ ਬਣ ਗਈ ਹੈ। ਹੋਲੀ ਆਪਣੀਆਂ ਵੀਡੀਓਜ਼ ਜ਼ਰੀਏ ਇੰਨਾ ਪੈਸਾ ਕਮਾ ਰਹੀ ਹੈ ਕਿ ਉਸ ਦੀ ਮਾਂ ਨੇ ਆਪਣੀ ਨੌਕਰੀ ਵੀ ਛੱਡ ਦਿੱਤੀ ਹੈ।

Posted By: Akash Deep