ਨਈਂ ਦੁਨੀਆ : ATM ਫ੍ਰਾਡ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦੇਸ਼ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ ਏਟੀਐੱਮ 'ਚੋਂ ਪੈਸੇ ਕੱਢਵਾਉਣ ਦੇ ਨਿਯਮ 'ਚ ਬਦਲਾਅ ਕਰਨ ਜਾ ਰਿਹਾ ਹੈ। ਹੁਣ 18 ਸਤੰਬਰ ਤੋਂ SBI ATM ਤੋਂ ਦਿਨ 'ਚ ਕਦੀ ਵੀ 10000 ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਲਈ OTP ਅਧਾਰਿਤ ਨਿਕਾਸੀ ਦੀ ਵਿਵਸਥਾ ਸ਼ੁਰੂ ਕੀਤੀ ਜਾ ਰਹੀ ਹੈ। ਸਟੇਟ ਬੈਂਕ ਆਫ਼ ਇੰਡੀਆ ਨੇ 1 ਜਨਵਰੀ 2020 ਤੋਂ SBI ਏਟੀਐੱਮ ਦੇ ਮਾਧਿਅਮ ਦੀ ਸ਼ੁਰੂਆਤ ਰਾਤ 8 ਤੋਂ ਸਵੇਰੇ 8 ਵਜੇ ਦੌਰਾਨ 10000 ਰੁਪਏ ਕੱਢਵਾਉਣ ਲਈ OTP ਅਧਾਰਿਤ ਨਕਦ ਨਿਕਾਸੀ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਵੱਧ ਕੇ ਹੁਣ ਪੂਰੇ ਦਿਨ ਲਈ ਲਾਗੂ ਕੀਤਾ ਜਾ ਰਿਹਾ ਹੈ।

24x7 ਓਟੀਪੀ ਅਦਾਰਿਤ ਨਕਦੀ ਨਿਕਾਸੀ ਦੀ ਸ਼ੁਰੂਆਤ ਦੇ ਨਾਲ SBI ਨੇ ਏਟੀਐੱਮ ਨਕਦੀ ਨਿਕਾਸੀ 'ਚ ਸੁਰੱਖਿਆ ਪੱਧਰ ਨੂੰ ਹੋਰ ਮਜ਼ਬੂਤ ਕੀਤਾ ਹੈ। ਦਿਨ ਭਰ ਇਸ ਸੁਵਿਧਾ ਨੂੰ ਲਾਗੂ ਕਰਨ ਨਾਲ ਐੱਸਬੀਆਈ ਡੈਬਿਟ ਕਾਰਡ ਧਾਰਕਾਂ ਨੂੰ ਧੋਖੇਬਾਜਾਂ, ਕਾਰਡ ਸਕਿਮਿੰੰਗ, ਕਾਰਡ ਕਲੋਨਿੰਗ ਤੋਂ ਬਚਣ 'ਚ ਮਦਦ ਮਿਲੇਗੀ।

ਗਾਹਕ ਜਦ 10000 ਤੋਂ ਜ਼ਿਆਦਾ ਰਾਸ਼ੀ ਕੱਢਣ ਲਈ ATM ਦਾ ਸਹਾਰਾ ਲੈਣਗੇ ਏਟੀਐੱਮ ਸਕ੍ਰੀਨ ਓਟੀਪੀ ਮੰਗੇਗਾ, ਇਹ OTP ਗਾਹਕ ਦੇ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜਿਆ ਜਾਵੇਗਾ। SBI ਨੇ ਆਪਣੇ ਗਾਹਕਾਂ ਨੂੰ ਸੰਭਾਵਿਤ ਸਕਿਮਿੰਗ ਜਾਂ ਕਾਰਡ ਕਲੋਨਿੰਗ ਤੋਂ ਬਚਣ ਲਈ ਇਹ ਕਦਮ ਚੁੱਕਿਆ ਹੈ।

ਐੱਸਬੀਆਈ ਦੇ ਮੈਨੇਜਿੰਗ ਡਾਇਰੈਕਟਰ ਸੀਐੱਸ ਸ਼ੇਟੀ ਨੇ ਕਿਹਾ ਐੱਸਬੀਆਈ ਤਕਨੀਕੀ ਸੁਧਾਰ ਤੇ ਸੁਰੱਖਿਆ ਪੱਧਰ 'ਚ ਵਾਧੇ ਦੇ ਮਾਧਿਅਮ ਨਾਲ ਆਪਣੇ ਗਾਹਕਾਂ ਨੂੰ ਸੁਵਿਧਾ ਤੇ ਸੁਰੱਖਿਆ ਕਰਨ 'ਚ ਹਮੇਸ਼ਾ ਅਵੱਲ ਰਿਹਾ ਹੈ। ਸਾਨੂੰ ਵਿਸ਼ਵਾਸ ਹੈ ਕਿ ਪੂਰੇ ਦਿਨ OTP ਪ੍ਰਮਾਣਿਤ ਏਟੀਐੱਮ ਨਿਕਾਸੀ ਤੋਂ ਐੱਸਬੀਆਈ ਦੇ ਗਾਹਕਾਂ ਦੇ ਕੋਲ ਸੁਰੱਖਿਆ ਤੇ ਜੋਖਿਮ ਰਹਿਤ ਨਿਕਾਸੀ ਦਾ ਅਨੁਭਵ ਹੋਵੇਗਾ।

Posted By: Sarabjeet Kaur